ਮੁੰਬਈ: ਬਾਲੀਵੁੱਡ ਅਦਾਕਾਰਾ ਅਤੇ ਅਜੇ ਦੇਵਗਨਦੀ ਪਤਨੀ ਕਾਜੋਲ ਨੇ ਵਿਆਹ ਨੂੰ ਲੈ ਕੇ ਇੱਕ ਹੈਰਾਨੀਜਨਕ ਵਿਚਾਰ ਪੇਸ਼ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਵਿਆਹ ਦੀ ਇੱਕ ਐਕਸਪਾਇਰੀ ਡੇਟ ਹੋਣੀ ਚਾਹੀਦੀ ਹੈ ਅਤੇ ਨਾਲ ਹੀ ਇਸ ਦੇ ਨਵੀਨੀਕਰਨ (renewal) ਦਾ ਵਿਕਲਪ ਵੀ ਹੋਣਾ ਚਾਹੀਦਾ ਹੈ। ਇਹ ਗੱਲ ਕਾਜੋਲ ਨੇ ਟਵਿੰਕਲ ਖੰਨਾ ਦੇ ਨਾਲ ਆਪਣੇ ਟਾਕ ਸ਼ੋਅ, 'ਟੂ ਮੱਚ ਵਿਦ ਕਾਜੋਲ ਐਂਡ ਟਵਿੰਕਲ' ਦੇ ਤਾਜ਼ਾ ਐਪੀਸੋਡ ਦੌਰਾਨ ਕਹੀ। ਇਸ ਐਪੀਸੋਡ ਵਿੱਚ ਅਦਾਕਾਰ ਵਿੱਕੀ ਕੌਸ਼ਲ ਅਤੇ ਕ੍ਰਿਤੀ ਸੈਨਨ ਮਹਿਮਾਨ ਵਜੋਂ ਸ਼ਾਮਲ ਹੋਏ ਸਨ।
ਇਹ ਵੀ ਪੜ੍ਹੋ: ਮੁੜ ਵਧੀਆਂ ਕੰਗਨਾ ਰਣੌਤ ਦੀਆਂ ਮੁਸ਼ਕਲਾਂ ! ਕਿਸਾਨਾਂ ਖਿਲਾਫ ਅਪਮਾਨਜਨਕ ਟਿੱਪਣੀਆਂ ਕਰਕੇ ਬੁਰੀ ਫਸੀ
'ਦੁੱਖ ਜ਼ਿਆਦਾ ਦੇਰ ਨਹੀਂ ਝੱਲਣਾ ਪਵੇਗਾ'
ਸ਼ੋਅ ਦੇ 'This or That' ਸੈਗਮੈਂਟ ਵਿੱਚ ਟਵਿੰਕਲ ਨੇ ਸਵਾਲ ਕੀਤਾ, "ਕੀ ਵਿਆਹ ਦੀ ਐਕਸਪਾਇਰੀ ਡੇਟ ਅਤੇ ਨਵੀਨੀਕਰਨ ਦਾ ਵਿਕਲਪ ਹੋਣਾ ਚਾਹੀਦਾ ਹੈ?"। ਇਸ 'ਤੇ, ਕ੍ਰਿਤੀ, ਵਿੱਕੀ ਅਤੇ ਟਵਿੰਕਲ ਅਸਹਿਮਤ ਹੋਏ ਅਤੇ ਰੈੱਡ ਜ਼ੋਨ ਵਿੱਚ ਖੜ੍ਹੇ ਹੋ ਗਏ, ਜਦੋਂ ਕਿ ਕਾਜੋਲ ਸਹਿਮਤ ਹੋ ਗਈ ਅਤੇ ਗ੍ਰੀਨ ਜ਼ੋਨ ਵਿੱਚ ਚਲੀ ਗਈ। ਟਵਿੰਕਲ ਖੰਨਾ ਨੇ ਤਰਕ ਦਿੱਤਾ, “ਨਹੀਂ, ਇਹ ਵਿਆਹ ਹੈ, ਇਹ ਵਾਸ਼ਿੰਗ ਮਸ਼ੀਨ ਨਹੀਂ ਹੈ”। ਇਸ 'ਤੇ ਕਾਜੋਲ ਨੇ ਜਵਾਬ ਦਿੱਤਾ, “ਮੈਂ ਜ਼ਰੂਰ ਅਜਿਹਾ ਸੋਚਦੀ ਹਾਂ। ਕੌਣ ਕਹਿੰਦਾ ਹੈ ਕਿ ਤੁਸੀਂ ਸਹੀ ਸਮੇਂ 'ਤੇ ਸਹੀ ਵਿਅਕਤੀ ਨਾਲ ਵਿਆਹ ਕਰੋਗੇ? ਇਸ ਲਈ, ਤੁਹਾਡੇ ਕੋਲ ਨਵੀਨੀਕਰਨ ਦਾ ਵਿਕਲਪ ਹੋਣਾ ਚਾਹੀਦਾ ਹੈ। ਜੇਕਰ ਐਕਸਪਾਇਰੀ ਡੇਟ ਹੁੰਦੀ ਹੈ, ਤਾਂ ਸਾਨੂੰ ਬਹੁਤ ਦੇਰ ਤੱਕ ਦੁੱਖ ਨਹੀਂ ਝੱਲਣਾ ਪਵੇਗਾ"।
ਇਹ ਵੀ ਪੜ੍ਹੋ : ਵਿਜੇ ਨੇ ਰਸ਼ਮਿਕਾ ਮੰਦਾਨਾ ਨੂੰ ਸ਼ਰੇਆਮ ਕੀਤਾ Kiss, ਸ਼ਰਮ ਨਾਲ ਲਾਲ ਹੋਈ ਅਦਾਕਾਰਾ (ਵੀਡੀਓ)
'ਸਾਬਕਾ ਪ੍ਰੇਮੀ' ਨੂੰ ਲੈ ਕੇ ਖੁਲਾਸਾ
ਇਸੇ ਟਾਕ ਸ਼ੋਅ ਦੌਰਾਨ ਦੋਵਾਂ ਹੋਸਟਾਂ ਨੇ ਇੱਕ ਸਾਂਝੇ 'ਸਾਬਕਾ ਪ੍ਰੇਮੀ' ਦਾ ਜ਼ਿਕਰ ਕਰਕੇ ਮਾਹੌਲ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ। ਇੱਕ ਰਾਊਂਡ ਵਿੱਚ ਟਵਿੰਕਲ ਖੰਨਾ ਨੇ ਕਿਹਾ, "ਬੈਸਟ ਫ੍ਰੈਂਡਜ਼ ਨੂੰ ਇੱਕ ਦੂਜੇ ਦੇ ਸਾਬਕਾ ਪ੍ਰੇਮੀਆਂ ਨੂੰ ਡੇਟ ਨਹੀਂ ਕਰਨਾ ਚਾਹੀਦਾ ਹੈ।" ਫਿਰ ਉਸਨੇ ਕਾਜੋਲ ਦੇ ਮੋਢਿਆਂ 'ਤੇ ਹੱਥ ਰੱਖ ਕੇ ਕਿਹਾ, "ਸਾਡਾ ਇੱਕ ਸਾਬਕਾ ਸਾਂਝਾ ਹੈ, ਪਰ ਅਸੀਂ ਦੱਸ ਨਹੀਂ ਸਕਦੇ,"। ਇਸ 'ਤੇ ਕਾਜੋਲ ਨੇ ਤੁਰੰਤ ਟਵਿੰਕਲ ਨੂੰ "ਚੁੱਪ ਰਹਿਣ" ਲਈ ਕਿਹਾ ਤਾਂ ਜੋ ਹੋਰ ਜਾਣਕਾਰੀ ਬਾਹਰ ਨਾ ਨਿਕਲ ਸਕੇ।
ਇਸ ਤੋਂ ਇਲਾਵਾ, ਜਦੋਂ 'ਕੀ ਪੈਸਾ ਖੁਸ਼ੀ ਖਰੀਦ ਸਕਦਾ ਹੈ' ਬਾਰੇ ਗੱਲ ਹੋਈ, ਤਾਂ ਟਵਿੰਕਲ ਅਤੇ ਵਿੱਕੀ ਕੌਸ਼ਲ ਸਹਿਮਤ ਹੋਏ, ਜਦੋਂ ਕਿ ਕਾਜੋਲ ਅਸਹਿਮਤ ਰਹੀ। ਇਹ ਸ਼ੋਅ 'ਟੂ ਮੱਚ ਵਿਦ ਕਾਜੋਲ ਐਂਡ ਟਵਿੰਕਲ' ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਸਟ੍ਰੀਮ ਹੋ ਰਿਹਾ ਹੈ।
ਇਹ ਵੀ ਪੜ੍ਹੋ: ਧਰਮਿੰਦਰ ਦੀ ਪਹਿਲੀ ਤਸਵੀਰ ਵੇਖ ਹਰ ਕਿਸੇ ਦਾ ਨਿਕਲਿਆ ਤ੍ਰਾਹ ! ਫੁੱਟ-ਫੁੱਟ ਕੇ ਰੋਂਦੀ ਨਜ਼ਰ ਆਈ ਪਤਨੀ ਪ੍ਰਕਾਸ਼ ਕੌਰ
ਜ਼ੁਬੀਨ ਗਰਗ ਦੀ ਆਖਰੀ ਫਿਲਮ ਦੀ ਪਾਇਰੇਸੀ ਦੇ ਸਬੰਧ 'ਚ ਇਕ ਵਿਅਕਤੀ ਗ੍ਰਿਫ਼ਤਾਰ
NEXT STORY