ਮੁੰਬਈ (ਬਿਊਰੋ)– ਟੀ-ਸੀਰੀਜ਼ ਨੇ ਆਪਣੀ ਨਵੀਂ ਮਿਊਜ਼ਿਕ ਪ੍ਰਾਪਰਟੀ ‘ਮਿੱਟੀ’ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ, ਜੋ ਪੰਜਾਬ, ਰਾਜਸਥਾਨ, ਹਰਿਆਣਾ ਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਲੋਕ ਸੰਗੀਤ ਦੀ ਪੜਚੋਲ ਕਰਦੀ ਹੈ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੀ ਹੈ।
ਇਹ ਵਿਲੱਖਣ ਪ੍ਰਾਜੈਕਟ ‘ਫੋਕ ਵਾਈਬਜ਼ ਆਫ਼ ਪੰਜਾਬ’ ਨਾਲ ਸ਼ੁਰੂ ਹੋ ਰਿਹਾ ਹੈ, ਜਿਸ ਦਾ ਉਦੇਸ਼ ਨਵੀਆਂ ਪ੍ਰਤਿਭਾਵਾਂ ਨੂੰ ਪਲੇਟਫਾਰਮ ਪ੍ਰਦਾਨ ਕਰਨਾ ਹੈ। ‘ਮਿੱਟੀ : ਫੋਕ ਵਾਈਬਜ਼ ਆਫ਼ ਪੰਜਾਬ’ ਅੱਠ ਪ੍ਰਸਿੱਧ ਟਰੈਕਾਂ ਦੀ ਪੇਸ਼ਕਾਰੀ ਕਰਦਾ ਹੈ।
ਇਹ ਖ਼ਬਰ ਵੀ ਪੜ੍ਹੋ : ‘ਮਸਤਾਨੇ’ ਫ਼ਿਲਮ ਦਾ ਜ਼ਬਰਦਸਤ ਟਰੇਲਰ ਰਿਲੀਜ਼, ਦੇਖ ਤੁਹਾਡੇ ਵੀ ਹੋਣਗੇ ਰੌਂਗਟੇ ਖੜ੍ਹੇ (ਵੀਡੀਓ)
ਲਾਂਚਿੰਗ ਨੋਇਡਾ ’ਚ ਟੀ-ਸੀਰੀਜ਼ ਸਟੇਜਵਰਕਸ ਅਕੈਡਮੀ ਦੇ ਵੱਕਾਰੀ ਅਹਾਤੇ ’ਚ ਹੋਈ, ਜਿਥੇ ਟਰੈਕ ਦੀ ਇਕ ਝਲਕ ਦਿਖਾਈ ਗਈ।
ਟੀ-ਸੀਰੀਜ਼ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਭੂਸ਼ਣ ਕੁਮਾਰ ਨੇ ਕਿਹਾ, ‘‘ਟੀ-ਸੀਰੀਜ਼ ’ਤੇ ਅਸੀਂ ਹਮੇਸ਼ਾ ਸੰਗੀਤ ਰਾਹੀਂ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਅੱਗੇ ਵਧਾਉਣ ’ਚ ਵਿਸ਼ਵਾਸ ਕੀਤਾ ਹੈ। ‘ਮਿੱਟੀ’ ਸਾਡੇ ਲਈ ਇਕ ਮਹੱਤਵਪੂਰਨ ਮੀਲ ਪੱਥਰ ਹੈ।’’
ਗਾਇਕਾ ਤੁਲਸੀ ਕੁਮਾਰ ਨੇ ਕਿਹਾ ਕਿ ਇਨ੍ਹਾਂ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੇ ਜਨੂੰਨ ਤੇ ਲਗਨ ਨੂੰ ਦੇਖਣਾ ਇਕ ਬੇਯਕੀਨੀ ਅਨੁਭਵ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅੱਲੂ ਅਰਜੁਨ ਨੇ ‘ਪੁਸ਼ਪਾ 2 : ਦਿ ਰੂਲ’ ਦਾ ਇਕ ਹੋਰ ਸ਼ੈਡਿਊਲ ਕੀਤਾ ਸ਼ੁਰੂ
NEXT STORY