ਨਵੀਂ ਦਿੱਲੀ (ਬਿਊਰੋ) : 'ਦਿ ਕਪਿਲ ਸ਼ਰਮਾ' ਸ਼ੋਅ ਇਕ ਵਾਰ ਫਿਰ ਸ਼ੁਰੂ ਹੋ ਸਕਦਾ ਹੈ। 'ਦਿ ਕਪਿਲ ਸ਼ਰਮਾ' ਸ਼ੋਅ ਲੋਕਾਂ ਨੂੰ ਕਾਫ਼ੀ ਪਸੰਦ ਆਉਂਦਾ ਹੈ। ਹੁਣ ਕ੍ਰਿਸ਼ਨਾ ਅਭਿਸ਼ੇਕ ਨੇ ਹਾਲ ਹੀ 'ਚ ਪੋਸਟ ਰਾਹੀਂ ਇਸ ਵੱਲ ਇਸ਼ਾਰਾ ਕੀਤਾ ਹੈ ਕਿ ਇਹ ਸ਼ੋਅ ਜਲਦ ਆਪਣਾ ਨਵਾਂ ਸੀਜ਼ਨ ਲੈ ਕੇ ਆ ਸਕਦਾ ਹੈ। ਕ੍ਰਿਸ਼ਨਾ ਅਭਿਸ਼ੇਕ ਨੇ 'ਦਿ ਕਪਿਲ ਸ਼ਰਮਾ ਸ਼ੋਅ' ਦੇ ਦੂਸਰੇ ਸੀਜ਼ਨ ਤੋਂ ਇਹ ਸ਼ੋਅ ਜੁਆਇਨ ਕੀਤਾ ਸੀ। ਕ੍ਰਿਸ਼ਨਾ ਅਭਿਸ਼ੇਕ ਨੇ ਪਹਿਲੇ ਐਪੀਸੋਡ ਦੀ ਝਲਕ ਸ਼ੇਅਰ ਕੀਤੀ ਹੈ, ਜਿਸ 'ਚ ਰੋਹਿਤ ਸ਼ੈਟੀ, ਸਾਰਾ ਅਲੀ ਖ਼ਾਨ ਅਤੇ ਰਣਵੀਰ ਸਿੰਘ ਨਜ਼ਰ ਆਏ ਸਨ।
ਕ੍ਰਿਸ਼ਨਾ ਮਜ਼ਾਕ 'ਚ ਕਪਿਲ ਨੂੰ ਕਹਿੰਦੇ ਹਨ ਕਿ ਜੇਕਰ ਉਸ ਨੇ ਮੁੰਬਈ ਰਹਿਣਾ ਹੈ ਤਾਂ ਉਸ ਨੂੰ ਸ਼ੈਟੀ ਲੋਕਾਂ ਨਾਲ ਚੰਗੇ ਸਬੰਧ ਬਣਾ ਕੇ ਰੱਖਣੇ ਹੋਣਗੇ। ਇਸ ਤੋਂ ਬਾਅਦ ਸਾਰੇ ਲੋਕ ਹੱਸਣ ਲੱਗ ਪੈਂਦੇ ਹਨ। ਕ੍ਰਿਸ਼ਨਾ ਅਭਿਸ਼ੇਕ ਨੇ ਇਹ ਵੀ ਲਿਖਿਆ ਹੈ ਕਿ ਉਹ ਜਲਦ ਕੰਮ ਕਰਨਾ ਸ਼ੁਰੂ ਕਰਨਗੇ। ਕ੍ਰਿਸ਼ਨਾ ਅਭਿਸ਼ੇਕ ਲਿਖਦੇ ਹਨ, 'ਇਹ ਮੇਰਾ ਪਹਿਲਾ ਐਪੀਸੋਡ ਸੀ। ਕਿੰਨਾ ਉਤਸ਼ਾਹਿਤ ਤੇ ਨਰਵਸ ਸੀ। ਪਹਿਲੀ ਵਾਰ ਮੈਂ ਕਿਹਾ ਸੀ ਕਿ ਇਕ ਕਰੋੜ ਦਿਓ ਨਾ, ਜਲਦ ਅਸੀਂ ਵਾਪਸ ਆਉਣ ਵਾਲੇ ਹਾਂ।' ਪਿਛਲੇ ਮਹੀਨੇ ਹੀ ਕ੍ਰਿਸ਼ਨਾ ਅਭਿਸ਼ੇਕ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਉਹ 'ਦਿ ਕਪਿਲ ਸ਼ਰਮਾ ਸ਼ੋਅ' ਨੂੰ ਮਿਸ ਕਰ ਰਹੇ ਹਨ। ਉਨ੍ਹਾਂ ਨੇ ਲਿਖਿਆ ਸੀ, 'ਅਸੀਂ ਸਾਰੇ ਇਸ ਸ਼ੋਅ ਨੂੰ ਮਿਸ ਕਰ ਰਹੇ ਹਾਂ। ਜਲਦੀ ਵਾਪਸ ਆਉਣਾ ਚਾਹੁੰਦੇ ਹਾਂ ਤਾਂਕਿ ਲੋਕਾਂ ਦਾ ਮਨੋਰੰਜਨ ਕਰ ਸਕੀਏ।'
ਦੱਸਣਯੋਗ ਹੈ ਕਿ 'ਦਿ ਕਪਿਲ ਸ਼ਰਮਾ ਸ਼ੋਅ' ਨੂੰ ਆਖ਼ਰੀ ਵਾਰ 31 ਜਨਵਰੀ ਨੂੰ ਪ੍ਰਸਾਰਿਤ ਕੀਤਾ ਗਿਆ ਸੀ। ਇਹ ਕਪਿਲ ਦੇ ਦੂਸਰੀ ਵਾਰ ਪਿਤਾ ਬਣਨ ਤੋਂ ਪਹਿਲਾਂ ਦੀ ਗੱਲ ਹੈ। ਕਪਿਲ ਸ਼ਰਮਾ ਫਿਲਹਾਲ ਬ੍ਰੇਕ 'ਤੇ ਹਨ। ਇਸ ਤੋਂ ਇਲਾਵਾ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਵੀ ਸ਼ੂਟਿੰਗ 'ਤੇ ਰੋਕ ਲੱਗੀ ਹੋਈ ਹੈ। 'ਦਿ ਕਪਿਲ ਸ਼ਰਮਾ ਸ਼ੋਅ' ਕਾਫ਼ੀ ਲੋਕਪ੍ਰਿਯ ਸ਼ੋਅ ਹੈ। ਇਸ ਸ਼ੋਅ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨ ਦਾ ਯਤਨ ਕੀਤਾ ਜਾਂਦਾ ਹੈ। ਕ੍ਰਿਸ਼ਨਾ ਅਭਿਸ਼ੇਕ ਮਸ਼ਹੂਰ ਕਾਮੇਡੀਅਨ ਹਨ। ਉਨ੍ਹਾਂ ਦੀਆਂ ਭੂਮਿਕਾਵਾਂ ਕਾਫ਼ੀ ਪਸੰਦ ਕੀਤੀਆਂ ਜਾਂਦੀਆਂ ਹਨ। ਉਹ ਕਈ ਸ਼ੋਅ 'ਚ ਨਜ਼ਰ ਆ ਚੁੱਕੇ ਹਨ।
ਮਿਸ ਪੂਜਾ ਨੇ ਸਾਂਝੀ ਕੀਤੀ ਖ਼ੂਬਸੂਰਤ ਵੀਡੀਓ, ਭੂਆ-ਭਤੀਜੇ ਦਾ ਡਾਂਸ ਆ ਰਿਹੈ ਪ੍ਰਸ਼ੰਸਕਾਂ ਨੂੰ ਪਸੰਦ
NEXT STORY