ਮੁੰਬਈ- ਅਦਾਕਾਰਾ ਨੁਸਰਤ ਜਹਾਂ ਸੋਸ਼ਲ ਮੀਡੀਆ 'ਤੇ ਐਕਟਿਵ ਸਿਤਾਰਿਆਂ 'ਚੋਂ ਇਕ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀਆਂ ਕੁਝ ਗਾਰਜ਼ੀਅਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਖੂਬ ਦੇਖਿਆਂ ਜਾ ਰਹੀਆਂ ਹਨ।

ਲੁੱਕ ਦੀ ਗੱਲ ਕਰੀਏ ਤਾਂ ਨੁਸਰਤ ਕਲਰਫੁੱਲ ਕਰਾਪ ਟਾਪ ਅਤੇ ਡੇਨਿਸ ਜੀਨਸ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ, ਪੋਨੀ ਅਤੇ ਸ਼ੇਡਸ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਨੁਸਰਤ ਗਾਰਜ਼ੀਅਸ ਲੱਗ ਰਹੀ ਹੈ।

ਅਦਾਕਾਰਾ ਸਮੁੰਦਰ ਦੀ ਲੁਕੇਸ਼ਨ ਦੇ ਵਿਚਾਲੇ ਪੋਜ਼ ਦੇ ਰਹੀ ਹੈ। ਪ੍ਰਸ਼ੰਸਕ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਫਿਦ ਹੋ ਗਏ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਿਆਰ ਦੇ ਰਹੇ ਹਨ।

ਕੰਮ ਦੀ ਗੱਲ ਕਰੀਏ ਤਾਂ ਨੁਸਰਤ ਨੇ ਫਿਲਮ 'ਸ਼ੋਤਰੂ' ਨਾਲ ਆਪਣੀ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਇਸ ਤੋਂ ਬਾਅਦ 'ਖੋਕਾ 420' 'ਚ ਨਜ਼ਰ ਆਈ। ਬੰਗਾਲੀ ਸਿਨੇਮਾ 'ਚ ਨਾਂ ਬਣਾਉਣ ਤੋਂ ਬਾਅਦ ਨੁਸਰਤ 2019 'ਚ ਰਾਜਨੀਤੀ ਦੀ ਦੁਨੀਆ 'ਚ ਸ਼ਾਮਲ ਹੋ ਗਈ ਪਰ ਉਹ ਆਪਣੇ ਫਿਲਮੀ ਅਤੇ ਰਾਜਨੀਤਿਕ ਕਰੀਅਰ ਤੋਂ ਇਲਾਵਾ ਨਿੱਜੀ ਜੀਵਨ ਅਤੇ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।

WEDDING BASH: ਦੋਸਤਾਂ ਲਈ ਰਣਬੀਰ-ਆਲੀਆ ਨੇ ਰੱਖੀ ਪਾਰਟੀ, ਇਨ੍ਹਾਂ ਸਿਤਾਰਿਆਂ ਨੇ ਜਮਾਇਆ ਰੰਗ (ਤਸਵੀਰਾਂ)
NEXT STORY