ਲਾਸ ਏਂਜਲਸ : ਹਾਲੀਵੁੱਡ ਗਾਇਕਾ ਮੈਡੋਨਾ ਨੇ ਲੀ ਡੈਨੀਅਲਜ਼ ਵਲੋਂ ਆਪਣੇ ਸਾਬਕਾ ਪਤੀ ਸੀਅਨ ਪੈਨ ਦੇ ਵਿਰੁੱਧ ਮਾਣਹਾਨੀ ਦੇ ਮੁਕੱਦਮੇ 'ਚ ਉਸ ਦੀ ਹਮਾਇਤ ਕਰਦਿਆਂ ਕਿਹਾ ਕਿ ਸੀਅਨ ਨੇ ਕਦੇ ਵੀ ਉਸ 'ਤੇ ਜਿਸਮਾਨੀ ਹਮਲਾ ਨਹੀਂ ਕੀਤਾ ਸੀ। ਈ-ਆਨਲਾਈਨ ਨੇ ਖ਼ਬਰ ਦਿੱਤੀ ਹੈ ਕਿ ਜੋੜੇ ਦਾ ਵਿਆਹੁਤਾ ਜੀਵਨ ਕਦੇ ਵੀ ਸੁਖਾਵਾਂ ਨਹੀਂ ਰਿਹਾ ਸੀ ਪਰ 57 ਸਾਲਾਂ ਦੇ 'ਕਰੇਜ਼ੀ ਫਾਰ ਯੂ' ਦੇ ਹਿੱਟ ਮੇਕਰ ਅਤੇ ਆਸਕਰ ਜੇਤੂ ਸਟਾਰ ਨੇ ਕਦੇ ਵੀ ਉਸ ਨਾਲ ਟਕਰਾਅ ਨਹੀਂ ਕੀਤਾ।
ਗਾਇਕਾ ਮੈਡੋਨਾ ਨੇ ਬਿਆਨ ਦਿੱਤਾ'',ਸਾਡੇ ਵਿਆਹ ਦੌਰਾਨ ਯਕੀਨਨ ਸਾਡੇ ਵਿਚਕਾਰ ਇਕ ਤੋਂ ਵੱਧ ਵਾਰ ਗਰਮਾ-ਗਰਮੀ ਹੋਈ ਸੀ ਪਰ ਸੀਅਨ ਨੇ ਮੇਰੇ 'ਤੇ ਹੱਥ ਨਹੀਂ ਚੁੱਕਿਆ, ਨਾ ਹੀ ਮੈਨੂੰ ਬੰਨ੍ਹਿਆ ਅਤੇ ਨਾ ਹੀ ਹਮਲਾ ਕੀਤਾ। ਇਸ ਦੇ ਉਲਟ ਕੋਈ ਵੀ ਰਿਪੋਰਟ ਗੁੱਸਾ ਦਿਵਾਉਣ ਵਾਲੀ, ਮਾੜੀ ਨੀਅਤ ਨਾਲ, ਬੇਹੂਦਾ ਅਤੇ ਝੂਠੀ ਹੈ।''
ਰਣਜੀਤ ਬਾਠ ਦਾ 'ਮਿੱਤਰਾਂ ਦਾ ਨਾਂ ਪੁੱਛ ਲਈਂ' ਅੱਜ ਹੋਵੇਗਾ ਰਿਲੀਜ਼
NEXT STORY