ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਹਿਮਾ ਚੌਧਰੀ ਭਾਵੇਂ ਹੀ ਲੰਬੇ ਸਮੇਂ ਤੋਂ ਆਨ-ਸਕਰੀਨ ਐਕਸ਼ਨ ’ਚ ਨਾ ਦਿਸ ਰਹੀ ਹੋਵੇ ਪਰ ਉਨ੍ਹਾਂ ਦੇ ਪ੍ਰਸ਼ੰਸਕ ਹਾਲੇ ਵੀ ਉਨ੍ਹਾਂ ਦੀ ਬੇਬਾਕੀ ਲਈ ਪਸੰਦ ਕਰਦੇ ਹਨ। ਦਰਅਸਲ ਮਹਿਮਾ ਆਪਣੇ ਮਨ ਦੀ ਗੱਲ ਕਰਨ ਤੋਂ ਬਿਲਕੁੱਲ ਵੀ ਨਹੀਂ ਕਤਰਾਉਂਦੀ। ਹੁਣ ਹਾਲ ਹੀ ’ਚ ਮਹਿਮਾ ਚੌਧਰੀ ਨੇ ਬਾਲੀਵੁੱਡ ’ਚ ਔਰਤਾਂ ਪ੍ਰਤੀ ਆ ਰਹੇ ਬਦਲਾਅ ’ਤੇ ਖੁੱਲ੍ਹ ਕੇ ਗੱਲ ਕੀਤੀ ਅਤੇ ਦੱਸਿਆ ਕਿ ਕਿਵੇਂ ਹੁਣ ਫੀਮੇਲ ਅਭਿਨੇਤਰੀਆਂ ਪ੍ਰਤੀ ਰੁਖ਼ ਬਦਲ ਰਿਹਾ ਹੈ।
ਮਹਿਮਾ ਚੌਧਰੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਫਿਲਮ ਇੰਡਸਟਰੀ ਹੁਣ ਇਕ ਅਜਿਹੀ ਸਥਿਤੀ ’ਚ ਆ ਰਹੀ ਹੈ, ਜਿਥੇ ਮਹਿਲਾ ਕਲਾਕਾਰ ਵੀ ਸ਼ਾਟ ਲਗਾ ਰਹੀਆਂ ਹਨ ਅਤੇ ਚੰਗਾ ਪ੍ਰਦਰਸ਼ਨ ਕਰ ਰਹੀਆਂ ਹੈ। ਮਹਿਮਾ ਨੇ ਕਿਹਾ ਕਿ ਹੁਣ ਮਹਿਲਾ ਅਭਿਨੇਤਰੀਆਂ ਨੂੰ ਵੀ ਬਿਹਤਰ ਕੰਮ, ਸੈਲਰੀ, ਐਡ ਮਿਲਦੇ ਹਨ। ਹੁਣ ਫੀਮੇਲ ਅਭਿਨੇਤਰੀਆਂ ਕੋਲ ਵੀ ਪਹਿਲਾਂ ਦੀ ਤੁਲਨਾ ’ਚ ਲੰਬੀ ਸ਼ੈਲਫ ਲਾਈਫ ਹੈ।
ਪਹਿਲਾਂ ਦੇ ਦਿਨਾਂ ਬਾਰੇ ਗੱਲ ਕਰਦੇ ਹੋਏ ਮਹਿਮਾ ਚੌਧਰੀ ਨੇ ਕਿਹਾ ਕਿ ‘ਜਿਸ ਮਿੰਟ ਤੁਸੀਂ ਕਿਸੀ ਨੂੰ ਡੇਟ ਕਰਨਾ ਸ਼ੁਰੂ ਕਰਦੇ ਹੋ, ਲੋਕ ਤੁਹਾਨੂੰ ਠੁਕਰਾ ਦਿੰਦੇ ਹਨ ਕਿਉਂਕਿ ਉਹ ਸਿਰਫ਼ ਇਕ ਕੁਆਰੀ ਲੜਕੀ ਚਾਹੁੰਦੇ ਸਨ, ਜਿਸ ਨੇ ‘ਕਿੱਸ’ ਵੀ ਨਾ ਕੀਤੀ ਹੋਵੇ। ਜੇਕਰ ਤੁਸੀਂ ਕਿਸੇ ਨੂੰ ਡੇਟ ਕਰ ਰਹੇ ਸੀ ਤਾਂ ਉਹ ਅਜਿਹਾ ਸੀ, ‘ਓਹ...ਉਹ ਡੇਟਿੰਗ ਕਰ ਰਹੀ ਹੈ!’ ਜੇਕਰ ਤੁਸੀਂ ਸ਼ਾਦੀਸ਼ੁਦਾ ਸੀ, ਤਾਂ ਭੁੱਲ ਸਭ ਕੁਝ ਜਾਓ, ਤੁਹਾਡਾ ਕਰੀਅਰ ਖ਼ਤਮ ਹੋ ਗਿਆ ਸੀ ਅਤੇ ਜੇਕਰ ਤੁਹਾਡੇ ਬੱਚੇ ਸਨ ਤਾਂ ਇਹ ਬਿਲਕੁੱਲ ਖ਼ਤਮ ਹੋ ਗਿਆ ਸੀ।’
ਪਰ ਹੁਣ ਫਿਲਮੀਂ ਦੁਨੀਆ ’ਚ ਕੰਮ ਕਰ ਰਹੀਆਂ ਔਰਤਾਂ ਨੂੰ ਲੈ ਕੇ ਲੋਕਾਂ ਦੀ ਵੀ ਸੋਚ ਬਦਲੀ ਹੈ। ਦਰਸ਼ਕ ਵੀ ਹੁਣ ਔਰਤਾਂ ਨੂੰ ਵਿਭਿੰਨ ਪ੍ਰਕਾਰ ਦੀਆਂ ਭੂਮਿਕਾਵਾਂ ’ਚ ਸਵੀਕਾਰ ਕਰ ਰਹੇ ਹਨ। ਇਥੋਂ ਤੱਕ ਕਿ ਪਹਿਲਾਂ ਪੁਰਸ਼ ਕਲਾਕਾਰ ਵੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਬਹੁਤ ਕੁਝ ਲੁਕਾਉਂਦੇ ਸਨ। ਪਹਿਲਾਂ ਕਲਾਕਾਰਾਂ ਦੀ ਫਿਲਮ ਰਿਲੀਜ਼ ਹੋਣ ਦ
ਫ਼ਿਲਮ 'ਰਸ਼ਮੀ ਰਾਕੇਟ' ਦੇ ਪ੍ਰਚਾਰ ਲਈ ਅਹਿਮਦਾਬਾਦ ਪਹੁੰਚੀ ਤਾਪਸੀ ਪੰਨੂ
NEXT STORY