ਨਵੀਂ ਦਿੱਲੀ : ਬਾਲੀਵੁੱਡ ਦੀ ਬਬਲੀ ਅਦਾਕਾਰਾ ਆਲੀਆ ਭੱਟ ਨੇ ਆਪਣੀ ਆਉਣ ਵਾਲੀ ਫਿਲਮ 'ਕਪੂਰ ਐਂਡ ਸੰਨਜ਼' ਦੀ ਸਟਾਰ ਕਾਸਟ ਨਾਲ ਆਪਣਾ ਜਨਮ ਦਿਨ ਮਨਾਇਆ। ਜ਼ਿਕਰਯੋਗ ਹੈ ਕਿ ਫਿਲਮ 'ਕਪੂਰ ਐਂਡ ਸੰਨਜ਼' ਦੀ ਪ੍ਰਮੋਸ਼ਨ ਲਈ ਆਲੀਆ ਇਥੇ ਆਈ ਹੋਈ ਹੈ, ਫਿਲਮ ਦੀ ਪ੍ਰੈੱਸ ਕਾਨਫਰੰਸ ਦੌਰਾਨ ਆਲੀਆ ਨੇ ਕੇਕ ਕੱਟ ਕੇ ਜਨਮ ਦਿਨ ਮਨਾਇਆ।
ਇਸ ਮੌਕੇ ਫਿਲਮ 'ਚ ਉਨ੍ਹਾਂ ਦੇ ਕੋ-ਸਟਾਰ ਸਿਧਾਰਥ ਮਲਹੋਤਰਾ ਅਤੇ ਫਵਾਦ ਖਾਨ ਨਾਲ ਫਿਲਮ ਦੇ ਨਿਰਦੇਸ਼ਕ ਸ਼ਕੁਨ ਬੱਤਰਾ ਨੇ ਵੀ ਉਨ੍ਹਾਂ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਆਲੀਆ ਨੇ ਕਿਹਾ, ''ਇਸ ਵਾਰ ਮੈਨੂੰ ਸਭ ਤੋਂ ਪਹਿਲਾਂ ਪਾਪਾ ਨੇ ਜਨਮ ਦਿਨ ਦੀ ਵਧਾਈ ਦਿੱਤੀ, ਜਿਸ 'ਤੇ ਮੈਂ ਕਿਹਾ ਕਿ ਅਜੇ ਮੇਰਾ ਜਨਮ ਦਿਨ ਆਉਣ 'ਚ ਥੋੜ੍ਹਾ ਸਮਾਂ ਹੈ ਤਾਂ ਉਨ੍ਹਾਂ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਮੇਰੀ ਬੱਚੀ ਨੂੰ ਕੋਈ ਮੈਥੋਂ ਪਹਿਲਾਂ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦੇਵੇ।''
ਆਲੀਆ ਨੇ ਅੱਗੇ ਕਿਹਾ, ''ਬੀਤੀ ਰਾਤ ਵੀ ਫਿਲਮ ਦੀ ਸਟਾਰ ਕਾਸਟ ਨਾਲ ਮੈਂ ਜਨਮ ਦਿਨ ਮਨਾਇਆ ਅਤੇ ਫਿਰ ਸਭ ਨੇ ਇਕੱਠਿਆਂ ਡਿਨਰ ਕੀਤਾ। ਇਸ ਜਨਮ ਦਿਨ 'ਤੇ ਮੇਰੀ ਇਕ ਇੱਛਾ ਹੈ ਅਤੇ ਉਹ ਹੈ 'ਕਪੂਰ ਐਂਡ ਸੰਨਜ਼' ਦੀ ਸਫਲਤਾ। ਫਿਲਮ ਜੇਕਰ ਲੋਕਾਂ ਨੂੰ ਪਸੰਦ ਆਈ ਤਾਂ ਇਹ ਮੇਰੇ ਲਈ ਸਭ ਤੋਂ ਵੱਡਾ ਬਰਥਡੇ ਗਿਫਟ ਹੋਵੇਗਾ।''
ਦੱਸ ਦੇਈਏ ਕਿ 'ਕਪੂਰ ਐਂਡ ਸੰਨਜ਼' ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ। ਸਿਧਾਰਥ ਮਲਹੋਤਰਾ, ਫਵਾਦ ਖਾਨ ਅਤੇ ਆਲੀਆ ਭੱਟ ਦੇ ਨਾਲ ਫਿਲਮ 'ਚ ਰਿਸ਼ੀ ਕਪੂਰ, ਰਤਨਾ ਪਾਠਕ ਅਤੇ ਰਜਤ ਕਪੂਰ ਦੇ ਵੀ ਅਹਿਮ ਕਿਰਦਾਰ ਹਨ।
'ਰੌਕੀ ਹੈਂਡਸਮ' ਨਾਲ ਜਾਨ ਅਬਰਾਹਿਮ ਸਟੰਟ ਨੂੰ ਦੇਣਗੇ ਨਵਾਂ ਮੁਕਾਮ
NEXT STORY