ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਆਪਣੀ ਆਉਣ ਵਾਲੀ ਫਿਲਮ 'ਗੇਮ ਚੇਂਜਰ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਸ ਦੌਰਾਨ ਉਹ ਥਕਾਵਟ ਕਾਰਨ ਬੀਮਾਰ ਹੋ ਗਈ, ਜਿਸ ਤੋਂ ਬਾਅਦ ਉਸ ਨੇ ਦੋ ਦਿਨ ਆਰਾਮ ਕੀਤਾ ਅਤੇ ਹੁਣ ਕੰਮ 'ਤੇ ਵਾਪਸ ਆ ਗਈ ਹੈ।
ਕਿਆਰਾ ਅਡਵਾਨੀ ਦੀ ਸਿਹਤ ਵਿੱਚ ਸੁਧਾਰ ਹੋਣ ਤੋਂ ਬਾਅਦ ਪਹਿਲੀ ਵਾਰ ਮੁੰਬਈ ਵਿੱਚ ਇੱਕ ਇਵੈਂਟ ਵਿੱਚ ਦੇਖਿਆ ਗਿਆ। ਇਸ ਦੌਰਾਨ ਉਹ ਆਲ ਡੈਨਿਮ ਲੁੱਕ 'ਚ ਸ਼ਾਨਦਾਰ ਲੱਗ ਰਹੀ ਸੀ।
ਉਹ ਨੂੰ ਐਨੀ ਕਲੋਥਿੰਗ ਬ੍ਰਾਂਡ ਦੀ ਸ਼ਾਨਦਾਰ ਡੈਨਿਮ ਸਲੀਵਲੈੱਸ ਡਰੈੱਸ ਪਹਿਨੀ ਦਿਖਾਈ ਦਿੱਤੀ। ਇਸ ਪਹਿਰਾਵੇ ਵਿੱਚ ਸੁਨਹਿਰੀ ਬਟਨ, ਕਮਰ, ਨੈੱਕਲਾਈਨ ਅਤੇ ਜੇਬਾਂ ਦੀ ਚਾਰੇ ਪਾਸੇ ਡੈਨਿਮ ਬ੍ਰੇਡਿੰਗ ਸੀ।
ਕਲੋਥਿੰਗ ਵੈੱਬਸਾਈਟ ਮੁਤਾਬਕ ਕਿਆਰਾ ਦੀ ਇਸ ਸਟਾਈਲਿਸ਼ ਡੈਨਿਮ ਡਰੈੱਸ ਦੀ ਕੀਮਤ ਸਿਰਫ 10,000 ਰੁਪਏ ਹੈ।
ਕਿਆਰਾ ਨੇ ਗੋਲਡਨ ਈਅਰਰਿੰਗਸ ਦੇ ਨਾਲ ਆਪਣੀ ਲੁੱਕ ਨੂੰ ਨਿਖਾਰਿਆ ਅਤੇ ਇਸ ਨੂੰ ਸਫੈਦ ਹੀਲਸ ਨਾਲ ਪੂਰਾ ਕੀਤਾ। ਬ੍ਰਾਈਟ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਬਹੁਤ ਹੀ ਪਿਆਰੀ ਅਤੇ ਸਧਾਰਨ ਲੱਗ ਰਹੀ ਸੀ। ਇਸ ਲੁੱਕ ਨਾਲ ਉਸ ਨੇ ਜ਼ਬਰਦਸਤ ਪੋਜ਼ ਵੀ ਦਿੱਤੇ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਿਆਰਾ ਅਡਵਾਨੀ 'ਬਿੱਗ ਬੌਸ 18' ਦੇ ਸੈੱਟ 'ਤੇ ਆਪਣੇ ਕੋ-ਸਟਾਰ ਰਾਮ ਚਰਨ ਨਾਲ ਨਜ਼ਰ ਆਈ ਸੀ। ਸਿਤਾਰੇ ਆਪਣੀ ਫਿਲਮ 'ਗੇਮ ਚੇਂਜਰ' ਦੇ ਪ੍ਰਮੋਸ਼ਨ ਲਈ ਸੈੱਟ 'ਤੇ ਪਹੁੰਚੇ ਸਨ।
ਇਸ ਦੌਰਾਨ ਕਿਆਰਾ ਨੂੰ ਮਸਾਬਾ ਗੁਪਤਾ ਦੇ ਕਲੋਥਿੰਗ ਕਲੈਕਸ਼ਨ ਦਾ ਕਾਰਸੈਟ ਪਹਿਨੇ ਦੇਖਿਆ ਗਿਆ ਸੀ। ਇਸ ਲੁੱਕ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਇਹ ਵੀ ਪੜ੍ਹੋ- ਡੇਂਗੂ ਤੋਂ ਬਾਅਦ ਅਜਿਹੀ ਹੋ ਗਈ ਹੈ ਟਾਈਗਰ ਸ਼ਰਾਫ ਦੀ ਹਾਲਤ
ਕਿਆਰਾ ਅਤੇ ਰਾਮ ਚਰਨ ਦੀ ਫਿਲਮ 'ਗੇਮ ਚੇਂਜਰ' ਦੀ ਗੱਲ ਕਰੀਏ ਤਾਂ ਇਹ ਇਕ ਪਾਲਿਟਿਕਲ ਡਰਾਮਾ ਹੈ ਜੋ 10 ਜਨਵਰੀ ਨੂੰ ਰਿਲੀਜ਼ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰਕੁਲਪ੍ਰੀਤ ਸਿੰਘ ਨੇ ਬਲੈਕ ਡਰੈੱਸ 'ਚ ਢਾਹਿਆ ਕਹਿਰ, ਦੇਖੋ ਤਸਵੀਰਾਂ
NEXT STORY