ਬਾਲੀਵੁੱਡ ਡੈਸਕ- ਮਲਾਇਕਾ ਅਰੋੜਾ ਬਾਲੀਵਿੱਡ ਦੀਆਂ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ। ਅਦਾਕਾਰਾ ਫ਼ੈਸ਼ਨ ਦੇ ਮਾਮਲੇ ’ਚ ਵੀ ਅੱਗੇ ਰਹਿੰਦੀ ਹੈ। ਮਲਾਇਕਾ ਆਪਣੇ ਆਪ ਨੂੰ ਬੋਲਡ ਕੱਪੜਿਆਂ ’ਚ ਸਟਾਈਲ ਕਰਨਾ ਪਸੰਦ ਕਰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਆਪਣੀ ਹੌਟ ਲੁੱਕ ਦਿਖਾਈ ਹੈ। ਜਿਸ ਨੂੰ ਦੇਖ ਕੇ ਹਰ ਕੋਈ ਦੀਵਾਨਾ ਹੋ ਰਿਹਾ ਹੈ।
![PunjabKesari](https://static.jagbani.com/multimedia/17_18_156402205sanjay123456789901234567890123-ll.jpg)
ਮਲਾਇਕਾ ਅਰੋੜਾ ਦੇ ਸਿਜ਼ਲਿੰਗ ਡਰੈੱਸ ਅਤੇ ਸਟਾਈਲ ਹਮੇਸ਼ਾ ਹੀ ਸੁਰਖੀਆਂ ’ਚ ਰਹਿੰਦੇ ਹਨ। ਮਲਾਇਕਾ ਨੇ ਹੁਣ ਲਾਲ ਰੰਗ ਦੇ ਸਟ੍ਰੈਪਲੈੱਸ ਗਾਊਨ ’ਚ ਆਪਣੀਆਂ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਮਲਾਇਕਾ ਇਸ ਡਰੈੱਸ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਰੈੱਡ ਗਾਊਨ ’ਚ ਮਲਾਇਕਾ ਦਾ ਲੁੱਕ ਦੇਖਣ ਵਾਲੀ ਹੈ।
![PunjabKesari](https://static.jagbani.com/multimedia/17_18_159839539sanjay12345678990123456789012345-ll.jpg)
ਇਹ ਵੀ ਪੜ੍ਹੋ: Indian Couture Week ’ਚ ਪਹੁੰਚੀ ਅਦਾਕਾਰਾ ਮਲਾਇਕਾ, ਬਲੈਕ ਡਰੈੱਸ ’ਚ ਲੱਗ ਰਹੀ ਬੇਹੱਦ ਹੌਟ
ਮਲਾਇਕਾ ਨੇ ਰੈੱਡ ਸਟ੍ਰੈਪਲੈੱਸ ਗਾਊਨ ਨਾਲ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ। ਇਸ ਨਾਲ ਅਦਾਕਾਰਾ ਨੇ ਨੈੱਕਲੇਸ ਪਾਇਆ ਹੈ। ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਚਾਰ-ਚੰਨ ਲਗਾਏ ਹਨ।
![PunjabKesari](https://static.jagbani.com/multimedia/17_18_162184028sanjay123456789901234567890123456-ll.jpg)
ਇਹ ਵੀ ਪੜ੍ਹੋ: ਅਦਿਤੀ ਰਾਓ ਹੈਦਰੀ ਨੇ ਦੁਲਹਨ ਦੀ ਤਰ੍ਹਾਂ ਸੱਜ ਕੇ ਕੀਤੀ ਰੈਂਪ ਵਾਕ, ਦੇਖੋ ਤਸਵੀਰਾਂ
ਕੈਮਰੇ ਸਾਹਮਣੇ ਅਦਾਕਾਰਾ ਹੌਟ ਅੰਦਾਜ਼ ’ਚ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਕੁਝ ਤਸਵੀਰਾਂ ’ਚ ਅਦਾਕਾਰਾ ਖੜ੍ਹੀ ਹੋ ਕੇ ਪੋਜ਼ ਦੇ ਰਹੀ ਹੈ ਅਤੇ ਕੁਝ ਤਸਵੀਰਾਂ ’ਚ ਅਦਾਕਾਰਾ ਸੋਫ਼ੇ ’ਤੇ ਬੈਠ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
![PunjabKesari](https://static.jagbani.com/multimedia/17_18_158591246sanjay1234567899012345678901234-ll.jpg)
ਅਦਾਕਾਰਾ ਦੀ ਲੁੱਕ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਅਤੇ ਅਦਾਕਾਰਾ ਦੀਆਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ। ਮਲਾਇਕਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
ਪਰਮੀਸ਼ ਵਰਮਾ ਨੇ ਪਤਨੀ ਨਾਲ ਬੇਬੀ ਸ਼ਾਵਰ ਦੀਆਂ ਖ਼ੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ
NEXT STORY