ਮੁੰਬਈ (ਬਿਊਰੋ)– ਸਿਧਾਰਥ ਆਨੰਦ ਦੀ ਐਕਸ਼ਨ ਥ੍ਰਿਲਰ ਫ਼ਿਲਮ ‘ਫਾਈਟਰ’ ’ਚ ਨਜ਼ਰ ਆਉਣ ਵਾਲੇ ਮਹੇਸ਼ ਸ਼ੈੱਟੀ ਨੇ ਰਿਤਿਕ ਰੌਸ਼ਨ ਨਾਲ ਆਪਣੇ ਅਨੁਭਵ ਸਾਂਝੇ ਕੀਤੇ। ਮਹੇਸ਼ ਫ਼ਿਲਮ ’ਚ ਸਕੁਐਡਰਨ ਲੀਡਰ ਰਾਜਨ ਉਨੀਨਾਥਨ ਦੀ ਭੂਮਿਕਾ ਨਿਭਾਅ ਰਹੇ ਹਨ।
ਰਿਤਿਕ ਨਾਲ ਕੰਮ ਕਰਨ ਦੇ ਤਜਰਬੇ ਬਾਰੇ ਗੱਲ ਕਰਦਿਆਂ ਮਹੇਸ਼ ਨੇ ਕਿਹਾ, ‘‘ਏਅਰ ਫੋਰਸ ਦੀ ਸ਼ਬਦਾਵਲੀ ’ਚ ਇਕ ਵਿੰਗਮੈਨ ਇਕ ਪਾਇਲਟ ਹੁੰਦਾ ਹੈ, ਜੋ ਆਪਸੀ ਸਹਿਯੋਗ ਦਿੰਦਿਆਂ ਉੱਡਦਾ ਹੈ, ਜਿਸ ਕਾਰਨ ਉਨ੍ਹਾਂ ਦੀ ਬਾਂਡਿੰਗ ਹਮੇਸ਼ਾ ਬਣੀ ਰਹਿੰਦੀ ਹੈ। ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਰਿਤਿਕ ਤੇ ਮੇਰੇ ਵਿਚਾਲੇ ਚੰਗੀ ਬਾਂਡਿੰਗ ਸ਼ੁਰੂ ਹੋ ਗਈ ਸੀ। ਉਨ੍ਹਾਂ ਨੇ ਸੈੱਟ ’ਤੇ ‘ਯਾਰਾ’ ਕਹਿ ਕੇ ਮੇਰਾ ਸਵਾਗਤ ਕੀਤਾ।’’
ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦਾ ਵੱਖਰਾ ਤੇ ਡ੍ਰੀਮ ਪ੍ਰਾਜੈਕਟ ‘ਵਾਰਨਿੰਗ 2’ ਸਾਲ ਦੀ ਪਹਿਲੀ ਐਕਸ਼ਨ ਫ਼ਿਲਮ
‘ਫਾਈਟਰ’ 25 ਜਨਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ। ਫ਼ਿਲਮ ’ਚ ਰਿਤਿਕ ਰੌਸ਼ਨ, ਅਨਿਲ ਕਪੂਰ ਤੇ ਦੀਪਿਕਾ ਪਾਦੁਕੋਣ ਵਰਗੇ ਕਲਾਕਾਰ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਸਿਧਾਰਥ ਆਨੰਦ ਨੇ ਡਾਇਰੈਕਟ ਕੀਤਾ ਹੈ।
ਦੱਸ ਦੇਈਏ ਕਿ ‘ਫਾਈਟਰ’ ਭਾਰਤ ਦੀ ਪਹਿਲੀ ਏਰੀਅਲ ਐਕਸ਼ਨ ਫ਼ਿਲਮ ਹੈ। ਫ਼ਿਲਮ 250 ਕਰੋੜ ਰੁਪਏ ਦੇ ਬਜਟ ’ਚ ਬਣੀ ਹੈ, ਜਿਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੀ ‘ਮੁਜ਼ੱਫਰਪੁਰ ਸ਼ੈਲਟਰ ਹੋਮ’ ਮਾਮਲੇ ’ਤੇ ਆਧਾਰਿਤ ਹੈ ਫ਼ਿਲਮ ‘ਭਕਸ਼ਕ’? ਟਰੇਲਰ ਦੇਖ ਉੱਠ ਰਹੇ ਸਵਾਲ
NEXT STORY