ਮੁੰਬਈ : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਦੀ ਚਚੇਰੀ ਭੈਣ ਮੀਰਾ ਚੋਪੜਾ ਹੁਣ ਮਿਸ ਤੋਂ ਮਿਸਿਜ ਬਣ ਗਈ ਹੈ। ਮੀਰਾ ਚੋਪੜਾ ਨੇ ਬਿਜ਼ਨੈੱਸਮੈਨ ਰਕਸ਼ਿਤ ਕੇਜਰੀਵਾਲ ਨਾਲ ਜਿਊਣ-ਮਰਨ ਦੀ ਸਹੁੰ ਚੁੱਕੀ ਹੈ। 12 ਮਾਰਚ ਨੂੰ ਮੀਰਾ ਅਤੇ ਰਕਸ਼ਿਤ ਨੇ ਜੈਪੁਰ 'ਚ ਪਰਿਵਾਰਕ ਮੈਂਬਰਾਂ ਤੇ ਕਰੀਬੀ ਦੋਸਤਾਂ ਦੀ ਮੌਜ਼ੂਦਗੀ 'ਚ ਸੱਤ ਫੇਰੇ ਲਏ।

ਹੁਣ ਇਸ ਜੋੜੇ ਦੇ ਵਿਆਹ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ, ਜਿਸ ਤੋਂ ਨਜ਼ਰਾਂ ਹਟਾਉਣੀਆਂ ਬਹੁਤ ਔਖੀਆਂ ਨੇ।

ਦੱਸ ਦਈਏ ਕਿ ਮੀਰਾ ਚੋਪੜਾ ਨੇ ਲਾਲ ਰੰਗ ਦਾ ਲਹਿੰਗਾ ਪਾਇਆ ਸੀ, ਜਿਸ 'ਚ ਉਹ ਪਰੀਆਂ ਵਾਂਗ ਨਜ਼ਰ ਆ ਰਹੀ ਸੀ। ਹੱਥਾਂ 'ਚ ਮਹਿੰਦੀ ਅਤੇ ਆਕਸ਼ਿਤ ਮੇਕਅੱਪ ਨੇ ਦੁਲਹਨ ਦੀ ਦਿੱਖ ਨੂੰ ਹੋਰ ਵਧਾ ਦਿੱਤਾ।

ਮੀਰਾ ਚੋਪੜਾ ਲਾਲ ਚੂੜੀਆਂ, ਗਲੇ 'ਚ ਹਾਰ, ਨੱਕ 'ਚ ਨੱਥ ਤੇ ਮੱਥੇ 'ਤੇ ਟਿੱਕਾ ਲਾ ਕੇ ਬਹੁਤ ਪਿਆਰੀ ਲੱਗ ਰਹੀ ਹੈ। ਸਫੇਦ ਰੰਗ ਦੀ ਸ਼ੇਰਵਾਨੀ 'ਚ ਲਾੜਾ ਵੀ ਬਹੁਤ ਵਧੀਆ ਲੱਗ ਰਿਹਾ ਹੈ। ਮੀਰਾ ਚੋਪੜਾ ਨੇ ਇਨ੍ਹਾਂ ਤਸਵੀਰਾਂ ਦੇ ਕੈਪਸ਼ਨ 'ਚ ਲਿਖਿਆ- 'ਹਰ ਜਨਮ ਤੁਹਾਡੇ ਨਾਲ...'

ਇਸ ਤੋਂ ਪਹਿਲਾਂ ਮੀਰਾ ਚੋਪੜਾ ਅਤੇ ਰਕਸ਼ਿਤ ਕੇਜਰੀਵਾਲ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਗਿਆ ਸੀ।
ਸ਼ਹਿਨਾਜ਼ ਗਿੱਲ ਦੇ ਪਿਤਾ ਦੀ ਪੁਲਸ ਨੇ ਖੋਲ੍ਹੀ ਪੋਲ, ਦੱਸਿਆ ਕਿਉਂ ਰਚੀ ਝੂਠੀ ਸਾਜ਼ਿਸ਼
NEXT STORY