ਲੰਦਨ : ਖੁਦ ਨੂੰ ਖੂਬਸੂਰਤ ਕਹਿਣਾ ਬਿਲਕੁਲ ਗਲਤ ਨਹੀਂ ਪਰ ਖੁਦ ਨੂੰ ਸਭ ਤੋਂ ਖੂਬਸੂਰਤ ਕਹਿਣਾ, ਸ਼ਾਇਦ ਇਹ ਹੰਕਾਰ ਹੋ ਰਿਹਾ ਹੈ ਕਿਮ ਕਾਰਦਾਸ਼ੀਅਨ ਦੀ ਭੈਣ ਕੋਏ ਕਾਰਦਾਸ਼ੀਅਨ ਨੂੰ, ਜੋ ਆਪਣੀਆਂ ਅਦਾਵਾਂ ਕਾਰਨ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਇਹੀ ਕਾਰਨ ਹੈ ਕਿ ਉਸ 'ਤੇ ਖੁਦ ਨੂੰ ਮਰਲਿਨ ਮੁਨਰੋ ਸਿੱਧ ਕਰਨ ਦਾ ਫਿਤੂਰ ਸਵਾਰ ਹੈ।
ਕੋਏ ਕਾਰਦਾਸ਼ੀਅਨ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਟਵਿਟਰ 'ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਨਾਲ ਹੀ ਉਸ ਨੇ ਆਪਣੀ ਤੁਲਨਾ ਮਸ਼ਹੂਰ ਅਦਾਕਾਰਾ ਮਰਲਿਨ ਮੁਨਰੋ ਨਾਲ ਕੀਤੀ ਹੈ। 31 ਸਾਲਾ ਇਹ ਮਾਡਲ ਵੀ ਆਪਣੀ ਭੈਣ ਵਾਂਗ ਵਿਵਾਦਾਂ ਲਈ ਜਾਣੀ ਜਾਂਦੀ ਹੈ ਅਤੇ ਭੈਣ ਵਾਂਗ ਹੀ ਟੀ.ਵੀ. ਦੇ ਕਈ ਰੀਐਲਿਟੀ ਸ਼ੋਅਜ਼ 'ਚ ਵੀ ਆ ਚੁੱਕੀ ਹੈ।
ਕੋਏ ਕਾਰਦਾਸ਼ੀਅਨ ਦੀਆਂ ਇਹ ਤਸਵੀਰਾਂ ਪਿਛਲੇ ਸਾਲ ਅਗਸਤ 'ਚ ਆਈਆਂ ਉਸ ਦੀਆਂ ਤਸਵੀਰਾਂ ਨਾਲ ਰਲਦੀਆਂ-ਮਿਲਦੀਆਂ ਹਨ, ਜਦੋਂ ਉਹ ਆਪਣੇ ਪਰਿਵਾਰ ਨਾਲ ਸੇਂਟ ਬਰਥ 'ਚ ਛੁੱਟੀਆਂ ਮਨਾਉਣ ਗਈ ਸੀ। ਉਸ ਸਮੇਂ ਵੀ ਉਸ ਨੇ ਆਪਣੀਆਂ ਅਰਧ ਨਗਨ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਸਨਸਨੀ ਫੈਲਾ ਦਿੱਤੀ ਸੀ।
ਇਨ੍ਹਾਂ ਤਸਵੀਰਾਂ 'ਚ ਉਹ ਗੂੜ੍ਹੇ ਲਾਲ ਰੰਗ ਦੀ ਲਿਪਸਟਿਕ ਲਗਾਈ ਨਜ਼ਰ ਆ ਰਹੀ ਹੈ ਤਾਂ ਕਿਤੇ ਸਵੀਮਿੰਗ ਪੂਲ ਵਿਚ ਜਲਪਰੀਆਂ ਵਾਂਗ ਇਤਰਾ ਰਹੀ ਹੈ। ਇਸ ਤੋਂ ਇਲਾਵਾ ਉਸ ਨੇ ਆਪਣੇ ਜਿਮ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਰਾਹੀਂ ਯਕੀਨਨ ਉਹ ਇਹ ਦਿਖਾਉਣਾ ਚਾਹੁੰਦੀ ਹੈ ਕਿ ਉਸ ਨੇ ਪਤਲੀ ਫਿੱਗਰ ਲਈ ਕਿੰਨੀ ਸਖਤ ਮਿਹਨਤ ਕੀਤੀ ਹੈ।
ਨਸਲੀ ਵਿਤਕਰਾ ਤੇ ਅਸਹਿਣਸ਼ੀਲਤਾ ਸਿਰਫ ਭਾਰਤ 'ਚ ਹੀ ਨਹੀਂ : ਸੋਨਮ
NEXT STORY