ਮੁੰਬਈ (ਬਿਊਰੋ)– ਨਿਰਦੇਸ਼ਕ ਕਿਰਨ ਰਾਓ ਦੀ ਫ਼ਿਲਮ ‘ਲਾਪਤਾ ਲੇਡੀਜ਼’ ਕੁਝ ਹੀ ਦਿਨਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਲੈ ਕੇ ਲੋਕਾਂ ’ਚ ਕਾਫੀ ਉਤਸ਼ਾਹ ਹੈ। ਫ਼ਿਲਮ ਦਾ ਟਰੇਲਰ ਇਕ ਮਜ਼ੇਦਾਰ ਕਹਾਣੀ ਵੱਲ ਇਸ਼ਾਰਾ ਕਰ ਰਿਹਾ ਹੈ। ਫ਼ਿਲਮ ਦੀ ਨਿਰਦੇਸ਼ਕ ਕਿਰਨ ਰਾਓ ਤੇ ਪੂਰੀ ਸਟਾਰ ਕਾਸਟ ਇਸ ਦੀ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਪਹੁੰਚ ਰਹੀ ਹੈ। ਇਸੇ ਕੜੀ ’ਚ ‘ਲਾਪਤਾ ਲੇਡੀਜ਼’ ਦੀ ਟੀਮ ਦਿੱਲੀ ਪਹੁੰਚੀ ਤੇ ਇਸ ਦੌਰਾਨ ਇੰਡੀਆ ਟੀ. ਵੀ. ਨਾਲ ਵਿਸ਼ੇਸ਼ ਗੱਲਬਾਤ ਵੀ ਕੀਤੀ ਗਈ। ਇਸ ਗੱਲਬਾਤ ਦੌਰਾਨ ਕਿਰਨ ਰਾਓ ਦੀ ਜ਼ਿੰਦਗੀ ਦਾ ਉਹ ਪੰਨਾ ਖੁੱਲ੍ਹਿਆ, ਜਿਸ ਬਾਰੇ ਉਸ ਨੇ ਕਈ ਸਾਲਾਂ ਤੋਂ ਗੱਲ ਨਹੀਂ ਕੀਤੀ ਸੀ। ਨਿਰਦੇਸ਼ਕ ਨੇ ਆਮਿਰ ਖ਼ਾਨ ਤੋਂ ਤਲਾਕ ਦੀ ਗੱਲ ਕੀਤੀ ਤੇ ਦੱਸਿਆ ਕਿ ਕਿਸ ਤਰ੍ਹਾਂ ਅੱਜ ਵੀ ਦੋਵਾਂ ਵਿਚਾਲੇ ਡੂੰਘੀ ਦੋਸਤੀ ਤੇ ਮੇਲ-ਮਿਲਾਪ ਹੈ। ਇਹ ਵੀ ਦੱਸਿਆ ਕਿ ਉਸ ਨੇ ਸਮਾਜਿਕ ਦਬਾਅ ਨਾਲ ਕਿਵੇਂ ਨਜਿੱਠਿਆ।
ਕਿਰਨ ਦਾ ਤਲਾਕ ਦੂਜਿਆਂ ਨਾਲੋਂ ਕਿਵੇਂ ਵੱਖਰਾ ਹੈ?
ਗੱਲਬਾਤ ਦੌਰਾਨ ਕਿਰਨ ਰਾਓ ਨੇ ਕਿਹਾ ਕਿ ਸਮਾਜਿਕ ਚੁਣੌਤੀਆਂ ਇੰਨੀਆਂ ਨਹੀਂ ਸਨ ਪਰ ਪਰਿਵਾਰਾਂ ਨੂੰ ਮਨਾਉਣਾ ਬਹੁਤ ਵੱਡਾ ਮੁੱਦਾ ਸੀ। ਉਸ ਦਾ ਕਹਿਣਾ ਹੈ ਕਿ ਉਸ ਦਾ ਤਲਾਕ ਆਮ ਲੋਕਾਂ ਨਾਲੋਂ ਕਾਫੀ ਵੱਖਰਾ ਸੀ ਕਿਉਂਕਿ ਤਲਾਕ ਤੋਂ ਬਾਅਦ ਵੀ ਉਹ ਇਕ ਪਰਿਵਾਰ ਵਾਂਗ ਆਮਿਰ ਖ਼ਾਨ ਨਾਲ ਪੂਰੀ ਤਰ੍ਹਾਂ ਜੁੜੀ ਰਹਿਣ ਵਾਲੀ ਸੀ। ਦੋਵੇਂ ਆਪਣੇ ਪੁੱਤਰ ਦਾ ਪਾਲਣ-ਪੋਸ਼ਣ ਇਕੱਠੇ ਕਰਨਾ ਚਾਹੁੰਦੇ ਸਨ, ਇਸ ਲਈ ਅੱਜ ਵੀ ਦੋਵੇਂ ਇਕੋ ਇਮਾਰਤ ’ਚ ਇਕ ਪਰਿਵਾਰ ਵਾਂਗ ਰਹਿੰਦੇ ਹਨ ਤੇ ਇਕ ਚੰਗੇ ਤੇ ਡੂੰਘੇ ਦੋਸਤਾਨਾ ਰਿਸ਼ਤੇ ਨੂੰ ਸਾਂਝਾ ਕਰਦੇ ਹਨ। ਇਸ ਤਲਾਕ ਦਾ ਵੱਖਰਾ ਮਤਲਬ ਇਹ ਹੈ ਕਿ ਦੋਵੇਂ ਅਜੇ ਵੀ ਇਕੱਠੇ ਹਨ।
ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ ਰਕੁਲ ਪ੍ਰੀਤ ਤੇ ਜੈਕੀ ਭਗਨਾਨੀ, ਗੋਆ ਤੋਂ ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ
ਕਿਰਨ ਰਾਓ ਨੇ ਕੀ ਕਿਹਾ?
ਕਿਰਨ ਰਾਓ ਕਹਿੰਦੀ ਹੈ, ‘‘ਹਾਂ, ਸਾਨੂੰ ਪਰਿਵਾਰਾਂ ਨੂੰ ਦੱਸਣਾ ਪਿਆ, ਸਾਨੂੰ ਉਨ੍ਹਾਂ ਨੂੰ ਸਮਝਾਉਣਾ ਪਿਆ ਕਿ ਇਹ ਤਲਾਕ ਬਿਲਕੁਲ ਵੱਖਰਾ ਹੈ ਕਿਉਂਕਿ ਅਸੀਂ ਪੂਰੀ ਤਰ੍ਹਾਂ ਨਾਲ ਕੋਈ ਬ੍ਰੇਕ ਨਹੀਂ ਲਵਾਂਗੇ, ਅਜਿਹਾ ਨਹੀਂ ਹੋਵੇਗਾ ਕਿ ਅਸੀਂ ਕਦੇ ਮਿਲਾਂਗੇ ਜਾਂ ਪਰਿਵਾਰ ਵਾਂਗ ਨਹੀਂ ਰਹਿ ਸਕਾਂਗੇ। ਪਰਿਵਾਰਾਂ ਨੂੰ ਸਮਝਾਉਣਾ ਸਭ ਤੋਂ ਜ਼ਰੂਰੀ ਸੀ ਕਿਉਂਕਿ ਸਮਾਜ ਨੂੰ ਸਮਝਾਇਆ ਨਹੀਂ ਜਾ ਸਕਦਾ ਸੀ, ਉਨ੍ਹਾਂ ਦੀ ਸੋਚ ਨੂੰ ਬਦਲਿਆ ਨਹੀਂ ਜਾ ਸਕਦਾ ਸੀ ਪਰ ਸਾਡੇ ਲਈ ਇਹ ਸਭ ਤੋਂ ਕੁਦਰਤੀ ਸੀ ਕਿ ਅਸੀਂ ਦੋਸਤ ਬਣੇ ਰਹਿੰਦੇ ਹਾਂ। ਸਾਡਾ ਇਕ ਪੁੱਤਰ ਹੈ, ਅਸੀਂ ਇਕੱਠੇ ਕੰਮ ਕਰਦੇ ਹਾਂ, ਇਕੋ ਬਿਲਡਿੰਗ ’ਚ ਇਕੱਠੇ ਰਹਿੰਦੇ ਹਾਂ ਤੇ ਰੀਨਾ, ਜੁਨੈਦ ਤੇ ਆਇਰਾ ਨਾਲ ਸਾਡੇ ਪਹਿਲਾਂ ਹੀ ਚੰਗੇ ਰਿਸ਼ਤੇ ਹਨ, ਇਸ ਲਈ ਅਸੀਂ ਕਦੇ ਨਹੀਂ ਸੋਚਿਆ ਸੀ ਕਿ ਇਸ ਦਾ ਕੋਈ ਖ਼ਾਸ ਅਸਰ ਹੋਣ ਵਾਲਾ ਹੈ। ਸਮਾਜ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਸਾਰੇ ਲੋਕਾਂ ਨੂੰ ਇਹ ਬਹੁਤ ਵੱਖਰਾ ਤੇ ਅਸਾਧਾਰਨ ਲੱਗਾ। ਉਨ੍ਹਾਂ ਨੂੰ ਇਹ ਕਦੇ ਦੇਖਣ ਨੂੰ ਨਹੀਂ ਮਿਲਿਆ ਪਰ ਲੋਕ ਸਮਝ ਗਏ ਹਨ ਕਿ ਇਹ ਸੰਭਵ ਹੈ ਕਿਉਂਕਿ ਤੁਸੀਂ ਕਿਸੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਕਿਵੇਂ ਤੋੜ ਸਕਦੇ ਹੋ। ਸਾਡੇ ਲਈ ਤਾਂ ਇਹ ਸੁਭਾਵਿਕ ਹੀ ਸੀ ਤੇ ਹੁਣ ਸਮਾਜ ਵੀ ਸਮਝੇਗਾ ਕਿ ਅਜਿਹਾ ਵੀ ਹੁੰਦਾ ਹੈ।’’
1 ਮਾਰਚ ਨੂੰ ਰਿਲੀਜ਼ ਹੋਵੇਗੀ ਫ਼ਿਲਮ
ਜੀਓ ਸਟੂਡੀਓਜ਼ ਵਲੋਂ ਪੇਸ਼ ਕੀਤੀ ‘ਲਾਪਤਾ ਲੇਡੀਜ਼’ ਫ਼ਿਲਮ ਕਿਰਨ ਰਾਓ ਵਲੋਂ ਨਿਰਦੇਸ਼ਿਤ ਹੈ ਤੇ ਆਮਿਰ ਖ਼ਾਨ ਤੇ ਜੋਤੀ ਦੇਸ਼ਪਾਂਡੇ ਵਲੋਂ ਨਿਰਮਿਤ ਹੈ। ਫ਼ਿਲਮ ਦਾ ਨਿਰਮਾਣ ਆਮਿਰ ਖ਼ਾਨ ਪ੍ਰੋਡਕਸ਼ਨਜ਼ ਤੇ ਕਿੰਡਲਿੰਗ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਕੀਤਾ ਗਿਆ ਹੈ, ਜਿਸ ਦੀ ਸਕ੍ਰਿਪਟ ਬਿਪਲਬ ਗੋਸਵਾਮੀ ਦੀ ਪੁਰਸਕਾਰ ਜੇਤੂ ਕਹਾਣੀ ’ਤੇ ਆਧਾਰਿਤ ਹੈ। ਫ਼ਿਲਮ ਦਾ ਸਕ੍ਰੀਨਪਲੇਅ ਤੇ ਡਾਇਲਾਗਸ ਸਨੇਹਾ ਦੇਸਾਈ ਨੇ ਲਿਖੇ ਹਨ, ਜਦਕਿ ਬਾਕੀ ਡਾਇਲਾਗ ਦਿਵਿਆਨਿਦੀ ਸ਼ਰਮਾ ਨੇ ਲਿਖੇ ਹਨ। ਇਹ ਫ਼ਿਲਮ 1 ਮਾਰਚ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
'ਬਿੱਗ ਬੌਸ 17' ਦੇ ਜੇਤੂ ਮੁਨੱਵਰ ਫਾਰੂਕੀ ਖ਼ਿਲਾਫ਼ ਅਨੁਰਾਗ ਡੋਭਾਲ ਦੇ ਤਿੱਖੇ ਬੋਲ, ਕਿਹਾ- ਧਰਮ ਦੇ ਨਾਂ 'ਤੇ ਤੂੰ ਕੁੜੀਆਂ...
NEXT STORY