ਨਿਊਯਾਰਕ (ਏ. ਪੀ.)– ਐਂਡੀ ਵਾਰਹੋਲ ਵਲੋਂ ਬਣਾਇਆ ਗਿਆ ਸਵ. ਹਾਲੀਵੁੱਡ ਅਦਾਕਾਰਾ ਮਰਲਿਨ ਮੁਨਰੋ ਦਾ ਮਸ਼ਹੂਰ ਚਿੱਤਰ ਮਈ ’ਚ ਨੀਲਾਮ ਕੀਤਾ ਜਾਵੇਗਾ। ਨੀਲਾਮੀ ਘਰ ਕ੍ਰਿਸਟੀ ਨੂੰ ਇਸ ਦੀ ਨੀਲਾਮੀ ਨਾਲ 20 ਕਰੋੜ ਡਾਲਰ ਮਿਲਣ ਦੀ ਉਮੀਦ ਹੈ।
ਇਹ ਖ਼ਬਰ ਵੀ ਪੜ੍ਹੋ : ਵੀਕੈਂਡ ’ਤੇ ਫ਼ਿਲਮ ‘ਬੱਬਰ’ ਨੇ ਕਮਾਏ ਇੰਨੇ ਕਰੋੜ ਰੁਪਏ, ਜਾਣੋ ਕਮਾਈ
ਕ੍ਰਿਸਟੀ ਨੇ ਸੋਮਵਾਰ ਨੂੰ ਕਿਹਾ ਕਿ ਮਰਲਿਨ ਦਾ ‘ਸ਼ਾਟ ਸੇਜ ਬਲੂ ਮਰਲਿਨ’ ਚਿੱਤਰ ਮਈ ’ਚ ਪ੍ਰਸਤਾਵਿਤ ਇਕ ਹਫਤੇ ਦੇ ਨੀਲਾਮੀ ਪ੍ਰੋਗਰਾਮ ’ਚ ਸ਼ਾਮਲ ਕੀਤਾ ਜਾਵੇਗਾ, ਜਿਸ ’ਚ ਸਵ. ਅਦਾਕਾਰਾ ਲਾਲ ਲਿਪਸਟਿਕ ਤੇ ਨੀਲਾ ਆਈ-ਸ਼ੈਡੋ ਲਗਾਏ ਨਜ਼ਰ ਆ ਰਹੀ ਹੈ ਤੇ ਉਸ ਦੇ ਵਾਲ ਸੁਨਹਿਰੇ ਹਨ।
ਨੀਲਾਮੀ ਘਰ ਨੇ ਦੱਸਿਆ ਕਿ ਜੇਕਰ 1964 ’ਚ ਬਣਾਏ ਗਏ ਇਕ ਚਿੱਤਰ ’ਤੇ ਉਮੀਦ ਮੁਤਾਬਕ ਬੋਲੀ ਲੱਗਦੀ ਹੈ ਤਾਂ ਇਹ 20ਵੀਂ ਸਦੀ ਦਾ ਸਭ ਤੋਂ ਜ਼ਿਆਦਾ ਕੀਮਤ ’ਚ ਨੀਲਾਮ ਹੋਣ ਵਾਲਾ ਚਿੱਤਰ ਬਣ ਜਾਵੇਗਾ।
ਦੱਸ ਦੇਈਏ ਕਿ ਮਰਲਿਨ ਮੁਨਰੋ ਦਾ ਜਨਮ 1 ਜੂਨ, 1926 ਨੂੰ ਹੋਇਆ ਸੀ। ਉਹ ਅਮਰੀਕੀ ਅਦਾਕਾਰਾ, ਮਾਡਲ ਤੇ ਗਇਕਾ ਸਨ। ਮਰਲਿਨ ਦਾ ਦਿਹਾਂਤ 4 ਅਗਸਤ, 1962 ਨੂੰ ਹੋਇਆ ਸੀ, ਉਹ ਸਿਰਫ 36 ਸਾਲਾਂ ਦੇ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰਾਸ਼ਟਰ ਨਿਰਮਾਣ ’ਚ ਯੋਗਦਾਨ ਪਾ ਸਕਦੀਆਂ ਨੇ ਫ਼ਿਲਮਾਂ
NEXT STORY