ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਕੇ. ਐੱਸ. ਮੱਖਣ ਇਕ ਵਾਰ ਮੁੜ ਵਿਵਾਦਾਂ ’ਚ ਘਿਰ ਗਏ ਹਨ। ਕੇ. ਐੱਸ. ਮੱਖਣ ਨੂੰ ਸਰੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਕੇ. ਐੱਸ. ਮੱਖਣ ਦੀ ਗ੍ਰਿਫ਼ਤਾਰੀ ਨਾਜਾਇਜ਼ ਅਸਲਾ ਰੱਖਣ ਦੇ ਦੋਸ਼ ’ਚ ਹੋਈ ਹੈ। ਕੇ. ਐੱਸ. ਮੱਖਣ ਦੀ ਗ੍ਰਿਫ਼ਤਾਰੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਰੱਜ ਕੇ ਵਾਇਰਲ ਹੋ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਮੁੰਬਈ ਜਾ ਕੇ ਦੇਖੋ ਕਿਸ-ਕਿਸ ਨੂੰ ਵੰਡੇ ਅਫਸਾਨਾ ਖ਼ਾਨ ਨੇ ਵਿਆਹ ਦੇ ਡੱਬੇ
ਕਿਹਾ ਜਾ ਰਿਹਾ ਹੈ ਕਿ ਕੇ. ਐੱਸ. ਮੱਖਣ ਨੂੰ ਅੱਜ ਸ਼ਾਮ ਤਕ ਜ਼ਮਾਨਤ ਮਿਲ ਸਕਦੀ ਹੈ। ਦੱਸ ਦੇਈਏ ਕਿ ਕੇ. ਐੱਸ. ਮੱਖਣ ਕੈਨੇਡਾ ’ਚ ਰਹਿ ਰਹੇ ਹਨ।
ਉਥੋਂ ਹੀ ਨਵੇਂ ਗੀਤ ਰਿਲੀਜ਼ ਕਰ ਰਹੇ ਹਨ। ਕੁਝ ਮਹੀਨੇ ਪਹਿਲਾਂ ਕੇ. ਐੱਸ. ਮੱਖਣ ਦਾ ਗੀਤ ‘ਫਲੱਡ ਬੈਕ’ ਰਿਲੀਜ਼ ਹੋਇਆ ਸੀ, ਜਿਸ ਨੂੰ ਯੂਟਿਊਬ ’ਤੇ 6.5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਨੋਟ– ਕੇ. ਐੱਸ. ਮੱਖਣ ਦੀ ਗ੍ਰਿਫ਼ਤਾਰੀ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਗਿੱਪੀ ਗਰੇਵਾਲ ਦਾ ਨਵਾਂ ਗੀਤ ‘ਬਾਏ ਨੇਮ’ ਰਿਲੀਜ਼ (ਵੀਡੀਓ)
NEXT STORY