ਮੁੰਬਈ : ਫਿਲਮ ਨਿਰਮਾਤਾ-ਨਿਰਦੇਸ਼ਕ ਸਾਜਿਦ ਨਾਡਿਆਦਵਾਲਾ ਨੇ ਕਿਹਾ ਕਿ ਉਹ ਸਲਮਾਨ ਖਾਨ ਸਟਾਰਰ ਫਿਲਮ 'ਕਿੱਕ' ਦੇ ਸੀਕੁਏਲ ਦੀ ਸਕ੍ਰਿਪਟ 'ਤੇ ਕੰਮ ਕਰ ਰਹੇ ਹਨ। ਦੱਸ ਦੇਈਏ ਕਿ ਸਾਜਿਦ ਵਲੋਂ ਨਿਰਦੇਸ਼ਿਤ 'ਕਿੱਕ' ਇਸੇ ਨਾਂ ਨਾਲ ਬਣੀ ਇਕ ਤੇਲਗੂ ਫਿਲਮ ਦਾ ਰੀਮੇਕ ਸੀ।
ਪਹਿਲੀ ਫਿਲਮ 'ਚ ਸਲਮਾਨ ਨਾਲ ਜੈਕਲੀਨ ਫਰਨਾਂਡੀਜ਼ ਮੁਖ ਕਿਰਦਾਰ 'ਚ ਸੀ। ਫਿਲਮ ਬਾਕਸ ਆਫਿਸ 'ਤੇ ਬਲਾਕ ਬਸਟਰ ਸਿੱਧ ਹੋਈ ਸੀ। ਸਾਜਿਦ ਨੇ ਕਿਹਾ, ''ਅਸੀਂ ਅਜੇ ਵੀ ਸਕ੍ਰਿਪਟ 'ਤੇ ਕੰਮ ਕਰ ਰਹੇ ਹਨ। ਇਹ ਸਕ੍ਰਿਪਟ ਅਜੇ ਲੇਖਣ ਦੇ ਦੌਰ 'ਚ ਹੈ। ਫਿਲਮ 'ਤੇ ਅਗਲੇ ਸਾਲ ਕੰਮ ਸ਼ੁਰੂ ਹੋ ਜਾਵੇਗਾ ਪਰ ਅਸੀਂ ਸਕ੍ਰਿਪਟ 'ਤੇ ਸਖਤ ਮਿਹਨਤ ਕਰ ਰਹੇ ਹਾਂ।''
ਜ਼ਿਕਰਯੋਗ ਹੈ ਕਿ ਫਿਲਮ ਦੇ ਰੀਮੇਕ 'ਚ ਸਲਮਾਨ ਦੇ ਨਾਲ ਮੁਖ ਅਦਾਕਾਰਾ ਦੀ ਅਜੇ ਤੱਕ ਚੋਣ ਨਹੀਂ ਕੀਤੀ ਗਈ। ਇਸ ਦੇ ਲਈ ਜਿਨ੍ਹਾਂ ਅਭਿਨੇਤਰੀਆਂ ਦੇ ਨਾਵਾਂ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ, ਉਨ੍ਹਾਂ 'ਚ ਐਮੀ ਜੈਕਸਨ, ਸੋਨਾਕਸ਼ੀ ਸਿਨ੍ਹਾ ਅਤੇ ਕ੍ਰਿਤੀ ਸਨਨ ਆਦਿ ਸ਼ਾਮਲ ਹਨ।
'ਕਪੂਰ ਐਂਡ ਸੰਨਜ਼' ਨਾਲ ਆਲੀਆ ਨੇ ਮਨਾਇਆ Birthday
NEXT STORY