ਮੁੰਬਈ- ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਸਟਾਰਰ ਲਵ ਰੰਜਨ ਦੀ ਅਨਾਮ ਫਿਲਮ ਦੇ ਸੈੱਟ 'ਤੇ ਸ਼ੁੱਕਰਵਾਰ ਸ਼ਾਮ ਨੂੰ ਅੱਗ ਲੱਗਣ ਨਾਲ ਹਲਚੱਲ ਮਚ ਗਈ। ਭਿਆਨਕ ਅੱਗ ਨਾਲ ਫਿਲਮ ਦਾ ਸੈੱਟ ਸੜ ਕੇ ਸਵਾਹ ਹੋ ਗਿਆ। ਰਿਪੋਰਟ ਦੀ ਮੰਨੀਏ ਤਾਂ ਇਸ ਦੌਰਾਨ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ 6 ਲੋਕ ਜ਼ਖਮੀ ਹੋ ਗਏ ਹਨ। ਉਧਰ ਹੁਣ ਇਸ ਪੂਰੇ ਹਾਸਦੇ 'ਤੇ ਵੈਸਟਰਨ ਇੰਡੀਆ ਫਿਲਮ ਐਂਡ ਵਾਕੀ ਟਾਕੀ ਅਵੇਂਟੇਂਡ, ਫਾਇਰ ਫਾਈਟਰ ਐਸੋਸੀਏਸ਼ਨ ਨੇ ਨਾਰਾਜ਼ਗੀ ਜਤਾਈ ਹੈ ਅਤੇ ਕੁਝ ਮੰਗਾਂ ਵੀ ਰੱਖੀਆਂ ਹਨ।
ਮੀਡੀਆ ਰਿਪੋਰਟ ਦੀ ਮੰਨੀਏ ਤਾਂ ਐਸੋਸੀਏਸ਼ਨ ਨੇ ਇਸ ਘਟਨਾ ਦੇ ਲਈ ਜ਼ਿੰਮੇਵਾਰ ਚਿਤਰਕੂਟ ਸਟੂਡੀਓ ਦੇ ਮਾਲਕ ਅਤੇ ਫਿਲਮ ਨਿਰਮਾਤਾ ਲਵ ਰੰਜਨ ਦੇ ਖ਼ਿਲਾਫ਼ ਕਾਨੂੰਨ ਦੀ ਧਾਰਾ 304 ਦੇ ਤਹਿਤ ਐੱਫ.ਆਈ.ਆਰ. ਦਰਜ ਕਰਨ ਅਤੇ ਅੱਗ 'ਚ ਸੜ ਕੇ ਮਰਨ ਵਾਲੇ ਫਾਇਰ ਫਾਈਟਰ ਦੇ ਪਰਿਵਾਰ ਦੇ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਨੇ ਮ੍ਰਿਤਕ ਦੇ ਪਰਿਵਾਰ ਨੂੰ 50 ਲੱਖ ਰੁਪਏ ਅਤੇ ਪਰਿਵਾਰ ਦੇ ਇਕ ਵਿਅਕਤੀ ਨੂੰ ਆਜ਼ੀਵਨ 15 ਹਜ਼ਾਰ ਮਹੀਨਾ ਦੇਣ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਮੁੰਬਈ ਦੇ ਅੰਧੇਰੀ ਸਥਿਤ ਚਿਤਰਕੂਟ ਮੈਦਾਨ 'ਚ ਅੱਗ ਲੱਗ ਗਈ ਸੀ। ਮੈਦਾਨ 'ਚ ਲੱਗੀ ਅੱਗ ਦੀ ਵਜ੍ਹਾ ਨਾਲ ਲਵ ਰੰਜਨ ਦੀ ਅਨਾਮ ਫਿਲਮ ਦਾ ਸੈੱਟ ਵੀ ਸੜ ਕੇ ਸਵਾਹ ਹੋ ਗਿਆ। ਹਾਦਸੇ ਦੇ ਸਮੇਂ ਫਿਲਮ ਦੇ ਮੇਨ ਲੀਡ ਰਣਬੀਰ ਅਤੇ ਸ਼ਰਧਾ ਕਪੂਰ ਸੈੱਟ 'ਤੇ ਮੌਜੂਦ ਨਹੀਂ ਸਨ। ਪਰ ਰਿਪੋਰਟ ਮੁਤਾਬਕ ਦੋਵੇਂ ਸਿਤਾਰੇ ਅਗਲੇ ਹਫ਼ਤੇ ਤੋਂ ਇਥੇ ਸ਼ੂਟਿੰਗ ਕਰ ਵਾਲੇ ਸਨ।
ਆਲੀਆ ਭੱਟ ਨੇ ਤਸਵੀਰਾਂ ’ਚ ਦਿੱਤੇ ਸ਼ਾਨਦਾਰ ਪੋਜ਼, ਬੇਬੀ ਬੰਪ ਲੁਕਾਉਂਦੀ ਆਈ ਨਜ਼ਰ
NEXT STORY