ਮੁੰਬਈ : ਬੰਗਲੁਰੂ ਵਿਚ ਇਕ ਤੰਜਾਨੀਆਈ ਵਿਦਿਆਰਥਣ ਦੀ ਕੁੱਟਮਾਰ ਅਤੇ ਕੱਪੜੇ ਪਾੜ ਦੇਣ ਦੀ ਘਟਨਾ 'ਤੇ ਅਦਾਕਾਰਾ ਸੋਨਮ ਕਪੂਰ ਨੇ ਪ੍ਰਤੀਕਿਰਆ ਜ਼ਾਹਿਰ ਕੀਤੀ।
ਸੋਨਮ ਨੇ ਕਿਹਾ, ''ਨਸਲੀ ਵਿਤਕਰਾ ਅਤੇ ਅਸਹਿਣਸ਼ੀਲਤਾ ਦਾ ਮਾਮਲਾ ਸਿਰਫ ਭਾਰਤ ਹੀ ਨਹੀਂ, ਸਗੋਂ ਪੂਰੀ ਦੁਨੀਆ 'ਚ ਫੈਲਿਆ ਹੋਇਆ ਹੈ ਪਰ ਸਿੱਖਿਆ ਮੇਰੇ ਲਈ ਮਨਪਸੰਦ ਸ਼੍ਰੇਣੀ ਦਾ ਵਿਸ਼ਾ ਰਿਹਾ ਹੈ ਕਿਉਂਕਿ ਇਹੀ ਉਹ ਚੀਜ਼ ਹੈ, ਜੋ ਲੋਕਾਂ ਦੀ ਅਗਿਆਨਤਾ ਨੂੰ ਦੂਰ ਕਰਕੇ ਉਨ੍ਹਾਂ ਨੂੰ ਜਾਗਰੂਕ ਬਣਾਉਂਦੀ ਹੈ।'' ਸੋਨਮ ਨੇ ਦੇਸ਼ 'ਚ ਨਸਲੀ ਅਤੇ ਅਸਹਿਣਸ਼ੀਲਤਾ ਸੰਬੰਧੀ ਸਵਾਲ 'ਤੇ ਕਿਹਾ ਕਿ ਸਿੱਖਿਆ ਲੋਕਾਂ ਦੇ ਫੈਸਲਾ ਲੈਣ ਦੀ ਸਮਰੱਥਾ ਨੂੰ ਵਿਕਸਿਤ ਕਰਦੀ ਹੈ ਅਤੇ ਵਿਚਾਰਸ਼ੀਲ ਬਣਾਉਂਦੀ ਹੈ ਤਾਂਕਿ ਉਨ੍ਹਾਂ ਦੇ ਵਿਰੋਧ ਦਾ ਤਰੀਕਾ ਹਿੰਸਕ ਅਤੇ ਜੰਗਲੀ ਨਾ ਹੋਵੇ।''
ਤੰਜਾਨੀਆਈ ਵਿਦਿਆਰਥਣ ਨਾਲ ਵਾਪਰੀ ਘਟਨਾ ਦੀ ਆਲੋਚਨਾ ਕਰਦਿਆਂ 30 ਸਾਲਾ ਇਸ ਅਦਾਕਾਰਾ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ, ''ਇਹ ਬਹੁਤ ਬੁਰੀ ਗੱਲ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਇਹ ਕਹਿਣਾ ਠੀਕ ਹੋਵੇਗਾ ਕਿ ਸਿਰਫ ਭਾਰਤੀ ਲੋਕ ਹੀ ਅਜਿਹੇ ਹਨ। ਮੈਨੂੰ ਦੁਨੀਆ 'ਚ ਹਮੇਸ਼ਾ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਹੈ।''
'ਪ੍ਰੇਮ ਰਤਨ ਧਨ ਪਾਇਓ' ਦੀ ਅਦਾਕਾਰਾ ਲਾਰੀਅਲ ਪੈਰਿਸ ਅਤੇ ਐੱਨ.ਡੀ.ਟੀ.ਵੀ. ਦੇ 'ਵੂਮੈਨ ਆਫ ਵਰਥ' ਅਵਾਰਡ ਦੇ ਨਾਮਜ਼ਦਗੀ ਸਮਾਗਮ ਮੌਕੇ ਬੋਲ ਰਹੀ ਸੀ। ਇਹ ਅਵਾਰਡ ਅਸਾਧਾਰਨ ਕੰਮ ਕਰਨ ਵਾਲੀਆਂ ਸਾਧਾਰਨ ਔਰਤਾਂ ਨੂੰ ਦਿੱਤਾ ਜਾਂਦਾ ਹੈ।
'ਸੁਲਤਾਨ' 'ਚ ਦਾੜ੍ਹੀ-ਮੁੱਛ ਦੀ ਬਜਾਏ ਨਜ਼ਰ ਆਵੇਗੀ ਸਲਮਾਨ ਦੀ ਇਹ ਨਵੀਂ ਲੁੱਕ
NEXT STORY