ਜਲੰਧਰ (ਬਿਊਰੋ) : 71ਵਾਂ ਮਿਸ ਯੂਨੀਵਰਸ ਮੁਕਾਬਲਾ ਅਮਰੀਕੀ ਰਾਜ ਲੁਈਸਿਆਨਾ ਦੇ ਨਿਊ ਔਰਲੇਨਜ਼ ਸ਼ਹਿਰ ’ਚ ਆਯੋਜਿਤ ਕੀਤਾ ਗਿਆ, ਜਿਥੇ ਮਿਸ ਯੂਨੀਵਰਸ 2022 ਸੁੰਦਰਤਾ ਮੁਕਾਬਲੇ ਦਾ ਐਲਾਨ ਕੀਤਾ ਗਿਆ ਤੇ ਇਹ ਖਿਤਾਬ ਅਮਰੀਕਾ ਦੀ ਆਰ. ਬੌਨੀ ਗੈਬਰੀਅਲ ਨੇ ਜਿੱਤਿਆ। ਦੁਨੀਆ ਭਰ ਦੀਆਂ 84 ਮੁਕਾਬਲੇਬਾਜ਼ਾਂ ਨੂੰ ਪਛਾੜ ਕੇ ਆਰ. ਬੌਨੀ ਗੈਬਰੀਅਲ ਨੇ ਇਹ ਤਾਜ ਜਿੱਤਿਆ। ਇਸ ਦੌਰਾਨ ਸਾਬਕਾ ਮਿਸ ਯੂਨੀਵਰਸ ਹਰਨਾਜ਼ ਸੰਧੂ ਨੇ ਉਸ ਨੂੰ ਇਹ ਤਾਜ ਪਹਿਨਾਇਆ।
ਦੱਸ ਦਈਏ ਕਿ ਪਿਛਲੇ ਸਾਲ ਦੀ ਮਿਸ ਯੂਨੀਵਰਸ ਦੀ ਜੇਤੂ ਰਹੀ ਭਾਰਤ ਦੀ ਹਰਨਾਜ਼ ਸੰਧੂ ਇਸ ਖ਼ਾਸ ਮੌਕੇ 'ਤੇ ਗੈਬਰੀਏਲ ਨੂੰ ਤਾਜ ਪਹਿਨਾਉਣ ਲਈ ਸਟੇਜ 'ਤੇ ਪਹੁੰਚੀ। ਉਸੇ ਸਟੇਜ 'ਤੇ ਇੱਕ ਵਾਰ ਫਿਰ ਹਰਨਾਜ਼ ਸੰਧੂ ਭਾਵੁਕ ਹੋ ਗਈ ਅਤੇ ਆਪਣੇ ਹੰਝੂ ਰੋਕ ਨਾ ਸਕੀ। ਮਿਸ ਯੂਨੀਵਰਸ ਵਜੋਂ ਹਰਨਾਜ਼ ਸੰਧੂ ਦੀ ਇਹ ਆਖਰੀ ਵਾਕ ਸੀ। ਹਰਨਾਜ਼ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਸਟੇਜ 'ਤੇ ਆਉਂਦੇ ਹੀ ਉਸ ਦੀਆਂ ਕੁਝ ਲਾਈਨਾਂ ਬੈਕਗ੍ਰਾਊਂਡ 'ਚ ਵੱਜ ਰਹੀਆਂ ਹਨ। ਭਾਸ਼ਣ ਦੇ ਅੰਤ 'ਚ ਉਹ 'ਨਮਸਤੇ ਯੂਨੀਵਰਸ' ਕਹਿੰਦੀ ਹੋਈ ਨਜ਼ਰ ਆਈ। ਵੀਡੀਓ 'ਚ ਦੇਖ ਸਕਦੇ ਹੋ ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਆ ਗਏ। ਇਸ ਦੌਰਾਨ ਉਹ ਬਲੈਕ ਆਊਟਫਿੱਟ 'ਚ ਨਜ਼ਰ ਆਈ। ਇਸ ਡਰੈੱਸ 'ਚ ਹਰਨਾਜ਼ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਦੱਸਣਯੋਗ ਹੈ ਕਿ ਮਿਸ ਯੂਨੀਵਰਸ ਬਣਨ ਤੋਂ ਪਹਿਲਾਂ ਹਰਨਾਜ਼ ਕਈ ਖ਼ਿਤਾਬ ਜਿੱਤ ਚੁੱਕੀ ਹੈ। ਹਰਨਾਜ਼ ਨੇ ਸਾਲ 2017 'ਚ ਟਾਈਮਜ਼ ਫਰੈਸ਼ ਫੇਸ ਮਿਸ ਚੰਡੀਗੜ੍ਹ, ਸਾਲ 2018 'ਚ ਮਿਸ ਮੈਕਸ ਐਮਰਜਿੰਗ ਸਟਾਰ, ਸਾਲ 2019 'ਚ ਫੈਮਿਨਾ ਮਿਸ ਇੰਡੀਆ ਪੰਜਾਬ ਦਾ ਖਿਤਾਬ ਜਿੱਤਿਆ ਅਤੇ ਸਾਲ 2021 'ਚ ਮਿਸ ਯੂਨੀਵਰਸ ਇੰਡੀਆ ਦਾ ਖਿਤਾਬ ਜਿੱਤ ਕੇ ਪਰਿਵਾਰ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਮਰਹੂਮ ਸਰਦੂਲ ਸਿਕੰਦਰ ਨੂੰ ਯਾਦ ਕਰਦਿਆਂ ਅਮਰ ਨੂਰੀ ਨੇ ਸਾਂਝੀ ਕੀਤੀ ਦਿਲ ਨੂੰ ਛੂਹ ਜਾਣ ਵਾਲੀ ਪੋਸਟ
NEXT STORY