ਮੁੰਬਈ (ਬਿਊਰੋ)– ਇੰਟਰਨੈਸ਼ਨਲ ਸਟਾਰ ਟੌਮ ਕਰੂਜ਼ ਦੀ ਫ਼ਿਲਮ ‘ਮਿਸ਼ਨ ਇੰਪਾਸੀਬਲ : ਡੈੱਡ ਰੈਕਨਿੰਗ ਪਾਰਟ ਵਨ’ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। ਪਹਿਲੇ ਦਿਨ ਤੋਂ ਹੀ ਫ਼ਿਲਮ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਤੇ ਸਮਰਥਨ ਮਿਲ ਰਿਹਾ ਹੈ।
ਟੌਮ ਕਰੂਜ਼ ਦੀ ਭਾਰਤ ’ਚ ਚੰਗੀ ਫੈਨ ਫਾਲੋਇੰਗ ਹੈ। ਇਸ ਵਾਰ ਰੋਮਾਂਚਕ ਗੱਲਾਂ ਨਾਲ ਭਰੀ ਉਸ ਦੀ ਫ਼ਿਲਮ ‘ਮਿਸ਼ਨ ਇੰਪਾਸੀਬਲ’ ਦੀ ਸੱਤਵੀਂ ਕਿਸ਼ਤ (ਮਿਸ਼ਨ ਇੰਪਾਸੀਬਲ : ਡੈੱਡ ਰੈਕਨਿੰਗ ਪਾਰਟ ਵਨ) ਬਾਕਸ ਆਫਿਸ ’ਤੇ ਜ਼ਬਰਦਸਤ ਕਾਰੋਬਾਰ ਕਰ ਰਹੀ ਹੈ। 2000 ਕਰੋੜ ਦੇ ਵੱਡੇ ਬਜਟ ’ਚ ਬਣੀ ਇਸ ਫ਼ਿਲਮ ਨੂੰ ਨਾ ਸਿਰਫ ਵਿਦੇਸ਼ਾਂ ’ਚ ਪਸੰਦ ਕੀਤਾ ਜਾ ਰਿਹਾ ਹੈ, ਸਗੋਂ ਇਹ ਘਰੇਲੂ ਬਾਕਸ ਆਫਿਸ ’ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।
ਪਹਿਲੇ ਦਿਨ 12.30 ਕਰੋੜ ਤੇ ਦੂਜੇ ਦਿਨ 9 ਕਰੋੜ ਦੇ ਕਾਰੋਬਾਰ ਦੇ ਨਾਲ ‘ਮਿਸ਼ਨ ਇੰਪਾਸੀਬਲ : ਡੈੱਡ ਰੈਕਨਿੰਗ ਪਾਰਟ ਵਨ’ ਘਰੇਲੂ ਬਾਕਸ ਆਫਿਸ ’ਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਾਰੀ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਹਾਲੀਵੁੱਡ ਫ਼ਿਲਮ ਵੀਕ ਡੇ ’ਤੇ ਵੀ ਚੰਗੀ ਕਮਾਈ ਕਰ ਰਹੀ ਹੈ। ਸ਼ੁਰੂਆਤੀ ਅੰਦਾਜ਼ੇ ਮੁਤਾਬਕ ਟੌਮ ਕਰੂਜ਼ ਦੀ ਇਸ ਫ਼ਿਲਮ ਨੇ ਤੀਜੇ ਦਿਨ ਸਿੰਗਲ ਡਿਜਿਟ ’ਚ ਕਲੈਕਸ਼ਨ ਕਰ ਲਈ ਹੈ। ‘ਮਿਸ਼ਨ ਇੰਪਾਸੀਬਲ : ਡੈੱਡ ਰੈਕਨਿੰਗ ਪਾਰਟ ਵਨ’ ਨੇ ਆਪਣੇ ਪਹਿਲੇ ਸ਼ੁੱਕਰਵਾਰ ਨੂੰ ਟਿਕਟ ਕਾਊਂਟਰਾਂ ’ਤੇ 9 ਕਰੋੜ ਦਾ ਕਾਰੋਬਾਰ ਕੀਤਾ ਹੈ। ਇਸ ਲਿਹਾਜ਼ ਨਾਲ ਫ਼ਿਲਮ ਦੀ ਕੁਲ ਕਲੈਕਸ਼ਨ 30.30 ਕਰੋੜ ਹੋ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ‘ਆਊਟਲਾਅ’ ਦੇ ਟਰੇਲਰ ’ਚ ਦਿਸਿਆ ਗਿੱਪੀ ਗਰੇਵਾਲ ਦਾ ਗੈਂਗਸਟਰ ਸਟਾਈਲ
ਕ੍ਰਿਸਟੋਫਰ ਮੈਕਗਵਾਇਰ ਵਲੋਂ ਨਿਰਦੇਸ਼ਿਤ ‘ਮਿਸ਼ਨ ਇੰਪਾਸੀਬਲ : ਡੈੱਡ ਰੈਕਨਿੰਗ ਪਾਰਟ ਵਨ’ ‘ਮਿਸ਼ਨ ਇੰਪਾਸੀਬਲ’ ਫਰੈਂਚਾਇਜ਼ੀ ਦਾ ਸੱਤਵਾਂ ਭਾਗ ਹੈ। ਹੁਣ ਤੱਕ ਦੀਆਂ ਫ਼ਿਲਮਾਂ ਦੀ ਲੜੀ ’ਚ ਟੌਮ ਕਰੂਜ਼ ਨੂੰ ਇਕ ਤੋਂ ਵਧ ਕੇ ਇਕ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਾਰ ਉਸ ਦੀ ਲੜਾਈ ਕਿਸੇ ਅਦਿੱਖ ਚੀਜ਼ ਨਾਲ ਹੈ।
ਇਸ ਵਾਰ ਉਹ ਦੁਸ਼ਟ ਨਕਲੀ ਬੁੱਧੀ ਵਾਲੇ ਰੋਗ ਨਾਲ ਆਹਮੋ-ਸਾਹਮਣੇ ਹੁੰਦੇ ਹਨ। ਈਥਨ ਯਾਨੀ ਟੌਮ ਕਰੂਜ਼ ਨੂੰ ਉਨ੍ਹਾਂ ਤੋਂ ਆਪਣੇ ਹਥਿਆਰ ਬਚਾਉਣੇ ਪੈਂਦੇ ਹਨ। ਪੂਰੀ ਫ਼ਿਲਮ ’ਚ ਦਰਸ਼ਕਾਂ ਨੂੰ ਇਕ ਵਾਰ ਫਿਰ ਟੌਮ ਕਰੂਜ਼ ਦੇ ਐਡਵੈਂਚਰ ਤੇ ਐਕਸ਼ਨ ਨਾਲ ਭਰਪੂਰ ਸ਼ਾਨਦਾਰ ਦੇਖਣ ਨੂੰ ਮਿਲੇਗਾ। ਟੌਮ ਕਰੂਜ਼ ਇਕ ਵਾਰ ਫਿਰ ਆਪਣੇ ਸਟੰਟ, ਐਕਸ਼ਨ ਤੇ ਐਡਵੈਂਚਰ ਨਾਲ ਦੁਨੀਆ ਭਰ ਦੇ ਪ੍ਰਸ਼ੰਸਕਾਂ ਨੂੰ ਜਿੱਤਣ ਦੇ ਰਾਹ ’ਤੇ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਗਾਇਕ ਜਸਬੀਰ ਜੱਸੀ
NEXT STORY