ਮੁੰਬਈ (ਬਿਊਰੋ)– ਪਾਕਿਸਤਾਨੀ ਅਦਾਕਾਰਾ ਮਾਹਿਰਾ ਖ਼ਾਨ ਆਪਣੇ ਲੁੱਕਸ ਤੇ ਅਦਾਕਾਰੀ ਦੇ ਚਲਦਿਆਂ ਅਕਸਰ ਸੁਰਖ਼ੀਆਂ ’ਚ ਰਹਿੰਦੀ ਹੈ। ਮਾਹਿਰਾ ਖ਼ਾਨ ਅਕਸਰ ਨਵੇਂ ਫੋਟੋਸ਼ੂਟ ਕਰਵਾਉਂਦੀ ਹੈ। ਉਸ ਦੇ ਫੋਟੋਸ਼ੂਟ ਕਿਸੇ ਨਾ ਕਿਸੇ ਵਧੀਆ ਥੀਮ ਨਾਲ ਜੁੜੇ ਹੁੰਦੇ ਹਨ।
ਇਹ ਖ਼ਬਰ ਵੀ ਪੜ੍ਹੋ : 4 ਸਾਲ ਪਰਾਣੇ ਕੇਸ 'ਚ ਸੋਨਾਕਸ਼ੀ ਸਿਨਹਾ ਦੇ ਖ਼ਿਲਾਫ਼ ਵਾਰੰਟ ਜਾਰੀ, 25 ਅਪ੍ਰੈਲ ਨੂੰ ਹੋਵੇਗੀ ਪੇਸ਼ੀ
ਹੁਣ ਮਾਹਿਰਾ ਖ਼ਾਨ ਨੇ ਪਾਕਿਸਤਾਨੀ ਡਿਜ਼ਾਈਨਰ ਹੁਸੈਨ ਰੇਹਾਰ ਲਈ ਨਵੇਂ ਐੱਸ. ਐੱਸ. ਲਗਜ਼ਰੀ ਲਾਅਨ’22 ਕਲੈਕਸ਼ਨ ਲਈ ਫੋਟੋਸ਼ੂਟ ਕਰਵਾਇਆ ਹੈ।
ਇਸ ਫੋਟੋਸ਼ੂਟ ’ਚ ਮਾਹਿਰਾ ਖ਼ਾਨ ਨੂੰ ਬੇਹੱਦ ਖ਼ੂਬਸੂਰਤ ਲੁੱਕ ’ਚ ਦੇਖਿਆ ਜਾ ਸਕਦਾ ਹੈ। ਮਾਹਿਰਾ ਦੇ ਆਊਟਫਿੱਟ ਦੀ ਗੱਲ ਕਰੀਏ ਤਾਂ ਉਸ ਨੇ ਮਾਸ ਗ੍ਰੀਨ ਤੇ ਆਰੇਂਜ ਕਲਰ ਦਾ ਔਨਸੰਬਲ ਪਹਿਨਿਆ ਹੈ।
ਇਸ ਆਊਟਫਿੱਟ ਦੀ ਸ਼ਰਟ ’ਚ ਖ਼ੂਬਸੂਰਤ ਕਢਾਈ ਦਾ ਕੰਮ ਹੋਇਆ ਹੈ। ਇਸ ਦੇ ਨਾਲ ਮਾਹਿਰਾ ਨੇ ਆਰੇਂਜ ਕਲਰ ਦੀ ਟਰਾਊਜ਼ਰ ਨੂੰ ਪਹਿਨਿਆ ਹੈ ਤੇ ਔਰਗੇਂਜਾ ਦੁਪੱਟਾ ਲਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮਹੇਸ਼ ਬਾਬੂ ਨਾਲ ਬਣੇਗੀ ਆਲੀਆ ਭੱਟ ਦੀ ਜੋੜੀ! ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ ’ਚ ਕਰੇਗੀ ਕੰਮ
NEXT STORY