ਐਂਟਰਟੇਨਮੈਂਟ ਡੈਸਕ– ਪੰਜਾਬੀ ਫ਼ਿਲਮ ‘ਮਸਤਾਨੇ’ ਇਸ ਸ਼ੁੱਕਰਵਾਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਲਈ ਤਿਆਰ ਹੈ। ਫ਼ਿਲਮ ਦੀ ਪ੍ਰਮੋਸ਼ਨ ਜ਼ੋਰਾਂ–ਸ਼ੋਰਾਂ ’ਤੇ ਚੱਲ ਰਹੀ ਹੈ। ਫ਼ਿਲਮ ਸਬੰਧੀ ਤਰਸੇਮ ਜੱਸੜ ਨੇ ਖ਼ਾਸ ਗੱਲਬਾਤ ਕੀਤੀ ਤੇ ਫ਼ਿਲਮ ਦੇ ਵਿਸ਼ੇ ਤੋਂ ਵੀ ਪਰਦਾ ਚੁੱਕਿਆ ਹੈ।
ਤਰਸੇਮ ਜੱਸੜ ਨੇ ਕਿਹਾ, ‘‘ਇਹ 1739 ਦੇ ਸਮੇਂ ਦੀ ਕਹਾਣੀ ਹੈ। ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ ਸੀ ਤੇ ਲਾਹੌਰ ਤੇ ਦਿੱਲੀ ਨੂੰ ਲੁੱਟਿਆ ਸੀ। ਇਹ ਸਿੱਖਾਂ ਦਾ ਸਭ ਤੋਂ ਸੰਘਰਸ਼ ਵਾਲਾ ਸਮਾਂ ਸੀ। ਜਦੋਂ ਜ਼ਕਰੀਆ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ ਸਨ ਤੇ ਸਿੱਖ ਸ਼ਹੀਦ ਹੁੰਦੇ ਸਨ। ਉਹ ਸਭ ਤੋਂ ਮਾੜਾ ਤੇ ਔਖਾ ਦੌਰ ਰਿਹਾ। ਉਸ ਤੋਂ ਬਾਅਦ ਅਸੀਂ ਮਿਸਲਾਂ ਵੱਲ ਵਧੇ ਹਾਂ, ਫਿਰ ਅਸੀਂ ਰਾਜ ਵੱਲ ਵਧੇ। ਇਹ ਉਸ ਸਮੇਂ ਦੀ ਕਹਾਣੀ ਹੈ, ਜਿਥੋਂ ਆਪਣੀ ਜੜ੍ਹ ਹੌਲੀ-ਹੌਲੀ ਲੱਗਣੀ ਸ਼ੁਰੂ ਹੋਈ ਸੀ।’’
ਇਹ ਖ਼ਬਰ ਵੀ ਪੜ੍ਹੋ : ਪੁਲਸ ਮੁਲਾਜ਼ਮ ਨੇ ਸਿੱਧੂ ਮੂਸੇਵਾਲਾ ਨੂੰ ਦੱਸਿਆ ਅੱਤਵਾਦੀ, ਵੀਡੀਓ ਵਾਇਰਲ ਹੋਣ ਮਗਰੋਂ ਮੰਗੀ ਮੁਆਫ਼ੀ (ਵੀਡੀਓ)
ਦੱਸ ਦੇਈਏ ਕਿ ਫ਼ਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ। ਇਹ ਪਹਿਲੀ ਪੰਜਾਬੀ ਫ਼ਿਲਮ ਹੈ, ਜਿਸ ਨੂੰ ਪੈਨ ਇੰਡੀਆ ਰਿਲੀਜ਼ ਕੀਤਾ ਜਾ ਰਿਹਾ ਹੈ। ਫ਼ਿਲਮ ਪੰਜਾਬੀ ਦੇ ਨਾਲ-ਨਾਲ ਹਿੰਦੀ, ਤਾਮਿਲ, ਤੇਲਗੂ ਤੇ ਮਰਾਠੀ ਭਾਸ਼ਾਵਾਂ ’ਚ ਰਿਲੀਜ਼ ਕੀਤਾ ਜਾਵੇਗਾ।
ਫ਼ਿਲਮ ’ਚ ਤਰਸੇਮ ਜੱਸੜ ਤੋਂ ਇਲਾਵਾ ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬਨਿੰਦਰ ਬੰਨੀ, ਹਨੀ ਮੱਟੂ, ਰਾਹੁਲ ਦੇਵ, ਅਵਤਾਰ ਗਿੱਲ ਤੇ ਆਰਿਫ ਜ਼ਕਾਰੀਆ ਵੀ ਅਹਿਮ ਭੂਮਿਕਾਵਾਂ ’ਚ ਹਨ।
‘ਮਸਤਾਨੇ’ ਫ਼ਿਲਮ ਨੂੰ ਸ਼ਰਨ ਆਰਟ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ਨੂੰ ਮਨਪ੍ਰੀਤ ਜੌਹਲ, ਆਸ਼ੂ ਮੁਨੀਸ਼ ਸਾਹਨੀ, ਕਰਮਜੀਤ ਸਿੰਘ ਜੌਹਲ ਤੇ ਰਾਜਵਿੰਦਰ ਸਿੰਘ ਢਿੱਲੋਂ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਦਿ ਫ੍ਰੀਲਾਂਸਰ’ : ਮੋਹਿਤ ਰਾਣਾ ਨੇ ਸੱਟ ਦੇ ਬਾਵਜੂਦ ਜਾਰੀ ਰੱਖੀ ਸ਼ੂਟਿੰਗ
NEXT STORY