ਮੁੰਬਈ : ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਕਿਹਾ ਕਿ ਮਹਾਨਾਇਕ ਅਮਿਤਾਭ ਬੱਚਨ ਵਲੋਂ ਉਨ੍ਹਾਂ ਨੂੰ ਲਿਖਿਆ ਗਿਆ ਖ਼ਤ ਆਪਣੇ-ਆਪ 'ਚ ਹੀ ਇਕ ਅਵਾਰਡ ਹੈ।
ਸੰੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ ਤਹਿਤ ਬਣੀ ਰਣਵੀਰ ਸਿੰਘ ਦੀ ਫਿਲਮ 'ਬਾਜੀਰਾਵ-ਮਸਤਾਨੀ' ਹੁਣੇ ਜਿਹੇ ਰਿਲੀਜ਼ ਹੋਈ ਹੈ। ਇਸ 'ਚ ਰਣਵੀਰ ਸਿੰਘ ਨੇ ਮਰਾਠਾ ਸ਼ਾਸਕ ਪੇਸ਼ਵਾ ਬਾਜੀਰਾਵ ਦਾ ਕਿਰਦਾਰ ਨਿਭਾਇਆ ਹੈ। ਅਮਿਤਾਭ ਬੱਚਨ ਨੇ ਰਣਵੀਰ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਅਤੇ ਉਨ੍ਹਾਂ ਦੇ ਘਰ ਇਕ ਖ਼ਤ ਅਤੇ ਗੁਲਦਸਤਾ ਵੀ ਭੇਜਿਆ ਹੈ, ਜਿਸ ਕਾਰਨ ਰਣਵੀਰ ਬਹੁਤ ਖੁਸ਼ ਹਨ।
ਉਨ੍ਹਾਂ ਨੇ ਕਿਹਾ, ''ਮੇਰੀਆਂ ਜਿੱਤੀਆਂ ਹੋਈਆ ਸਾਰੀਆਂ ਟਰਾਫੀਆ ਮੇਰੇ ਡਰਾਇੰਗ ਰੂਮ 'ਚ ਹਨ ਪਰ ਮਿਸਟਰ ਬੱਚਨ ਦੇ ਖ਼ਤ ਨੂੰ ਮੈਂ ਫਰੇਮ ਕਰਵਾ ਕੇ ਘਰ ਰੱਖਣ ਦੀ ਥਾਂ ਬੈਂਕ ਦੇ ਲਾਕਰ 'ਚ ਰੱਖ ਦਿੱਤਾ ਹੈ।''
ਉਨ੍ਹਾਂ ਅੱਗੇ ਕਿਹਾ, ''ਮੈਂ ਖੁਦ ਨੂੰ ਬਹੁਤ ਖੁਸ਼ਕਿਸਮਤ ਮੰਨਦਾ ਹਾਂ ਕਿਉਂਕਿ ਜੋ ਮੈਂ ਬਣਨਾ ਚਾਹੁੰਦਾ ਸੀ, ਉਹ ਬਣ ਗਿਆ ਹਾਂ। ਸਭ ਤੋਂ ਵੱਡੇ ਨਿਰਦੇਸ਼ਕ ਨਾਲ ਕੰਮ ਰਿਹਾ ਹਾਂ। ਮੈਂ ਸਿਰਫ ਇਹ ਸੋਚਦਾ ਹਾਂ ਕਿ ਮੈਨੂੰ ਕਿਰਦਾਰ ਮਿਲਦੇ ਰਹਿਣ ਅਤੇ ਮੈਂ ਆਪਣਾ ਸੌ ਫੀਸਦੀ ਦਿੰਦਾ ਰਹਾਂਗਾ। ਆਸ ਹੈ ਕਿ ਮੈਨੂੰ ਇਹੋ ਜਿਹੇ ਰੋਲ ਮਿਲਦੇ ਰਹਿਣਗੇ।''
ਜੈਕੀ ਚੈਨ ਨੂੰ ਮਿਲਣ ਲਈ ਉਤਸ਼ਾਹਿਤ ਹਾਂ : ਅਮਾਇਰਾ
NEXT STORY