Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 29, 2026

    8:46:39 AM

  • river  fell  vehicle  5 people

    ਜੰਮੂ-ਕਸ਼ਮੀਰ ’ਚ ਵੱਡਾ ਹਾਦਸਾ: ਨਦੀ ’ਚ ਡਿੱਗਿਆ...

  • murder in bathinda

    ਵੱਡੀ ਖ਼ਬਰ: ਬਠਿੰਡਾ 'ਚ ਸ਼ਰਾਬ ਦੇ ਠੇਕੇ ਦੇ ਕਰਿੰਦੇ...

  • military airstrike in rebel held area of myanmar

    ਮਿਆਂਮਾਰ 'ਚ ਬਾਗੀਆਂ ਦੇ ਕਬਜ਼ੇ ਵਾਲੇ ਇਲਾਕੇ 'ਚ...

  • part of a mountain collapsed into a river in nepal

    ਪਲਕ ਝਪਕਦਿਆਂ ਨਦੀ 'ਚ ਸਮਾਇਆ ਪੂਰਾ ਪਹਾੜ ! ਨੇਪਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Sangrur
  • ਮਹਾਨ ਸ਼ਾਇਰ ਮਿਰਜ਼ਾ ਗ਼ਾਲਿਬ ਦੇ ਜਨਮ ਦਿਵਸ 27 ਦਸੰਬਰ ’ਤੇ ਵਿਸ਼ੇਸ਼ : ‘ਕਹਿਤੇ ਹੈਂ ਕਿ ਗ਼ਾਲਿਬ ਕਾ ਹੈ ਅੰਦਾਜ਼-ਏ-ਬਿਆਂ ਔਰ...!’

ENTERTAINMENT News Punjabi(ਤੜਕਾ ਪੰਜਾਬੀ)

ਮਹਾਨ ਸ਼ਾਇਰ ਮਿਰਜ਼ਾ ਗ਼ਾਲਿਬ ਦੇ ਜਨਮ ਦਿਵਸ 27 ਦਸੰਬਰ ’ਤੇ ਵਿਸ਼ੇਸ਼ : ‘ਕਹਿਤੇ ਹੈਂ ਕਿ ਗ਼ਾਲਿਬ ਕਾ ਹੈ ਅੰਦਾਜ਼-ਏ-ਬਿਆਂ ਔਰ...!’

  • Author Rahul Singh,
  • Updated: 27 Dec, 2020 03:41 PM
Sangrur
mirza ghalib birth anniversary
  • Share
    • Facebook
    • Tumblr
    • Linkedin
    • Twitter
  • Comment

ਸ਼ਾਇਰੀ ਦੀ ਗੱਲ ਤੁਰਦਿਆਂ ਇਕ ਨਾਮ ਜੋ ਸਹਿਜੇ ਹੀ ਮੂੰਹ ’ਤੇ ਆ ਜਾਂਦੈ, ਉਹ ਹੈ ਮਿਰਜ਼ਾ ਗ਼ਾਲਿਬ...! ਜਿਨ੍ਹਾਂ ਦਾ ਅਸਲ ਨਾਮ ਮਿਰਜ਼ਾ ਅਸਦਉੱਲਾਹ ਖਾਂ ਬੇਗ ਸੀ ਤੇ ਗ਼ਾਲਿਬ ਤਖਲੁੱਸ (ਉਹ ਨਾਂ ਜੋ ਕਵੀ ਆਪਣੀਆਂ ਕਵਿਤਾਵਾਂ ’ਚ ਲਿਖਦੇ ਹਨ) ਹੈ।

ਗਾਲ਼ਿਬ ਦਾ ਜਨਮ 27 ਦਸੰਬਰ 1797 ਨੂੰ ਆਗਰਾ (ਉੱਤਰ ਪ੍ਰਦੇਸ਼) ਵਿਖੇ ਇਕ ਫੌਜੀ ਪਿੱਠਭੂਮੀ ਵਾਲੇ ਪਰਿਵਾਰ ’ਚ ਹੋਇਆ ਸੀ। ਉਨ੍ਹਾਂ ਦੇ ਵਢੇਰੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ’ਚ ਫੌਜੀ ਅਧਿਕਾਰੀ ਸਨ। ਇਨ੍ਹਾਂ ਦੀ ਪਿੱਠਭੂਮੀ ਇਕ ਤੁਰਕ ਪਰਿਵਾਰ ਦੀ ਸੀ ਤੇ ਉਨ੍ਹਾਂ ਦੇ ਦਾਦੇ ਮੱਧ ਏਸ਼ੀਆ ਦੇ ਸਮਰਕੰਦ ਤੋਂ ਸੰਨ 1750 ਦੇ ਕਰੀਬ ਭਾਰਤ ਆਏ ਸਨ। 

ਬਚਪਨ ’ਚ ਹੀ ਗ਼ਾਲਿਬ ਦੇ ਪਿਤਾ ਦਾ ਦਿਹਾਂਤ ਹੋ ਗਿਆ, ਜਿਸ ਉਪਰੰਤ ਆਪਦਾ ਪਾਲਣ ਪੋਸ਼ਣ ਆਪ ਦੇ ਚਾਚੇ ਨੇ ਕੀਤਾ। ਜਦੋਂ ਚਾਚੇ ਦਾ ਵੀ ਇੰਤਕਾਲ ਹੋ ਗਿਆ ਤਾਂ ਆਪ ਦਾ ਜਿਵੇਂ-ਕਿਵੇਂ ਪ੍ਰਮੁੱਖ ਰੂਪ ’ਚ ਮਿਲਣ ਵਾਲੀ ਪੈਨਸ਼ਨ ਨਾਲ ਗੁਜ਼ਾਰਾ ਹੁੰਦਾ ਰਿਹਾ। ਗ਼ਾਲਿਬ ਦੀ ਸ਼ੁਰੂਆਤੀ ਸਿੱਖਿਆ ਬਾਰੇ ਸਪੱਸ਼ਟ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਉਨ੍ਹਾਂ ਦੇ ਮੁਤਾਬਕ ਉਨ੍ਹਾਂ ਨੇ 11 ਸਾਲ ਦੀ ਉਮਰ ਤੋਂ ਹੀ ਉਰਦੂ ਤੇ ਫਾਰਸੀ ’ਚ ਗਦ ਤੇ ਪਦ (ਨਜ਼ਮ ਤੇ ਨਸਰ) ਲਿਖਣਾ ਸ਼ੁਰੂ ਕਰ ਦਿੱਤਾ ਸੀ।

1810 ’ਚ 13 ਸਾਲ ਦੀ ਉਮਰ ’ਚ ਉਨ੍ਹਾਂ ਦਾ ਵਿਆਹ ਨਵਾਬ ਅਹਿਮਦ ਬਖ਼ਸ਼ ਦੇ ਛੋਟੇ ਭਰਾ ਮਿਰਜ਼ਾ ਅੱਲ੍ਹਾ ਬਖ਼ਸ਼ ਖਾਂ ਮਾਰੂਫ਼ ਦੀ ਧੀ ਉਮਰਾਓ ਬੇਗਮ ਨਾਲ ਹੋਇਆ। ਵਿਆਹ ਉਪਰੰਤ ਗ਼ਾਲਿਬ ਦਿੱਲੀ ਆ ਗਏ, ਜਿਥੇ ਉਨ੍ਹਾਂ ਨੇ ਆਪਣੀ ਤਮਾਮ ਉਮਰ ਗੁਜ਼ਾਰੀ। ਜਦੋਂ ਅੰਗਰੇਜ਼ਾਂ ਦੁਆਰਾ ਮਿਰਜ਼ਾ ਗ਼ਾਲਿਬ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ ਤਾਂ ਉਨ੍ਹਾਂ ਨੂੰ ਆਪਣੀ ਪੈਨਸ਼ਨ ਦੀ ਬਹਾਲੀ ਦੇ ਸਿਲਸਿਲੇ ’ਚ ਕਲਕੱਤਾ ਦਾ ਲੰਬਾ ਸਫ਼ਰ ਤੈਅ ਕਰਨਾ ਪਿਆ। ਇਸ ਸਫਰ ਦਾ ਜ਼ਿਕਰ ਉਨ੍ਹਾਂ ਦੀ ਸ਼ਾਇਰੀ ’ਚ ਕਈ ਜਗ੍ਹਾ ’ਤੇ ਮਿਲਦਾ ਹੈ ਪਰ ਸਫਰ ਵੀ ਆਪ ਲਈ ਕੋਈ ਲਾਹੇਵੰਦ ਸਾਬਿਤ ਨਾ ਹੋਇਆ। ਜੀਵਨ ਭਰ ਆਪ ਨੂੰ ਜਿਸ ਸੰਘਰਸ਼ ’ਚੋਂ ਦੀ ਗੁਜ਼ਰਨਾ ਪਿਆ ਤੇ ਇਸ ਦੌਰਾਨ ਉਨ੍ਹਾਂ ਨੂੰ ਜਿਨ੍ਹਾਂ ਦੁੱਖਾਂ-ਤਕਲੀਫਾਂ ਦਾ ਸਾਹਮਣਾ ਕਰਨਾ ਪਿਆ, ਉਸ ਦੀ ਝਲਕ ਆਪ ਦੀ ਸ਼ਾਇਰੀ ’ਚੋਂ ਸਹਿਜੇ ਮਿਲ ਜਾਂਦੀ ਹੈ, ਜਿਵੇਂ ਕਿ ਇਕ ਥਾਂ ਖੁਦ ਆਖਦੇ ਹਨ :

ਖੁਲਤਾ ਕਿਸੀ ਪੇ ਕਿਉਂ ਮੇਰੇ ਦਿਲ ਕਾ ਮੁਆਮਲਾ।
ਸ਼ਿਅਰੋਂ ਕੇ ਇੰਤਖਾਬ ਨੇ ਰੁਸਵਾ ਕੀਯਾ ਮੁਝੇ।।

ਜੀਵਨ ’ਚ ਮਿਲਣ ਵਾਲੇ ਮੁਸਲਸਲ ਦੁੱਖਾਂ ਤੇ ਪ੍ਰੇਸ਼ਾਨੀਆਂ ਤੋਂ ਇਕ ਸਮੇਂ ਮਨੁੱਖ ਤੰਗ ਆ ਜਾਂਦਾ ਹੈ ਤੇ ਫਿਰ ਇਸ ਬੇਬਸੀ ਦੀ ਹਾਲਤ ਵਿਚਲਾ ਦਰਦ ਉਸ ਦੀਆਂ ਅੱਖਾਂ ’ਚੋਂ ਹੰਝੂਆਂ ਦੀ ਸ਼ਕਲ ’ਚ ਵਹਿ ਤੁਰਦਾ ਹੈ। ਬੰਦੇ ਦੀ ਇਸ ਹਾਲਤ ਨੂੰ ਬਿਆਨ ਕਰਦਿਆਂ ਗ਼ਾਲਿਬ ਆਖਦੇ ਹਨ :

ਦਿਲ ਹੀ ਤੋ ਹੈ ਨਾ ਸੰਗ-ਓ-ਖਿਸ਼ਤ ਦਰਦ ਸੇ ਭਰ ਨਾ ਆਏ ਕਿਉਂ।
ਰੋਏਂਗੇ ਹਮ ਹਜ਼ਾਰ ਬਾਰ ਕੋਈ ਹਮੇਂ ਸਤਾਏ ਕਿਉਂ॥

ਭਾਵ ਇਨਸਾਨੀ ਦਿਲ ਕੋਈ ਇੱਟ ਜਾਂ ਪੱਥਰ ਨਹੀਂ, ਜਿਸ ’ਤੇ ਕਿਸੇ ਦੇ ਬੇਵਜ੍ਹਾ ਸਤਾਉਣ ਦਾ ਅਸਰ ਨਾ ਹੋਵੇ, ਸਗੋਂ ਇਹ ਤਾਂ ਉਹ ਨਾਜ਼ੁਕ ਸ਼ੈਅ ਹੈ, ਜੋ ਕਿਸੇ ਦੀ ਵਧੀਕੀ ਜਾਂ ਕਿਸੇ ਦੇ ਬਹੁਤ ਜ਼ਿਆਦਾ ਦੁੱਖ ਪਹੁੰਚਾਉਣ ਦੀ ਸੂਰਤ ਛਲਕ ਹੀ ਪੈਂਦਾ ਹੈ।

ਮਿਰਜ਼ਾ ਗ਼ਾਲਿਬ ਨੇ ਉਰਦੂ ਤੇ ਫਾਰਸੀ ਦੋਵੇਂ ਭਾਸ਼ਾਵਾਂ ’ਚ ਆਪਣੀ ਸ਼ਾਇਰੀ ਤੇ ਰਚਨਾਵਾਂ ਰਚੀਆਂ ਹਨ। ਆਪ ਦੀ ਸ਼ਾਇਰੀ ਨੂੰ ਭਾਰਤ ਦੇ ਨਾਲ-ਨਾਲ ਵਿਸ਼ਵ ਭਰ ਦੇ ਸਾਹਿਤ ਪ੍ਰੇਮੀ ਪਿਆਰਦੇ ਤੇ ਸਤਿਕਾਰਦੇ ਹਨ। ਜੇਕਰ ਇਹ ਕਿਹਾ ਜਾਵੇ ਕਿ ਆਪ ਦੁਨੀਆ ਦੇ ਪ੍ਰਸਿੱਧ ਸ਼ਾਇਰਾਂ ’ਚੋਂ ਇਕ ਹਨ ਤਾਂ ਯਕੀਨਨ ਇਸ ’ਚ ਕੋਈ ਅਤਿਕਥਨੀ ਨਹੀਂ ਹੋਵੇਗੀ।

ਗ਼ਾਲਿਬ ਨੂੰ ਬਤੌਰ ਸ਼ਾਇਰ ਤਾਂ ਅਸੀਂ ਸਾਰੇ ਜਾਣਦੇ ਹਾਂ ਪਰ ਇਕ ਕਵੀ ਹੋਣ ਦੇ ਨਾਲ-ਨਾਲ ਆਪ ਇਕ ਉੱਚ ਕੋਟੀ ਆਧੁਨਿਕ ਵਾਰਤਾਕਾਰ ਵੀ ਸਨ। ਇਸ ਸੰਦਰਭ ’ਚ ਬਹੁਤ ਘੱਟ ਲੋਕ ਜਾਣੂ ਹਨ। 

ਆਪ ਨੇ ਜ਼ਿਆਦਾਤਰ ਫ਼ਾਰਸੀ ਤੇ ਉਰਦੂ ’ਚ ਹਿਕਾਇਤੀ ਭਗਤੀ ਤੇ ਸ਼ਿੰਗਾਰ ਰਸ ’ਤੇ ਗ਼ਜ਼ਲਾਂ ਲਿਖੀਆਂ। ਆਪ ਨੇ ਫ਼ਾਰਸੀ ਤੇ ਉਰਦੂ ਦੋਵਾਂ ਭਾਸ਼ਾਵਾਂ ’ਚ ਵਿਆਪਕ ਪੱਧਰ ’ਤੇ ਰਵਾਇਤੀ ਗਜ਼ਲਾਂ ਤੇ ਨਜ਼ਮਾਂ ਨੂੰ ਰਹੱਸਮਈ-ਰੋਮਾਂਟਿਕ ਸ਼ੈਲੀ ’ਚ ਲਿਖਿਆ। ਇਹੀ ਵਜ੍ਹਾ ਹੈ ਕਿ ਗ਼ਾਲਿਬ ਨੂੰ ਮੁੱਖ ਤੌਰ ’ਤੇ ਉਨ੍ਹਾਂ ਦੀਆਂ ਉਰਦੂ ਤੇ ਫਾਰਸੀ ਗਜ਼ਲਾਂ ਲਈ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਉਰਦੂ ਦੇ ਨਾਲ-ਨਾਲ ਫਾਰਸੀ ਕਵਿਤਾ ਪਰਵਾਹ ਨੂੰ ਹਿੰਦੁਸਤਾਨੀ ਭਾਸ਼ਾ ’ਚ ਹਰਮਨ ਪਿਆਰਾ ਬਣਾਉਣ ਦੀ ਸਫਲ ਕੋਸ਼ਿਸ਼ ਕੀਤੀ। ਬੇਸ਼ੱਕ ਉਨ੍ਹਾਂ ਫਾਰਸੀ ਭਾਸ਼ਾ ’ਚ ਆਪਣੇ ਛੇ ਕਾਵਿ ਸੰਗ੍ਰਹਿ ਦਿੱਤੇ ਹਨ ਪਰ ਇਥੇ ਇਹ ਗੱਲ ਵੀ ਕਾਫੀ ਦਿਲਚਸਪੀ ਵਾਲੀ ਹੈ ਕਿ ਗ਼ਾਲਿਬ ਦੀ ਪ੍ਰਸਿੱਧੀ ਉਨ੍ਹਾਂ ਦੇ ਇਕਲੌਤੇ ਉਰਦੂ ਸੰਗ੍ਰਹਿ ‘ਦੀਵਾਨ ਏ ਗ਼ਾਲਿਬ’ ਨਾਲ ਹੋਈ।

ਇਸ ਦੇ ਨਾਲ ਵਾਰਤਕ ’ਚ ਉਨ੍ਹਾਂ ਦੁਆਰਾ ਆਪਣੇ ਬੇਬਾਕ ਅੰਦਾਜ਼ ਲਿਖੇ ਪੱਤਰ ਅੱਜ ਸਾਹਿਤ ਦਾ ਬੇਸ਼ਕੀਮਤੀ ਸਰਮਾਇਆ ਕਰਾਰ ਦਿੱਤੇ ਜਾਂਦੇ ਹਨ। ਦਰਅਸਲ ਆਪ ਜੀ ਦੁਆਰਾ ਰਚਿਤ ਪੱਤਰ, ਜੋ ਉਨ੍ਹਾਂ ਆਮ ਤੌਰ ’ਤੇ ਆਪਣੇ ਦੋਸਤਾਂ, ਸ਼ਾਗਿਰਦਾਂ ਤੇ ਪ੍ਰਸ਼ੰਸਕਾਂ ਨੂੰ ਲਿਖੇ ਹਨ, ਉਹ ਵੀ ਬਿਨਾਂ ਸ਼ੱਕ ਉਹ ਉਰਦੂ ਦੀ ਜਦੀਦ ਨਸਰ ਦਾ ਮੁੱਢ ਬੰਨ੍ਹਦੇ ਮਹਿਸੂਸ ਹੁੰਦੇ ਹਨ, ਜਿਸ ਦੇ ਫਲਸਰੂਪ ਆਪ ਨੂੰ ਆਧੁਨਿਕ ਨਸਰ ਦਾ ਬਾਨੀ ਖਿਆਲ ਕੀਤਾ ਜਾਂਦਾ ਹੈ। ਆਪ ਤੋਂ ਪਹਿਲਾਂ ਜੋ ਨਸਰ ਜਾਂ ਵਾਰਤਕ ਉਰਦੂ ’ਚ ਲਿਖੀ ਜਾਂਦੀ ਸੀ, ਉਹ ਬਹੁਤ ਹੀ ਬੋਝਲ ਤੇ ਬਣਾਵਟੀ ਹੁੰਦੀ ਸੀ। ਉਨ੍ਹਾਂ ਨੇ ਵਾਰਤਕ ਨੂੰ ਉਕਤ ਸਭ ਤਰ੍ਹਾਂ ਦੇ ਬਣਾਵਟੀਪਣ ਤੋਂ ਆਜ਼ਾਦ ਕਰਵਾਉਂਦਿਆਂ ਖੁੱਲ੍ਹੀ ਫਿਜ਼ਾ ’ਚ ਵਿੱਚਰਨ ਦਾ ਮੌਕਾ ਪ੍ਰਦਾਨ ਕੀਤਾ।

ਇਸ ਤੋਂ ਇਲਾਵਾ ਉਨ੍ਹਾਂ ਦੇ ਪੱਤਰ 1857 ਦੀ ਪਹਿਲੀ ਜੰਗ-ਏ-ਆਜ਼ਾਦੀ ਦੌਰਾਨ ਅੰਗਰੇਜ਼ਾਂ ਦੁਆਰਾ ਜੋ ਵੀ ਭਾਰਤ ਵਾਸੀਆਂ ’ਤੇ ਜ਼ੁਲਮ-ਓ-ਤਸ਼ੱਦਦ ਦਾ ਬਾਜ਼ਾਰ ਗਰਮ ਕੀਤਾ ਗਿਆ, ਉਸ ਦੀ ਝਲਕ ਉਨ੍ਹਾਂ ਦੇ ਇਨ੍ਹਾਂ ਪੱਤਰਾਂ ’ਚ ਵੇਖੀ ਜਾ ਸਕਦੀ ਹੈ। ਉਕਤ ਪੱਤਰਾਂ ਨੂੰ ਅਸੀਂ ਅੱਜ ਵੀ ਜਦ ਕਦੇ ਪੜ੍ਹਦੇ ਹਾਂ ਤਾਂ ਇਹ ਪੱਤਰ ਦੀ ਥਾਂ ਆਹਮੋ-ਸਾਹਮਣੀ ਕੀਤੀ ਜਾਂਦੀ ਵਾਰਤਾਲਾਪ ਦਾ ਨਜ਼ਾਰਾ ਪੇਸ਼ ਕਰਦੇ ਨਜ਼ਰ ਆਉਂਦੇ ਹਨ। ਇਹੋ ਕਾਰਨ ਹੈ ਕਿ ਗ਼ਾਲਿਬ ਦੇ ਪੱਤਰਾਂ ਸਬੰਧੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ‘ਮੁਰਾਸਲਾ ਕੋ ਮੁਕਾਲਮਾ ਬਣਾ ਦੀਯਾ’। ਉਨ੍ਹਾਂ ਦੇ ਪੱਤਰ ਲਿਖਣ ਦਾ ਅੰਦਾਜ਼ ਵੇਖੋ ਕਿ ‘ਬਾਰ੍ਹਾਂ ਬਜੇ ਥੇ ਮੈਂ ਨੰਗਾ ਪਲੰਘ ਪਰ ਸੋ ਰਹਾ ਥਾ, ਹਰਕਾਰਾ ਆਇਆ ਉਸ ਨੇ ਰੁੱਕਾ ਪਕੜਾਇਆ, ਮੈਨੇ ਖੋਲ੍ਹਾ ਪੜ੍ਹਾ, ਭਲੇ ਹੀ ਗਲੇ ਮੇਂ ਕੁੜਤਾ ਨਾ ਥਾ, ਅਗਰ ਹੋਤਾ ਤੋ ਫਾੜ ਡਾਲਤਾ, ਸਿਰੇ ਸੇ ਸੁਣੀਏ...।’

ਗ਼ਾਲਿਬ ਦੀ ਸਾਰੀ ਉਮਰ ਦੁੱਖ ਹੰਢਾਉਂਦਿਆਂ ਬੀਤੀ ਪਰ ਇਸ ਦੇ ਬਾਵਜੂਦ ਆਪ ਦੀ ਤਬੀਅਤ ’ਚ ਜ਼ਿੰਦਾ-ਦਿਲੀ ਤੇ ਹਾਜ਼ਰ-ਜਵਾਬੀ ਕੁੱਟ-ਕੁੱਟ ਕੇ ਭਰੀ ਸੀ। ਆਪ ਦੀ ਹਾਜ਼ਰ-ਜਵਾਬੀ ਦੇ ਬਹੁਤ ਸਾਰੇ ਚੁਟਕਲੇ ਮੌਜੂਦ ਹਨ। ਪਾਠਕਾਂ ਲਈ ਇਥੇ ਇਕ ਘਟਨਾ ਪੇਸ਼ ਕਰਨੀ ਚਾਹਾਂਗਾ। ਦਿੱਲੀ ’ਚ ਉਨ੍ਹੀਂ ਦਿਨੀਂ ਕਾਵਿ ਸੰਮੇਲਨਾਂ (ਮੁਸ਼ਾਇਰੇ) ਦਾ ਆਯੋਜਨ ਆਮ ਹੋਇਆ ਕਰਦਾ ਸੀ ਤੇ ਇਨ੍ਹਾਂ ਸੰਮੇਲਨਾਂ ’ਚ ਦਿੱਲੀ ਦੇ ਨਾਲ-ਨਾਲ ਬਾਹਰਲੇ ਸ਼ਹਿਰਾਂ ’ਚੋਂ ਵੀ ਅਕਸਰ ਸ਼ਾਇਰ ਸ਼ਿਰਕਤ ਕਰਿਆ ਕਰਦੇ ਸਨ। ਇਸੇ ਤਰ੍ਹਾਂ ਦੇ ਇਕ ਮੁਸ਼ਾਇਰੇ ਦੇ ਦੇਰ ਰਾਤ ਖਤਮ ਹੋਣ ਉਪਰੰਤ ਮਿਰਜ਼ਾ ਗ਼ਾਲਿਬ ਤੇ ਬਾਹਰਲੇ ਸ਼ਹਿਰ ’ਚੋਂ ਇਕ ਸ਼ਾਇਰ ਬੱਲੀਮਾਰਾਂ (ਗ਼ਾਲਿਬ ਦੇ ਦਿੱਲੀ ਵਿਚਲੇ) ਘਰ ਵੱਲ ਪਰਤ ਰਹੇ ਸਨ ਕਿ ਉਨ੍ਹਾਂ ਵੇਖਿਆ ਕਿ ਗਲੀ ਦੇ ਮੋੜ ’ਤੇ ਇਕ ਗਧਾ ਖੜ੍ਹਾ ਹੈ। ਦੋਵੇਂ ਉਸ ਗਧੇ ਦੇ ਨੇੜਿਓਂ ਲੰਘ ਗਏ। ਇਸ ਤੋਂ ਬਾਅਦ ਜਦੋਂ ਉਹ ਗਲੀ ਦਾ ਮੋੜ ਮੁੜੇ ਤਾਂ ਸਾਹਮਣੇ ਇਕ ਹੋਰ ਗਧਾ ਖੜ੍ਹਾ ਨਜ਼ਰ ਆਇਆ ਤਾਂ ਗ਼ਾਲਿਬ ਦੇ ਨਾਲ ਦੇ ਸ਼ਾਇਰ (ਜੋ ਦਿੱਲੀ ਦੇ ਬਾਹਰ ਦਾ ਸੀ) ਤੋਂ ਰਿਹਾ ਨਾ ਗਿਆ ਤੇ ਉਸ ਨੇ ਗ਼ਾਲਿਬ ਨੂੰ ਛੇੜਨ ਲਈ ਕਿਹਾ, ‘ਗ਼ਾਲਿਬ ਸਾਹਿਬ, ਦਿੱਲੀ ਮੇਂ ਗਧੇ ਬਹੁਤ ਹੈਂ।’ ਪੈਂਦੀ ਸੱਟੇ ਗ਼ਾਲਿਬ ਨੇ ਬਹੁਤ ਹੀ ਠਰ੍ਹੰਮੇ ਨਾਲ ਉੱਤਰ ਦਿੱਤਾ, ‘ਕਿਯਾ ਕਰੇਂ ਸਾਹਿਬ, ਬਾਹਰ ਸੇ ਆ ਜਾਤੇ ਹੈਂ।’

ਗ਼ਾਲਿਬ ਜਿਥੇ ਪ੍ਰਸਿੱਧ ਕਵੀਆਂ ਸ਼ੇਖ ਇਬਰਾਹੀਮ ਜੌਕ ਤੇ ਮੋਮਨ ਖਾਂ ਮੋਮਨ ਦੇ ਸਮਕਾਲੀ ਸਨ, ਉਥੇ ਹੀ ਪਹਿਲਾਂ ਅਸਦ ਤੇ ਬਾਅਦ ’ਚ ਗ਼ਾਲਿਬ ਦੇ ਨਾਮ ਹੇਠ ਆਪਣੇ ਕਲਾਮ ਨੂੰ ਲਿਖਣ ਲੱਗੇ ਸਨ। ਇਹ ਕਿ ਸ਼ੇਖ ਇਬਰਾਹੀਮ ਜੌਕ ਦੀ ਮੌਤ ਪਿੱਛੋਂ ਮਿਰਜ਼ਾ ਗ਼ਾਲਿਬ ਮੁਗਲ ਕਾਲ ਦੇ ਆਖ਼ਰੀ ਬਾਦਸ਼ਾਹ ਬਹਾਦੁਰ ਸ਼ਾਹ ਜ਼ਫਰ ਦੇ ਦਰਬਾਰੀ ਕਵੀ ਬਣ ਗਏ ਤੇ ਦੇ ਨਾਲ-ਨਾਲ ਉਨ੍ਹਾਂ ਦੀ ਕਵਿਤਾ ਦੀ ਇਸਲਾਹ ਵੀ ਕਰਨ ਲੱਗੇ। ਗਾਲਿਬ ਨੂੰ ਆਪਣੀ ਕਲਪਨਾ ਦੀ ਉੱਚੀ ਉਡਾਣ ਦਾ ਭਲੀ-ਭਾਂਤੀ ਅਹਿਸਾਸ ਸੀ, ਇਹੋ ਵਜ੍ਹਾ ਹੈ ਕਿ ਉਹ ਖੁਦ ਬਾਰੇ ਇਕ ਥਾਂ ਲਿਖਦੇ ਹਨ :

ਹੈਂ ਔਰ ਭੀ ਦੁਨੀਆਂ ਮੇਂ ਸੁਖਨਵਰ ਬਹੁਤ ਅੱਛੇ,
ਕਹਤੇ ਹੈਂ ਕਿ ਗ਼ਾਲਿਬ ਕਾ ਹੈ ਅੰਦਾਜ਼-ਏ-ਬਯਾਂ ਔਰ।

ਗ਼ਾਲਿਬ ਨੂੰ ਇਸ ਗੱਲ ਦਾ ਵੀ ਪਤਾ ਸੀ ਕਿ ਉਨ੍ਹਾਂ ਦਾ ਕਲਾਮ ਸੂਫੀ ਕਾਵਿ ਦਾ ਇਕ ਖੂਬਸੂਰਤ ਨਮੂਨਾ ਹੈ। ਜੇਕਰ ਉਨ੍ਹਾਂ ’ਚ ਸ਼ਰਾਬੀ ਹੋਣ ਦਾ ਐਬ ਨਾ ਹੁੰਦਾ ਤਾਂ ਯਕੀਨਨ ਲੋਕਾਂ ਨੇ ਉਨ੍ਹਾਂ ਨੂੰ ਰੱਬ ਦਾ ਵਲੀ ਖਿਆਲ ਕਰਨਾ ਸੀ। ਤਾਂਹੀਓਂ ਤਾਂ ਇਕ ਸ਼ੇਅਰ ’ਚ ਉਹ ਕਹਿੰਦੇ ਹਨ :

ਯੇ ਮਸਾਇਲ-ਏ-ਤਸਵੁੱਫ ਯੇ ਤੇਰਾ ਬਿਆਨ ਗ਼ਾਲਿਬ।
ਤੁਝੇ ਹਮ ਵਲੀ ਸਮਝਤੇ ਜੋ ਨਾ ਬਾਦਾ-ਖੁਆਰ ਹੋਤਾ।।

ਮਿਰਜ਼ਾ ਗ਼ਾਲਿਬ ਦੀਆਂ ਮੁੱਖ ਰਚਨਾਵਾਂ ’ਚ : ਦੀਵਾਨ-ਏ-ਗ਼ਾਲਿਬ (1841) - ਉਰਦੂ ਕੁੱਲੀਆਤ-ਏ-ਗ਼ਾਲਿਬ (1845) - ਫਾਰਸੀ ਕਾਤੇਹ ਬਰਹਾਨ (1861) ਫਾਰਸੀ ਸੰਗ੍ਰਿਹ, ਮਿਹਰਹਾ ਨੀਮਰੋਜ (1854) - ਫਾਰਸੀ ਸੰਗ੍ਰਹਿ, ਕੁੱਲੀਆਤ ਨਸਰ (1868) - ਫਾਰਸੀ ਸੰਗ੍ਰਹਿ, ਉਦ-ਦ-ਹਿੰਦੀ (1868) - ਉਰਦੂ ਸੰਗ੍ਰਹਿ, ਉਰਦੂ-ਦ-ਮੁੰਆੱਲਾ (1869) - ਉਰਦੂ ਸੰਗ੍ਰਹਿ, ਇੰਤਿਖ਼ਾਬ ਗ਼ਾਲਿਬ - ਉਰਦੂ, ਨਾਦਿਰ ਖ਼ੁਤੂਤ ਗ਼ਾਲਿਬ - ਉਰਦੂ ਆਦਿ ਸ਼ਾਮਲ ਹਨ।

ਉਰਦੂ ਅਦਬ ਦਾ ਇਹ ਮਹਾਨ ਸ਼ਾਇਰ ਅਖੀਰ 15 ਫਰਵਰੀ 1869 ਨੂੰ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਤੇ ਇਸ ਸਮੇਂ ਆਪ ਦੀ ਕਬਰ ਨਿਜ਼ਾਮੂਦੀਨ ਨਜ਼ਦੀਕ ਗ਼ਾਲਿਬ ਅਕਾਦਮੀ ਦਿੱਲੀ ਵਿਖੇ ਮੌਜੂਦ ਹੈ। ਗ਼ਾਲਿਬ ਬੇਸ਼ੱਕ ਅੱਜ ਸਾਡੇ ਵਿਚਕਾਰ ਨਹੀਂ ਪਰ ਉਨ੍ਹਾਂ ਦੀਆਂ ਰਚਨਾਵਾਂ ਸਦਕਾ ਉਹ ਅੱਜ ਵੀ ਸਾਡੇ ਦਰਮਿਆਨ ਵਿਚਰਦੇ ਅਨੁਭਵ ਹੁੰਦੇ ਹਨ ਕਿਉਂਕਿ ਉਨ੍ਹਾਂ ਇਕ ਥਾਂ ਖੁਦ ਕਿਹਾ ਸੀ :

ਨਾ ਥਾ ਕੁਛ ਤੋ ਖੁਦਾ ਥਾ, ਕੁਛ ਨਾ ਹੋਤਾ ਤੋ ਖੁਦਾ ਹੋਤਾ।
ਡੁਬੋਇਆ ਮੁਝ ਕੋ ਹੋਨੇ ਨੇ, ਨਾ ਹੋਤਾ ਮੈਂ ਤੋ ਕਿਯਾ ਹੋਤਾ॥
ਹੂਈ ਮੁੱਦਤ ਗ਼ਾਲਿਬ ਮਰ ਗਿਆ ਪਰ ਯਾਦ ਆਤਾ ਹੈ।
ਵੋਹ ਹਰ ਇਕ ਬਾਤ ਪੇ ਕਹਿਨਾ ਕਿ ਯੂੰ ਹੋਤਾ ਤੋ ਕਿਯਾ ਹੋਤਾ॥

ਲੇਖਕ : ਅੱਬਾਸ ਧਾਲੀਵਾਲ
ਮਲੇਰਕੋਟਲਾ।
ਸੰਪਰਕ ਨੰਬਰ 9855259650
abbasdhaliwal72@gmail.com

  • Mirza Ghalib
  • Birth Anniversary
  • Abbas Dhaliwal

ਗੁਰਪ੍ਰੀਤ ਘੁੱਗੀ ਨੇ ਸਾਂਝੀ ਕੀਤੀ ਵੀਡੀਓ, ਦੇਖੋ ਕਿਵੇਂ ਕੀਤਾ ਲੋਕਾਂ ਨੇ ਪੀ. ਐੱਮ. ਮੋਦੀ ਦੀ ‘ਮਨ ਕੀ ਬਾਤ’ ਦਾ ਵਿਰੋਧ

NEXT STORY

Stories You May Like

  • pm modi manmohan singh
    PM ਮੋਦੀ ਨੇ ਮਰਹੂਮ ਮਨਮੋਹਨ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ ਭੇਟ ਕੀਤੀ ਸ਼ਰਧਾਂਜਲੀ
  • motorola s signature 27 phone launched
    Motorola ਦਾ Signature 27 ਫੋਨ ਹੋਇਆ ਲਾਂਚ ! ਜਾਣੋ  ਫੀਚਰਜ਼
  • 4 smugglers arrested in punjab with 27 kg of heroin and weapons
    ਪੰਜਾਬ 'ਚ ਫੜੀ ਗਈ 27 ਕਿਲੋ ਹੈਰੋਇਨ! 4 ਤਸਕਰ ਪਿਸਤੌਲ ਸਣੇ ਗ੍ਰਿਫ਼ਤਾਰ, ਦੁਬਈ ਨਾਲ ਜੁੜੇ ਤਾਰ
  • pm modi  shaheed bhagat singh
    PM ਮੋਦੀ ਨੇ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ ਭੇਟ ਕੀਤੀ ਸ਼ਰਧਾਂਜਲੀ
  • leather and footwear export 5 5 billion in 2026 27   can reach dollar
    ‘ਚਮੜਾ ਅਤੇ ਜੁੱਤੀਆਂ-ਚੱਪਲਾਂ ਦੀ ਬਰਾਮਦ 2026-27 ’ਚ 5.5 ਅਰਬ ਡਾਲਰ ਤਕ ਪਹੁੰਚ ਸਕਦੀ ਹੈ’
  • major revelation regarding the ipl 2027 auction
    IPL 2027 Auction ਬਾਰੇ ਵੱਡੀ ਅਪਡੇਟ, ਦਸੰਬਰ ਦੇ ਇਸ ਦਿਨ ਲੱਗ ਸਕਦੀ ਹੈ ਖਿਡਾਰੀਆਂ ਦੀ ਬੋਲੀ
  • nirmala sitharaman to visit qatar from september 27 to 29
    ਨਿਰਮਲਾ ਸੀਤਾਰਮਨ 27 ਤੋਂ 29 ਸਤੰਬਰ ਤੱਕ ਕਰਨਗੇ ਕਤਰ ਦਾ ਦੌਰਾ, AIIB ਦੀ ਸਾਲਾਨਾ ਮੀਟਿੰਗ 'ਚ ਹੋਣਗੇ ਸ਼ਾਮਲ
  • narendra modi  ashirwad ka diya
    PM ਮੋਦੀ ਨੇ "ਆਸ਼ੀਰਵਾਦ ਕਾ ਦੀਆ" ਗੀਤ ਵਾਲੇ ਵਿਸ਼ੇਸ਼ ਵੀਡੀਓ ਲਈ ਨਿਰਮਾਤਾਵਾਂ ਦਾ ਕੀਤਾ ਧੰਨਵਾਦ
  • the voices of those raising their voices against them are being suppressed
    ਨਸ਼ਿਆਂ ਨੂੰ ਰੋਕਣ ਦੀ ਬਜਾਏ, ਇਸ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਆਵਾਜ਼ ਦਬਾਈ...
  • senior officials reviewed the arrangements ahead of amit shah visit
    ਅਮਿਤ ਸ਼ਾਹ ਦੀ ਜਲੰਧਰ ਫੇਰੀ ਤੋਂ ਪਹਿਲਾਂ ਉੱਚ ਅਧਿਕਾਰੀਆਂ ਨੇ ਲਿਆ ਪ੍ਰਬੰਧਾਂ ਦਾ...
  • lovely professional university controversy
    LPU ਦੇ ਮਾਮਲੇ 'ਚ ਨਵੀਂ ਅਪਡੇਟ! ਪ੍ਰੋ-ਚਾਂਸਲਰ ਡਾ. ਰਸ਼ਮੀ ਮਿੱਤਲ ਨੇ ਵੀਡੀਓ ਜਾਰੀ...
  • sp major statement following the meeting
    LPU ਮਾਮਲੇ 'ਚ ਵਿਦਿਆਰਥੀਆਂ ਨਾਲ ਮੀਟਿੰਗ ਮਗਰੋਂ SP ਦਾ ਵੱਡਾ ਬਿਆਨ
  • entry of women commission in lpu controversy notice to dc and ssp
    LPU ਮਾਮਲੇ 'ਚ ਮਹਿਲਾ ਕਮਿਸ਼ਨ ਦੀ ਐਂਟਰੀ! DC ਤੇ SSP ਨੂੰ ਨੋਟਿਸ, ਮੰਗੀ ਰਿਪੋਰਟ
  • kewal singh dhillon bjp press confrence
    ਪੰਜਾਬ 'ਚ ਵਿੱਕ ਰਿਹੈ ਟੌਫ਼ੀਆਂ ਵਾਂਗ ਘਰ-ਘਰ ਨਸ਼ਾ, ਭਾਜਪਾ ਨਸ਼ੇ ਦੇ ਕੌਹੜ ਨੂੰ...
  • lovely professional university students protest
    LPU 'ਚ ਪ੍ਰਦਰਸ਼ਨ ਦੌਰਾਨ 'ਯੂਨੀ ਮਾਲ' 'ਚ ਹੋਈ ਖੁੱਲ੍ਹੀ ਲੁੱਟ! ਦੁਕਾਨਾਂ ਦੇ...
  • special dgp makes major revelation regarding lpu controversy
    LPU ਵਿਵਾਦ 'ਤੇ ਸਪੈਸ਼ਲ DGP ਦਾ ਵੱਡਾ ਖ਼ੁਲਾਸਾ! ਦੱਸਿਆ ਯੂਨੀਵਰਸਿਟੀ 'ਚ ਕੌਣ ਲੈ...
Trending
Ek Nazar
pak police identify suspects

ਪਾਕਿ 'ਚ ਵਿਦੇਸ਼ੀ ਮਹਿਲ ਨਾਲ ਸਮੂਹਿਕ ਗੈਂਗਰੇਪ ਦਾ ਮਾਮਲਾ,  3 ਸ਼ੱਕੀਆਂ ਦੀ ਹੋਈ ਪਛਾਣ

netanyahu meets emirati leader

ਇਜ਼ਰਾਇਲੀ PM ਨੇਤਨਯਾਹੂ ਨੇ ਕੀਤੀ ਗੁਪਤ ਯਾਤਰਾ, UAE ਆਗੂ ਨਾਲ ਕੀਤੀ ਮੁਲਾਕਾਤ

school  timing change  1 october  students

ਸਕੂਲਾਂ ਦਾ ਬਦਲਿਆ ਸਮਾਂ, ਜੰਮੂ 'ਚ 1 ਅਕਤੂਬਰ ਤੋਂ ਲਾਗੂ ਹੋਵੇਗੀ ਨਵੀਂ Timing

ebola outbreak

ਕਾਂਗੋ 'ਚ ਈਬੋਲਾ ਦੇ ਮਾਮਲੇ 8,000 ਤੋਂ ਪਾਰ; ਬਿਮਾਰੀ ਅਜੇ ਵੀ ਬੇਕਾਬੂ

social media influencer

30 ਸਾਲ ਦੀ ਉਮਰ 'ਚ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਛੱਡੀ ਦੁਨੀਆ, ਮੌਤ ਤੋਂ...

avalanche in nepal

ਨੇਪਾਲ 'ਚ ਬਰਫ਼ ਖਿਸਕਣ ਮਗਰੋਂ ਦੋ ਹੋਰ ਲਾਸ਼ਾਂ ਬਰਾਮਦ, 12 ਲੋਕ ਅਜੇ ਵੀ ਲਾਪਤਾ

major mishap involving rohit sharma

ਰੋਹਿਤ ਸ਼ਰਮਾ ਨਾਲ ਵਾਪਰ ਗਿਆ ਵੱਡਾ ਹਾਦਸਾ ! ਬੱਸ 'ਚੋਂ ਡਿੱਗਾ ਬਾਹਰ, ਵੀਡੀਓ...

mecca pact

ਪਾਕਿਸਤਾਨ 'ਚ ਵਧਦੀ ਬਗ਼ਾਵਤ ਅਤੇ ਅਫ਼ਗਾਨਿਸਤਾਨ ਨਾਲ ਤਣਾਅ ਨੇ 'ਮੱਕਾ ਸਮਝੌਤੇ'...

time change in australia

ਆਸਟ੍ਰੇਲੀਆ 'ਚ ਸਮਾਂ ਤਬਦੀਲੀ 4 ਅਕਤੂਬਰ ਤੋਂ

kashmera shah supports sunita ahuja amidst divorce with govinda

'ਕੋਈ ਕੋ-ਸਟਾਰ ਇੰਨੀਆਂ ਪ੍ਰਾਈਵੇਟ ਗੱਲਾਂ ਕਿਵੇਂ ਜਾਣ ਸਕਦਾ ਹੈ ?"; ਕਸ਼ਮੀਰਾ ਸ਼ਾਹ...

trump campaign advertisement

ਟੈਕਸਦਾਤਾਵਾਂ ਦੇ ਪੈਸੇ ਨਾਲ ਟਰੰਪ ਦੇ ਪ੍ਰਚਾਰ ਦਾ ਇਸ਼ਤਿਹਾਰ ਪ੍ਰਸਾਰਿਤ

the severity of a snakebite

ਸੱਪਾਂ ਦੇ ਡੰਗ ਦਾ ਕਹਿਰ, ਜਾਨ ਲਈ ਖ਼ਤਰਾ ਬਣਦੀ ਹੈ ਇਲਾਜ ’ਚ ਕੀਤੀ ਦੇਰੀ

us iran conflict

ਈਰਾਨ 'ਤੇ ਮੁੜ ਹਮਲਾ ਕਰਨ ਦੇ ਮੂਡ 'ਚ ਟਰੰਪ !

shweta singh kirti shares post mortem details of late sushant singh rajput

'ਲੱਤ ਟੁੱਟੀ ਤੇ ਅੱਖ ਵੀ..!', ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਨੇ ਸ਼ੇਅਰ ਕੀਤੀ...

bigg boss 20  badshah  s ex wife isha rikhi gets evicted from show

Bigg Boss 'ਚ Flop ਹੋਈ ਬਾਦਸ਼ਾਹ ਦੀ Ex-Wife ਈਸ਼ਾ ਰਿੱਖੀ ! ਤੀਜੇ ਹਫ਼ਤੇ ਹੀ ਹੋ...

the atmosphere in lpu became tense

LPU 'ਚ ਮਾਹੌਲ ਹੋਇਆ ਤਣਾਅਪੂਰਨ ! ਸਰਕਾਰੀ ਗੱਡੀਆਂ ਨੂੰ ਲਾ 'ਤੀ ਅੱਗ, ਪੁਲਸ...

incident with  azerbaijani woman

ਪਾਕਿਸਤਾਨ 'ਚ ਵਿਦੇਸ਼ੀ ਮਹਿਲਾ ਨਾਲ ਸਮੂਹਿਕ ਜ਼ਬਰ ਜਿਨਾਹ

blf female unit

ਬੀਐਲਐਫ ਦਾ ਵੱਡਾ ਦਾਅਵਾ, ਮਹਿਲਾ ਯੂਨਿਟ ਨੇ ਨੌਂ ਪਾਕਿਸਤਾਨੀ ਫੌਜੀ ਕੀਤੇ ਢੇਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • shweta singh kirti shares post mortem details of late sushant singh rajput
      'ਲੱਤ ਟੁੱਟੀ ਤੇ ਅੱਖ ਵੀ..!', ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਨੇ ਸ਼ੇਅਰ ਕੀਤੀ...
    • bigg boss 20  badshah  s ex wife isha rikhi gets evicted from show
      Bigg Boss 'ਚ Flop ਹੋਈ ਬਾਦਸ਼ਾਹ ਦੀ Ex-Wife ਈਸ਼ਾ ਰਿੱਖੀ ! ਤੀਜੇ ਹਫ਼ਤੇ ਹੀ ਹੋ...
    • makers of ranbir kapoor  s film   ramayana   release new poster
      ਰਣਬੀਰ ਕਪੂਰ ਦੀ ਫਿਲਮ "ਰਾਮਾਇਣ" ਦੇ ਨਿਰਮਾਤਾਵਾਂ ਨਵਾਂ ਪੋਸਟਰ ਕੀਤਾ ਜਾਰੀ
    • vishal chaturvedi and sadhu tiwari perform bhajans in modi  s presence
      ਮੋਦੀ ਦੀ ਮੌਜੂਦਗੀ 'ਚ ਵਿਸ਼ਾਲ ਚਤੁਰਵੇਦੀ ਤੇ ਸਾਧੂ ਤਿਵਾੜੀ ਨੇ ਗਾਏ ਫਿਲਮ...
    • amitabh bachchan reveals his favourite from jaya bachchan s family
      ਜਯਾ ਬੱਚਨ ਦੇ ਪਰਿਵਾਰ 'ਚੋਂ ਕਿਸ ਨੂੰ ਜ਼ਿਆਦਾ ਪਸੰਦ ਕਰਦੇ ਹਨ ਅਮਿਤਾਭ ਬੱਚਨ !...
    • anubhav sinha launched his music label  banaras beat
      ਅਨੁਭਵ ਸਿਨ੍ਹਾ ਨੇ ਆਪਣਾ ਮਿਊਜ਼ਿਕ ਲੇਬਲ ‘ਬਨਾਰਸ ਬੀਟ’ ਕੀਤਾ ਲਾਂਚ
    • vicky kaushal  s first look from   love   war   released
      "ਲਵ ਐਂਡ ਵਾਰ" ਤੋਂ ਵਿੱਕੀ ਕੌਸ਼ਲ ਦਾ ਪਹਿਲਾ ਲੁੱਕ ਜਾਰੀ
    • komal breaks silence after being linked to govinda sunita marriage rumours
      ਗੋਵਿੰਦਾ ਨੂੰ ਮਾਰਨ ਦੀ ਤਿਆਰੀ 'ਚ ਸੁਨੀਤਾ ! ਅਦਾਕਾਰ ਨਾਲ ਨਾਂ ਜੋੜੇ ਜਾਣ 'ਤੇ...
    • famous actor shaves his head for a role
      ਫ਼ਿਲਮ 'ਚ ਰੋਲ ਪਿੱਛੇ ਮਸ਼ਹੂਰ ਅਦਾਕਾਰ ਨੇ ਕਰ'ਤਾ ਇਹ ਕੰਮ ! ਫ਼ਿਰ ਖ਼ੁਦ ਨਾਲ ਹੀ...
    • ramayana superhero movie  sheel verma film  mahakavya shri ramayan katha
      ਇਹ ਰਾਮਾਇਣ ਨੂੰ ਸੁਪਰਹੀਰੋ ਫ਼ਿਲਮ ਵਾਂਗ ਪੇਸ਼ ਕਰਨ ਦੀ ਕੋਸ਼ਿਸ਼ ਨਹੀਂ ਹੈ : ਸ਼ੀਲ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +