ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਨੇ ਕੁਝ ਸਮਾਂ ਪਹਿਲਾਂ ਹੀ ਪਤਨੀ ਨਾਲ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਪਰਮੀਸ਼ ਵਰਮਾ ਦੀ ਪਤਨੀ ਗੀਤ ਗਰੇਵਾਲ ਦੇ ਬੇਬੀ ਸ਼ਾਵਰ ਦੀਆਂ ਲੱਗ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਬਣਾਇਆ ਪੁੱਤ ਦਾ ਟੈਟੂ, ਤਸਵੀਰ ਆਈ ਸਾਹਮਣੇ
ਪਹਿਲੀ ਤਸਵੀਰ ’ਚ ਪਰਮੀਸ਼ ਵਰਮਾ ਪਤਨੀ ਗੀਤ ਨਾਲ ਖੜ੍ਹੇ ਨਜ਼ਰ ਆ ਰਹੇ ਹਨ, ਜਿਸ ’ਚ ਉਸ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ।
![PunjabKesari](https://static.jagbani.com/multimedia/17_08_204340246parmish-ll.jpg)
ਦੂਜੀ ਤਸਵੀਰ ’ਚ ਖ਼ੂਬਸੂਰਤ ਡੈਕੋਰੇਸ਼ਨ ਨਜ਼ਰ ਆ ਰਹੀ ਹੈ, ਜਿਸ ਦੇ ਨਾਲ ‘ਬੇਬੀ ਵਰਮਾ’ ਲਿਖਿਆ ਹੋਇਆ ਹੈ।
![PunjabKesari](https://static.jagbani.com/multimedia/17_08_202623148parmish1-ll.jpg)
ਤੀਜੀ ਤਸਵੀਰ ਫੁੱਲਾਂ ਨਾਲ ਸਜੇ ਇਕ ਡਿਜ਼ਾਈਨਰ ਪੀਸ ਦੀ ਹੈ, ਜਿਸ ’ਚ ‘ਬੇਬੀ ਵੀ’ ਬਣਿਆ ਹੋਇਆ ਹੈ।
![PunjabKesari](https://static.jagbani.com/multimedia/17_08_201216017parmish2-ll.jpg)
ਚੌਥੀ ਤੇ ਪੰਜਵੀਂ ਤਸਵੀਰ ’ਚ ਵੀ ਸਾਨੂੰ ਦਿਲਕਸ਼ ਡੈਕੋਰੇਸ਼ਨ ਦੇਖਣ ਨੂੰ ਮਿਲ ਰਹੀ ਹੈ।
![PunjabKesari](https://static.jagbani.com/multimedia/17_08_199810724parmish3-ll.jpg)
ਇਨ੍ਹਾਂ ਤਸਵੀਰਾਂ ਦੀ ਕੈਪਸ਼ਨ ’ਚ ਲਿਖਿਆ ਹੈ, ‘‘ਸਾਡੇ ਸੁਪਨੇ ਪੂਰੇ ਹੋ ਰਹੇ ਹਨ, ਰੱਬ ਮਿਹਰਬਾਨ ਹੈ। ਬਹੁਤ ਸਾਰਾ ਪਿਆਰ ‘ਬੇਬੀ’ ਤੇ ‘ਬੇਬੀ ਵੀ’।’’
![PunjabKesari](https://static.jagbani.com/multimedia/17_08_198404236parmish4-ll.jpg)
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਬੈਸਟ ਇਨਵੈਸਟੀਗੇਟਿਵ ਫ਼ਿਲਮ ‘ਦੀ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ’
NEXT STORY