ਮੁੰਬਈ- ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਬੀਤੇ ਦਿਨੀਂ ਹੀ ਇਕ ਭਿਆਨਕ ਕਾਰ ਹਾਦਸੇ ਦਾ ਸ਼ਿਕਾਰ ਹੋਈ ਸੀ। ਇਸ ਸੜਕ ਹਾਦਸੇ 'ਚ ਉਨ੍ਹਾਂ ਦੇ ਮੱਥੇ 'ਤੇ ਸੱਟ ਲੱਗ ਗਈ ਸੀ ਹਾਲਾਂਕਿ ਮਲਾਇਕਾ ਹੁਣ ਹੌਲੀ-ਹੌਲੀ ਠੀਕ ਹੋ ਰਹੀ ਹੈ। ਕੁਝ ਦਿਨ ਪਹਿਲੇ ਹੀ ਉਨ੍ਹਾਂ ਨੇ ਆਪਣਾ ਹੈਲਥ ਅਪਡੇਟ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਸੀ।

ਉਧਰ ਹੁਣ ਕਾਰ ਹਾਦਸੇ ਤੋਂ ਬਾਅਦ ਮਲਾਇਕਾ ਨੂੰ ਪਹਿਲੀ ਵਾਰ ਪਲਬਿਕ ਪਲੇਸ 'ਤੇ ਸਪਾਟ ਕੀਤਾ ਗਿਆ। ਮੌਕਾ ਸੀ ਬਾਲੀਵੁੱਡ ਦੀ ਨਵੀਂ ਵਿਆਹੀ ਜੋੜੀ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵੈਡਿੰਗ ਬੈਸ਼ ਦਾ। ਸ਼ਨੀਵਾਰ ਨੂੰ ਨਵੇਂ ਵਿਆਹੇ ਜੋੜੇ ਨੇ ਦੋਸਤਾਂ ਦੇ ਲਈ ਆਪਣੇ ਵਾਸਤੂ ਹਾਊਸ 'ਚ ਗ੍ਰੈਂਡ ਪਾਰਟੀ ਰੱਖੀ, ਜਿਸ 'ਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।

ਅਦਾਕਾਰਾ ਮਲਾਇਕਾ ਅਰੋੜਾ ਵੀ ਪ੍ਰੇਮੀ ਅਰਜੁਨ ਕਪੂਰ ਨਾਲ ਪਹੁੰਚੀ। ਇਸ ਦੌਰਾਨ ਮਲਾਇਕਾ ਦੀ ਸਟਨਿੰਗ ਲੁੱਕ ਦੇਖਣ ਨੂੰ ਮਿਲੀ। ਉਨ੍ਹਾਂ ਨੇ ਆਪਣੀ ਲੁੱਕ ਨੂੰ ਮਿਨੀਮਲ ਮੇਕਅਪ, ਆਈਲਾਈਨਰ ਅਤੇ ਲਿਪਸਟਿਕ ਨਾਲ ਪੂਰਾ ਕੀਤਾ ਸੀ।

ਉਧਰ ਅਰਜੁਨ ਬਲੈਕ ਆਊਟਫਿਟ 'ਚ ਹੈਂਡਸਮ ਦਿਖੇ। ਜੋੜੇ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

ਦੱਸ ਦੇਈਏ ਕਿ ਮਲਾਇਕਾ ਦੀ ਕਾਰ ਦਾ ਐਕਸੀਡੈਂਟ 2 ਅਪ੍ਰੈਲ 2022 ਨੂੰ ਮੁੰਬਈ-ਪੁਣੇ ਹਾਈਵੇ 'ਤੇ ਖੋਪੋਲੀ ਦੇ ਕੋਲ ਹੋਇਆ ਸੀ। ਹਾਦਸਾ ਉਸ ਸਮੇਂ ਹੋਇਆ ਜਦੋਂ ਮਲਾਇਕਾ ਪੁਣੇ ਤੋਂ ਵਾਪਸ ਪਰਤ ਰਹੀ ਸੀ ਅਤੇ ਮੁੰਬਈ-ਪੁਣੇ ਹਾਈਵੇ 'ਤੇ ਖਾਲਾਪੁਰ ਟੋਲ ਪਲਾਜ਼ਾ ਦੇ ਕੋਲ ਕੁਝ ਕਾਰਾਂ ਆਪਸ 'ਚ ਟਕਰਾ ਗਈਆਂਸ ਇਸ 'ਚ ਉਨ੍ਹਾਂ ਦੀ ਰੇਂਜ ਰੋਵਰ ਕਾਰ ਵੀ ਸ਼ਾਮਲ ਸੀ। ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਨਵੀਂ ਮੁੰਬਈ ਦੇ ਅਪੋਲੋ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।
ਕਲਰਫੁੱਲ ਕਰਾਪ ਟਾਪ ਅਤੇ ਡੈਨਿਮ ਜੀਨਸ 'ਚ ਨੁਸਰਤ ਨੇ ਸਾਂਝੀਆਂ ਕੀਤੀ ਖੂਬਸੂਰਤ ਤਸਵੀਰਾਂ
NEXT STORY