ਮੁੰਬਈ (ਬਿਊਰੋ)– ਅਦਾਕਾਰ ਮਨੋਜ ਬਾਜਪਾਈ ਨੇ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਪਿਛਲੇ 14 ਸਾਲਾਂ ਤੋਂ ਡਿਨਰ ਨਹੀਂ ਕੀਤਾ ਹੈ। ਉਹ ਰਾਤ ਨੂੰ ਬਿਲਕੁਲ ਨਹੀਂ ਖਾਂਦੇ। ਮਨੋਜ ਬਾਜਪਾਈ ਆਪਣੀ ਸਿਹਤ ਦੇ ਕਾਰਨ ਅਜਿਹਾ ਕਰਦੇ ਹਨ। ਆਮ ਤੌਰ ’ਤੇ ਲੋਕ ਫਿੱਟ ਰਹਿਣ ਲਈ ਕਸਰਤ ਤੇ ਯੋਗਾ ਕਰਦੇ ਹਨ, ਜਿਮ ਜਾਂਦੇ ਹਨ ਤੇ ਦਿਨ ’ਚ ਤਿੰਨ ਵਾਰ ਖਾਣਾ ਖਾਂਦੇ ਹਨ ਪਰ ਮਨੋਜ ਬਾਜਪਾਈ ਨੇ ਆਪਣੇ ਰੁਟੀਨ ਤੋਂ ਪੂਰੀ ਤਰ੍ਹਾਂ ਡਿਨਰ ਕੱਟ ਲਿਆ ਹੈ।
ਮਨੋਜ ਬਾਜਪਾਈ ਨੇ ਹਾਲ ਹੀ ’ਚ ਇਕ ਇੰਟਰਵਿਊ ’ਚ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਡਿਨਰ ਛੱਡਣ ਦਾ ਫ਼ੈਸਲਾ ਕੀਤਾ ਤੇ ਇਸ ਦੇ ਲਈ ਉਨ੍ਹਾਂ ਨੇ ਦਾਦਾ ਜੀ ਤੋਂ ਪ੍ਰੇਰਨਾ ਕਿਵੇਂ ਲਈ। ਹਾਲਾਂਕਿ ਸ਼ੁਰੂਆਤ ’ਚ ਉਨ੍ਹਾਂ ਨੂੰ ਅਜਿਹੇ ਰੁਟੀਨ ਨੂੰ ਫਾਲੋਅ ਕਰਨ ’ਚ ਕਾਫੀ ਦਿੱਕਤਾਂ ਆਈਆਂ।
14 ਸਾਲਾਂ ਤੋਂ ਡਿਨਰ ਨਹੀਂ ਕੀਤਾ, ਇਸ ਤਰ੍ਹਾਂ ਸ਼ੁਰੂ ਕੀਤਾ
ਮਨੋਜ ਬਾਜਪਾਈ ਇਨ੍ਹੀਂ ਦਿਨੀਂ ਆਪਣੇ ਪ੍ਰੋਜੈਕਟ ‘ਸਿਰਫ ਏਕ ਬੰਦਾ ਕਾਫੀ ਹੈ’ ਨੂੰ ਲੈ ਕੇ ਚਰਚਾ ’ਚ ਹਨ। ਇਸ ਦਾ ਟਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ। ‘ਕਰਲੀ ਟੇਲਸ’ ਨੂੰ ਦਿੱਤੇ ਇਕ ਇੰਟਰਵਿਊ ’ਚ ਅਦਾਕਾਰ ਨੇ ਇਸ ਫ਼ਿਲਮ ਤੋਂ ਆਪਣੇ ਡਿਨਰ ਨੂੰ ਛੱਡਣ ਦੀ ਗੱਲ ਕੀਤੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਕਿੰਨੇ ਸਾਲ ਡਿਨਰ ਨਹੀਂ ਕੀਤਾ ਤਾਂ ਮਨੋਜ ਬਾਜਪਾਈ ਨੇ ਕਿਹਾ, ‘‘13-14 ਸਾਲ ਹੋ ਗਏ ਹਨ। ਮੈਂ ਸੋਚਿਆ ਕਿ ਮੇਰੇ ਦਾਦਾ ਜੀ ਬਹੁਤ ਪਤਲੇ ਸਨ ਤੇ ਹਮੇਸ਼ਾ ਬਹੁਤ ਫਿੱਟ ਰਹੇ। ਇਸ ਲਈ ਮੈਂ ਸੋਚਿਆ ਕਿ ਮੈਨੂੰ ਉਸ ਦੀ ਪਾਲਣਾ ਕਰਨ ਦਿਓ, ਜੋ ਉਹ ਵਰਤਦਾ ਸੀ, ਫਿਰ ਜਦੋਂ ਮੈਂ ਅਜਿਹਾ ਸ਼ੁਰੂ ਕੀਤਾ ਤਾਂ ਮੇਰਾ ਭਾਰ ਕੰਟਰੋਲ ਹੋਣਾ ਸ਼ੁਰੂ ਹੋ ਗਿਆ। ਮੈਂ ਵੀ ਬਹੁਤ ਊਰਜਾਵਾਨ ਮਹਿਸੂਸ ਕੀਤਾ। ਬਹੁਤ ਤੰਦਰੁਸਤ ਮਹਿਸੂਸ ਕਰਨ ਲੱਗੇ। ਫਿਰ ਮੈਂ ਫ਼ੈਸਲਾ ਕੀਤਾ ਕਿ ਹੁਣ ਮੈਂ ਇਸ ਦਾ ਪਾਲਣ ਕਰਾਂਗਾ।’’
ਇਹ ਖ਼ਬਰ ਵੀ ਪੜ੍ਹੋ : 'ਖਤਰੋਂ ਕੇ ਖਿਲਾੜੀ 13' 'ਚ ਨਜ਼ਰ ਆਉਣ ਵਾਲੀ ਇਸ ਅਦਾਕਾਰਾ ਨੂੰ ਆਇਆ ਪੈਨਿਕ ਅਟੈਕ
ਦੁਪਹਿਰ ਦੇ ਖਾਣੇ ਤੋਂ ਬਾਅਦ ਰਸੋਈ ’ਚ ਕੁਝ ਨਹੀਂ ਪਕਾਇਆ ਜਾਂਦਾ ਹੈ
ਮਨੋਜ ਬਾਜਪਾਈ ਨੇ ਅੱਗੇ ਕਿਹਾ, ‘‘ਫਿਰ ਇਸ ’ਚ ਟਵੀਕ ਕਰਦੇ ਹੋਏ ਮੈਂ ਵਰਤ ਰੱਖਿਆ, ਕਦੇ 12 ਘੰਟੇ, ਕਦੇ 14 ਘੰਟੇ। ਮੈਂ ਹੌਲੀ-ਹੌਲੀ ਰਾਤ ਦਾ ਖਾਣਾ ਕੱਢਣਾ ਸ਼ੁਰੂ ਕਰ ਦਿੱਤਾ। ਦੁਪਹਿਰ ਦੇ ਖਾਣੇ ਤੋਂ ਬਾਅਦ ਰਸੋਈ ’ਚ ਕੁਝ ਨਹੀਂ ਪਕਾਇਆ ਜਾਂਦਾ ਹੈ। ਇਸ ’ਚ ਕੁਝ ਉਦੋਂ ਹੀ ਬਣਦਾ ਹੈ, ਜਦੋਂ ਸਾਡੀ ਧੀ ਹੋਸਟਲ ਤੋਂ ਆਉਂਦੀ ਹੈ।’’
ਭੁੱਖ ਨੂੰ ਮਾਰਨ ਦੀ ਚਾਲ
ਮਨੋਜ ਬਾਜਪਾਈ ਨੇ ਦੱਸਿਆ ਕਿ ਸ਼ੁਰੂਆਤ ’ਚ ਇਸ ਰੁਟੀਨ ਨੂੰ ਫਾਲੋਅ ਕਰਨ ’ਚ ਕਾਫੀ ਮੁਸ਼ਕਿਲਾਂ ਆਈਆਂ ਸਨ। ਇਸ ਲਈ ਉਹ ਆਪਣੀ ਭੁੱਖ ਮਿਟਾਉਣ ਲਈ ਬਹੁਤ ਸਾਰਾ ਪਾਣੀ ਪੀਂਦਾ ਸੀ ਤੇ ਬਿਸਕੁਟ ਖਾ ਲੈਂਦਾ ਸੀ। ਮਨੋਜ ਬਾਜਪਾਈ ਦੇ ਮੁਤਾਬਕ ਇਸ ਰੁਟੀਨ ਨੇ ਉਨ੍ਹਾਂ ਦੀ ਜੀਵਨ ਸ਼ੈਲੀ ਨੂੰ ਬਹੁਤ ਬਦਲ ਦਿੱਤਾ ਹੈ। ਇਸ ਕਾਰਨ ਮਨੋਜ ਬਾਜਪਾਈ ਨੂੰ ਨਾ ਤਾਂ ਕੋਲੈਸਟ੍ਰੋਲ ਹੈ, ਨਾ ਹੀ ਸ਼ੂਗਰ ਤੇ ਨਾ ਹੀ ਦਿਲ ਦੀ ਬੀਮਾਰੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਫ਼ਤਿਹ’ ਲਈ ਸੋਨੂੰ ਸੂਦ ਲਿਆਏ ‘ਜੁਰਾਸਿਕ ਪਾਰਕ’, ‘ਫਾਸਟ ਐਂਡ ਫਿਊਰੀਅਸ’ ਤੇ ‘ਬਾਹੂਬਲੀ’ ਦੀ ਸਟੰਟ ਟੀਮ
NEXT STORY