ਜਲੰਧਰ (ਬਿਊਰੋ) : ਬੀਤੀ ਦਿਨ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਕੋਰੋਨਾ ਪਾਜ਼ੇਟਿਵ ਆਏ ਸਨ। ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਕੁਲਵਿੰਦਰ ਬਿੱਲਾ ਨੂੰ ਘਰ 'ਚ ਹੀ ਕੁਆਰੰਟਾਈਨ ਕੀਤਾ ਗਿਆ ਸੀ।ਜਿਸ ਦੇ ਚਲਦਿਆਂ ਅੱਜ ਕੁਲਵਿੰਦਰ ਬਿੱਲਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋ ਲਾਈਵ ਹੋ ਕੇ ਆਪਣੇ ਸਿਹਤ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਉਨ੍ਹਾਂ ਨੂੰ ਕਿਹੜੀਆਂ-ਕਿਹੜੀਆਂ ਤਕਲੀਫਾਂ 'ਚ ਗੁਜ਼ਰਨਾ ਪਿਆ।
ਲਾਈਵ ਦੌਰਾਨ ਕੁਲਵਿੰਦਰ ਬਿੱਲਾ ਨੇ ਦੱਸਿਆ ਕਿ ਸ਼ੁਰੂਆਤੀ ਦਿਨਾਂ 'ਚ ਉਨ੍ਹਾਂ ਨੂੰ ਬੁਖਾਰ ਹੋਇਆ ਸੀ ਜਿਸ ਦੇ ਚਲਦਿਆਂ ਉਨ੍ਹਾਂ ਨੇ ਕੋਰੋਨਾ ਟੈਸਟ ਕਰਵਾਇਆ ਤੇ ਉਹ ਪਾਜ਼ੇਟਿਵ ਆ ਗਏ। ਜਿਸ ਤੋਂ ਉਨ੍ਹਾਂ ਦੇ ਪਰਿਵਾਰ ਦਾ ਕੋਰੋਨਾ ਟੈਸਟ ਹੋਇਆ ਜਿਸ 'ਚ ਉਹ ਸਾਰੇ ਨੈਗੇਟਿਵ ਪਾਏ ਗਏ। ਕੁਲਵਿੰਦਰ ਬਿੱਲਾ ਨੇ ਕਿਹਾ ਕਿ ਪਹਿਲਾਂ-ਪਹਿਲਾਂ ਮੈਨੂੰ ਕਾਫੀ ਡਰ ਲੱਗਾ ਸੀ ਪਰ ਹੁਣ ਮੈਂ ਬਿਲਕੁਲ ਠੀਕ ਹਾਂ। ਬੇਸ਼ਕ ਬਿੱਲਾ ਪਰਿਵਾਰ ਦੇ ਸਾਰੇ ਮੈਂਬਰਾਂ ਤੋਂ ਵੱਖ ਇਕ ਕਮਰੇ 'ਚ ਰਹਿ ਰਹੇ ਹਨ ਪਰੰਤੂ ਉਹਨਾਂ ਨੂੰ ਸਭ ਤੋਂ ਵੱਧ ਫਿਕਰ ਆਪਣੀ ਬੇਟੀ 'ਸਾਂਝ' ਦੀ ਹੈ।ਕੁਲਵਿੰਦਰ ਬਿੱਲਾ ਦਾ ਕਹਿਣਾ ਹੈ ਕਿ ਉਹ ਜਲਦ ਠੀਕ ਹੋ ਕੇ ਮੁੜ ਬਾਹਰ ਆਉਣਗੇ ਤੇ ਫੈਨਜ਼ ਲਈ ਨਵੇਂ-ਨਵੇਂ ਗੀਤ ਰਿਲੀਜ਼ ਕਰਨਗੇ।
3 ਨਹੀਂ ਸਗੋਂ ਆਖ਼ਰੀ ਸਟੇਜ ਦਾ ਹੈ ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ
NEXT STORY