ਮੁੰਬਈ (ਬਿਊਰੋ)– ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਤੇ ਅਕਸ਼ੇ ਕੁਮਾਰ ਦੀ ਫ਼ਿਲਮ ‘ਰਕਸ਼ਾ ਬੰਧਨ’ ਵਿਚਾਲੇ ਕਲੈਸ਼ ਦਾ ਇੰਤਜ਼ਾਰ ਦਰਸ਼ਕਾਂ ਨੂੰ ਬੇਸਬਰੀ ਨਾਲ ਸੀ ਪਰ ਹੁਣ ਲੱਗਦਾ ਹੈ ਕਿ ਦਰਸ਼ਕ ਇਨ੍ਹਾਂ ਫ਼ਿਲਮਾਂ ਤੋਂ ਜ਼ਿਆਦਾ ਖ਼ੁਸ਼ ਨਹੀਂ ਹਨ। ਰਿਪੋਰਟ ਮੁਤਾਬਕ ਦੋਵਾਂ ਦੀਆਂ ਫ਼ਿਲਮਾਂ ਦੇ ਸ਼ੋਅਜ਼ ਨੂੰ ਸਿਨੇਮਾਘਰਾਂ ਦੇ ਮਾਲਕਾਂ ਨੇ ਘੱਟ ਕਰ ਦਿੱਤਾ ਹੈ।
ਖ਼ਬਰ ਹੈ ਕਿ ਰਿਲੀਜ਼ ਦੇ ਇਕ ਦਿਨ ਬਾਅਦ ਹੀ ਸਿਨੇਮਾਘਰਾਂ ਦੇ ਮਾਲਕਾਂ ਨੇ ਦੇਸ਼ ਭਰ ’ਚ ਦੋਵਾਂ ਫ਼ਿਲਮਾਂ ਦੀ ਸਕ੍ਰੀਨਿੰਗ ਨੂੰ ਘੱਟ ਕਰ ਦਿੱਤਾ ਹੈ। ਇਸ ਦਾ ਕਾਰਨ ਘੱਟ ਦਰਸ਼ਕਾਂ ਦਾ ਫ਼ਿਲਮਾਂ ਨੂੰ ਦੇਖਣ ਆਉਣਾ ਹੈ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਦੇਸ਼ ਭਰ ’ਚ ਆਮਿਰ ਖ਼ਾਨ ਦੀ ਫ਼ਿਲਮ ਦੇ 1300 ਸ਼ੋਅਜ਼ ਤੇ ਅਕਸ਼ੇ ਕੁਮਾਰ ਦੀ ਫ਼ਿਲਮ ਦੇ 1000 ਸ਼ੋਅਜ਼ ਘੱਟ ਕਰ ਦਿੱਤੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ : ਮੁਸ਼ਕਿਲਾਂ ’ਚ ‘ਲਾਲ ਸਿੰਘ ਚੱਢਾ’, ਫੌਜ ਦਾ ਨਿਰਾਦਰ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼
ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਦੋਵਾਂ ਫ਼ਿਲਮਾਂ ਦੇ ਕਈ ਸ਼ੋਅਜ਼ ਰੱਦ ਵੀ ਕੀਤੇ ਗਏ ਸਨ। ਇਸ ਦਾ ਕਾਰਨ ਫ਼ਿਲਮ ਦੇਖਣ ਲਈ ਇਕ ਵੀ ਦਰਸ਼ਕ ਦਾ ਨਾ ਆਉਣਾ ਸੀ। ਇਸ ਦੇ ਚਲਦਿਆਂ ‘ਲਾਲ ਸਿੰਘ ਚੱਢਾ’ ਤੇ ‘ਰਕਸ਼ਾ ਬੰਧਨ’ ਦੀ ਬਾਕਸ ਆਫਿਸ ਕਲੈਕਸ਼ਨ ’ਤੇ ਵੀ ਵੱਡਾ ਅਸਰ ਪਿਆ ਹੈ। ਦੋਵਾਂ ਫ਼ਿਲਮਾਂ ਨੇ ਦੂਜੇ ਦਿਨ ਖਰਾਬ ਕਮਾਈ ਕੀਤੀ ਹੈ।
ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਸਿਨੇਮਾਘਰਾਂ ਦੇ ਮਾਲਕ ਜਾਣਬੁਝ ਕੇ ਫ਼ਿਲਮਾਂ ਦੇ ਸ਼ੋਅਜ਼ ਘੱਟ ਕਰ ਰਹੇ ਹਨ ਤਾਂ ਕਿ ਲਿਮਟਿਡ ਸਕ੍ਰੀਨਜ਼ ’ਤੇ ਦਰਸ਼ਕਾਂ ਦੀ ਗਿਣਤੀ ਜ਼ਿਆਦਾ ਹੋਵੇ। ਕਿਹਾ ਜਾ ਰਿਹਾ ਹੈ ਕਿ ਦੋਵਾਂ ਫ਼ਿਲਮਾਂ ਦੇਸ਼ ਭਰ ਦੀਆਂ 10000 ਸਕ੍ਰੀਨਜ਼ ’ਤੇ ਰਿਲੀਜ਼ ਹੋਈਆਂ ਸਨ ਪਰ ਦਰਸ਼ਕਾਂ ਦੇ ਘਟਦੇ ਰੁਝਾਨ ਦੇ ਚਲਦਿਆਂ ਸਿਨੇਮਾਘਰਾਂ ਦੇ ਮਾਲਕਾਂ ਨੇ ਫ਼ਿਲਮਾਂ ਦੀ ਸਕ੍ਰੀਨਿੰਗਸ ਨੂੰ ਘੱਟ ਕੀਤਾ ਤਾਂ ਕਿ ਇਸ ਨਾਲ ਉਨ੍ਹਾਂ ਦਾ ਖਰਚਾ ਬਚ ਸਕੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗੁਆਂਢੀ ਖ਼ਿਲਾਫ਼ ਕੋਰਟ ਪਹੁੰਚੇ ਸਲਮਾਨ ਖ਼ਾਨ, ਜਾਣੋ ਪੂਰਾ ਮਾਮਲਾ
NEXT STORY