ਮੁੰਬਈ (ਬਿਊਰੋ)– ਵਿਵਾਦਿਤ ਬਿਆਨਾਂ ਲਈ ਚਰਚਾ ’ਚ ਰਹਿਣ ਵਾਲੇ ਅਦਾਕਾਰ ਤੇ ਫ਼ਿਲਮ ਸਮੀਖਿਅਕ ਕਮਾਲ ਰਾਸ਼ਿਦ ਖ਼ਾਨ ਉਰਫ ਕੇ. ਆਰ. ਕੇ. ਨੇ ਹੁਣ ਇਕ ਨਵਾਂ ਪੰਗਾ ਛੇੜ ਦਿੱਤਾ ਹੈ। ਕੇ. ਆਰ. ਕੇ. ਨੇ ਸੋਸ਼ਲ ਮੀਡੀਆ ’ਤੇ ਕਈ ਮਸ਼ਹੂਰ ਸਿਤਾਰਿਆਂ ’ਤੇ ਇਕੱਠਿਆਂ ਹਮਲਾ ਬੋਲ ਦਿੱਤਾ ਹੈ। ਇਸ ਹਮਲੇ ਲਈ ਉਸ ਨੇ ਕਰਨ ਜੌਹਰ ਦੇ ਮੋਢੇ ’ਤੇ ਬੰਦੂਕ ਰੱਖ ਕੇ ਚਲਾਈ ਹੈ।
ਕੇ. ਆਰ. ਕੇ. ਨੇ ਕਰਨ ਜੌਹਰ ਦੇ ਇਕ ਪੁਰਾਣੇ ਇੰਟਰਵਿਊ ਦੀ ਵੀਡੀਓ ਸਾਂਝੀ ਕੀਤੀ ਤੇ ‘ਸਮੋਸਾ ਕ੍ਰਿਟਿਕਸ’ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਸ ਵੀਡੀਓ ’ਚ ਉਸ ਦੀ ਤਾਰੀਫ਼ ਹੋ ਰਹੀ ਹੈ। ਕੇ. ਆਰ. ਕੇ. ਅੱਜਕਲ ਕਰਨ ਦੀ ਫ਼ਿਲਮ ‘ਜੁਗ ਜੁਗ ਜੀਓ’ ਦੇ ਪਿੱਛੇ ਹੱਥ ਧੋ ਕੇ ਪੈ ਗਏ ਹਨ।
ਮੰਗਲਵਾਰ ਨੂੰ ਉਨ੍ਹਾਂ ਨੇ ‘ਜੁਗ ਜੁਗ ਜੀਓ’ ਦੀ ਕ੍ਰਿਟਿਕ ਰੇਟਿੰਗਸ ਵਾਲਾ ਇਕ ਪੋਸਟਰ ਸਾਂਝਾ ਕਰਦਿਆਂ ਟਵਿਟਰ ’ਤੇ ਕਰਨ ਨੂੰ ਕਿਹਾ ਸੀ ਕਿ ਜੇਕਰ ਉਹ ਇਸੇ ਤਰ੍ਹਾਂ ਪੈਸੇ ਦੇ ਕੇ 4 ਸਟਾਰ ਰੇਟਿੰਗ ਲੈਂਦੇ ਰਹਿਣਗੇ ਤਾਂ ਉਨ੍ਹਾਂ ਦੀਆਂ ਫ਼ਿਲਮਾਂ ਇਸੇ ਤਰ੍ਹਾਂ ਘਟੀਆ ਸਾਬਿਤ ਹੋਣਗੀਆਂ।
ਇਹ ਖ਼ਬਰ ਵੀ ਪੜ੍ਹੋ : ‘ਬਿਲਬੋਰਡ ਕੈਨੇਡੀਅਨ ਹੌਟ 100’ ’ਚ ਸ਼ਾਮਲ ਹੋਇਆ ਸਿੱਧੂ ਮੂਸੇ ਵਾਲਾ ਦਾ ‘ਐੱਸ. ਵਾਈ. ਐੱਲ.’ ਗੀਤ
ਦਸੰਬਰ 2021 ’ਚ ਕਰਨ ਫ਼ਿਲਮ ਜਰਨਲਿਸਟ ਅਨੁਪਮਾ ਚੋਪੜਾ ਦੇ ਪ੍ਰੋਡਿਊਸਰ ਅੱਡਾ ’ਤੇ ਪਹੁੰਚੇ ਸਨ। ਇਸ ਰਾਊਂਡ ਟੇਬਲ ’ਤੇ ਕਰਨ ਨਾਲ ਨਿਖਿਲ ਅਡਵਾਨੀ, ਜੋਇਆ ਅਖ਼ਤਰ, ਰੀਮਾ ਕਾਗਤੀ ਤੇ ਸਮੀਰ ਨਾਇਰ ਵੀ ਸਨ। ਫ਼ਿਲਮਾਂ ਦੇ ਪੇਡ ਰੀਵਿਊਜ਼ ਯਾਨੀ ਕ੍ਰਿਟਿਕਸ ਨੂੰ ਪੈਸੇ ਦੇ ਕੇ ਕਰਵਾਏ ਗਏ ਰੀਵਿਊਜ਼ ਤੇ ਫ਼ਿਲਮ ਰੇਟਿੰਗਸ ਦੇ ਸਿਸਟਮ ’ਤੇ ਕਰਨ ਨੇ ਖੁੱਲ੍ਹ ਕੇ ਗੱਲਬਾਤ ਕੀਤੀ ਸੀ।
ਕਰਨ ਨੇ ਕਿਹਾ ਕਿ ਫ਼ਿਲਮਾਂ ਦਾ ਬਿਜ਼ਨੈੱਸ ਪਰਸੈਪਸ਼ਨ ’ਤੇ ਟਿਕਿਆ ਹੁੰਦਾ ਹੈ ਤੇ ਇਸ ਨੂੰ ਬਦਲਣ ਲਈ ਪ੍ਰੋਡਿਊਸਰ ਕੁਝ ਵੀ ਕਰਦੇ ਹਨ। ਉਨ੍ਹਾਂ ਨੇ ਬਿਨਾਂ ਕਿਸੇ ਕ੍ਰਿਟਿਕ ਦਾ ਨਾਂ ਲਏ ਦੱਸਿਆ ਸੀ ਕਿ ਬਹੁਤ ਸਾਰੇ ਮਸ਼ਹੂਰ ਕ੍ਰਿਟਿਕਸ ਦੀ ਰੇਟਿੰਗਸ ਫ਼ਿਲਮ ਰਿਲੀਜ਼ ਹੋਣ ਤੋਂ ਵੀ ਪਹਿਲਾਂ ਤਿਆਰ ਹੁੰਦੀ ਹੈ।
ਕਰਨ ਨੇ ਇਹ ਕਹਿੰਦਿਆਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਜੋ ਇਕ ਪੋਸਟਰ ਆਉਂਦਾ ਹੈ, ਜਿਸ ’ਚ ਸਾਰੇ ਕ੍ਰਿਟਿਕਸ ਦੀ ਰੇਟਿੰਗਸ ਹੁੰਦੀ ਹੈ, ਉਹ ਪੋਸਟਰ ਵੀ ਪਹਿਲਾਂ ਹੀ ਤਿਆਰ ਹੋ ਜਾਂਦੇ ਹਨ। ਕਰਨ ਨੇ ਕਿਹਾ ਸੀ, ‘‘80 ਫੀਸਦੀ ਲੋਕ ਇਹੀ ਕਰਦੇ ਹਨ ਤੇ ਇਕ ਪ੍ਰੋਡਿਊਸਰ ਪਰਸੈਪਸ਼ਨ ਬਣਾਉਣ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦਾ ਹੈ।’’

ਕਰਨ ਜੌਹਰ ਦੀ ਫ਼ਿਲਮ ‘ਜੁਗ ਜੁਗ ਜੀਓ’ ਬੀਤੇ ਸ਼ੁੱਕਰਵਾਰ ਹੀ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ ਤੇ ਬਾਕਸ ਆਫਿਸ ’ਤੇ ਸਨਮਾਨਜਨਕ ਕਮਾਈ ਕਰਨ ਲਈ ਸੰਘਰਸ਼ ਕਰ ਰਹੀ ਹੈ। ਵਰੁਣ ਧਵਨ, ਕਿਆਰਾ ਅਡਵਾਨੀ, ਅਨਿਲ ਕਪੂਰ ਤੇ ਨੀਤੂ ਕਪੂਰ ਵਰਗੇ ਵੱਡੇ ਨਾਵਾਂ ਨਾਲ ਸਜੀ ਇਸ ਫ਼ਿਲਮ ਨੇ ਬਾਕਸ ਆਫਿਸ ’ਤੇ ਪਹਿਲੇ ਦਿਨ 10 ਕਰੋੜ ਤੋਂ ਘੱਟ ਦੀ ਕਮਾਈ ਕੀਤੀ ਸੀ।
ਮੰਗਲਵਾਰ ਨੂੰ ਫ਼ਿਲਮ ਨੇ 4.52 ਕਰੋੜ ਦੀ ਕਲੈਕਸ਼ਨ ਕੀਤੀ ਤੇ ਰਿਲੀਜ਼ ਦੇ 5 ਦਿਨਾਂ ਬਾਅਦ ਵੀ ਬਾਕਸ ਆਫਿਸ ’ਤੇ 50 ਕਰੋੜ ਦਾ ਅੰਕੜਾ ਪਾਰ ਕਰਨ ਲਈ ਜੂਝ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਹਸਪਤਾਲ ਤੋਂ ਨਿਕਲੀ ਰਾਖੀ ਸਾਵੰਤ ਨੂੰ ਫੋਟੋਗ੍ਰਾਫਰਾਂ ਨੇ ਪੁੱਛ ਲਿਆ ਗੁੱਡ ਨਿਊਜ਼ ਬਾਰੇ, ਦੇਖੋ ਕੀ ਮਿਲਿਆ ਜਵਾਬ
NEXT STORY