ਜਲੰਧਰ (ਬਿਊਰੋ) — ਬਾਲੀਵੁੱਡ ਦੀਆਂ ਸਦਾਬਹਾਰ ਅਭਿਨੇਤਰੀਆਂ ਵਿਚੋਂ ਕੁਝ ਅਜਿਹੀਆਂ ਹਨ, ਜਿਨ੍ਹਾਂ ਨੇ ਖ਼ੁਦ 'ਤੇ ਕਦੇ ਵੀ ਆਪਣੀ ਉਮਰ ਨੂੰ ਹਾਵੀ ਨਹੀਂ ਹੋਣ ਦਿੱਤਾ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਹੀਰੋਇਨਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਬਾਲੀਵੁੱਡ 'ਚ ਰਹਿੰਦੇ ਹੋਏ ਆਪਣੇ ਦੌਰ 'ਚ ਜਿੱਥੇ ਪਿਉ ਨਾਲ ਰੋਮਾਂਸ ਕੀਤਾ, ਉਥੇ ਹੀ ਪੁੱਤਰਾਂ ਨਾਲ ਵੀ ਇਸ਼ਕ ਲੜਾਇਆ।
ਮਾਧੁਰੀ ਦੀਕਸ਼ਿਤ
ਇਸ 'ਚ ਸਭ ਤੋਂ ਪਹਿਲਾਂ ਨਾਂ ਆਉਂਦਾ ਹੈ ਮਾਧੁਰੀ ਦੀਕਸ਼ਿਤ ਦਾ, ਜਿਨ੍ਹਾਂ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ 'ਚ ਵਿਨੋਦ ਖੰਨਾ ਨਾਲ ਫ਼ਿਲਮ 'ਦਇਆਵਾਨ' 'ਚ ਵਿਨੋਦ ਖੰਨਾ ਨਾਲ ਰੋਮਾਂਸ ਕੀਤਾ। ਉੱਥੇ ਹੀ ਫ਼ਿਲਮ 'ਮੁਹੱਬਤ' 'ਚ ਉਨ੍ਹਾਂ ਦੇ ਪੁੱਤਰ ਅਕਸ਼ੇ ਖੰਨਾ ਨਾਲ ਵੀ ਇਸ਼ਕ ਲੜਾਉਂਦੇ ਨਜ਼ਰ ਆਏ ਸਨ।
ਡਿੰਪਲ ਕਪਾਡੀਆ
ਹੁਣ ਗੱਲ ਕਰਦੇ ਹਾਂ ਬਾਲੀਵੁੱਡ ਅਦਾਕਾਰਾ ਡਿੰਪਲ ਕਪਾਡੀਆ ਦੀ, ਜਿਨ੍ਹਾਂ ਨੇ ਵਿਨੋਦ ਖੰਨਾ ਨਾਲ 'ਖੂਨ ਕਾ ਕਰਜ਼', ਅਤੇ 'ਬਟਵਾਰਾ' ਵਰਗੀਆਂ ਫ਼ਿਲਮਾਂ 'ਚ ਰੋਮਾਂਸ ਕੀਤਾ ਸੀ। ਉਨ੍ਹਾਂ ਨੇ 'ਦਿਲ ਚਾਹਤਾ ਹੈ' ਫ਼ਿਲਮ 'ਚ ਅਕਸ਼ੇ ਖੰਨਾ ਨਾਲ ਰੋਮਾਂਸ ਕਰਦੀ ਨਜ਼ਰ ਆਈ ਸੀ।
ਸ਼੍ਰੀਦੇਵੀ
ਇਸ ਦੇ ਨਾਲ ਹੀ ਮਰਹੂਮ ਅਦਾਕਾਰਾ ਸ਼੍ਰੀਦੇਵੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਫ਼ਿਲਮ 'ਨਾਕਾਬੰਦੀ' 'ਚ ਜਿੱਥੇ ਧਰਮਿੰਦਰ ਨਾਲ ਰੋਮਾਂਸ ਕੀਤਾ ਸੀ, ਉੱਥੇ ਹੀ 'ਰਾਮ ਅਵਤਾਰ' 'ਚ ਉਨ੍ਹਾਂ ਦੇ ਬੇਟੇ ਸੰਨੀ ਦਿਓਲ ਨਾਲ ਕੰਮ ਕੀਤਾ ਸੀ।
ਸੁਸ਼ਾਂਤ ਖ਼ੁਦਕੁਸ਼ੀ ਮਾਮਲਾ : ਪੁਲਸ ਕਰ ਰਹੀ ਇਮਾਰਤ ਦੀ CCTV ਰਿਕਾਰਡਿੰਗ ਦੀ ਜਾਂਚ, ਖੁੱਲ੍ਹ ਸਕਦੇ ਨੇ ਕਈ ਭੇਦ
NEXT STORY