ਜਲੰਧਰ (ਬਿਊਰੋ) - ਮਸ਼ਹੂਰ ਗਾਇਕ ਮੁਹੰਮਦ ਸਦੀਕ ਦੇ ਘਰ ਮਾਤਮ ਛਾਇਆ ਹੋਇਆ ਹੈ। ਦਰਅਸਲ ਮੁਹੰਮਦ ਸਦੀਕ ਦੇ ਛੋਟੇ ਭਰਾ ਦਾ ਦਿਹਾਂਤ ਹੋ ਗਿਆ ਹੈ। ਖ਼ਬਰਾਂ ਮੁਤਾਬਿਕ, ਮੁਹੰਮਦ ਸਦੀਕ ਦੇ ਛੋਟੇ ਭਰਾ ਅਨਵਰ ਹੁਸੈਨ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਬੀਤੇ ਦਿਨ ਉਹਨਾਂ ਨੇ ਆਖ਼ਰੀ ਸਾਹ ਲਿਆ। ਅਨਵਰ ਹੁਸੈਨ ਦੀ ਉਮਰ 78 ਸਾਲ ਸੀ। ਇਸ ਖ਼ਬਰ ਦੇ ਨਸ਼ਰ ਹੋਣ ਤੋਂ ਬਾਅਦ ਮੁਹੰਮਦ ਸਦੀਕ ਦੇ ਪ੍ਰਸ਼ੰਸਕ ਦੁੱਖ ਜ਼ਾਹਿਰ ਕਰ ਰਹੇ ਹਨ।
ਦੱਸ ਦਈਏ ਕਿ ਮੁਹੰਮਦ ਸਦੀਕ ਪੰਜਾਬੀ ਇੰਡਸਟਰੀ ਦਾ ਵੱਡਾ ਨਾਂ ਹੈ। ਉਹਨਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗਾਣੇ ਦਿੱਤੇ ਹਨ। ਉਮਰ ਦੇ ਇਸ ਪੜਾਅ ਵਿਚ ਉਹ ਅੱਜ ਵੀ ਗਾਇਕੀ ਦੇ ਖ਼ੇਤਰ ਵਿਚ ਸਰਗਰਮ ਹਨ। ਛੇਤੀ ਹੀ ਉਹਨਾਂ ਦਾ ਗਾਣਾ ਬੱਬੂ ਮਾਨ ਨਾਲ ਆਉਣ ਵਾਲਾ ਹੈ, ਜਿਸ ਦੀ ਜਾਣਕਾਰੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ। ਮੁਹੰਮਦ ਸਦੀਕ ਗਾਇਕੀ ਦੇ ਨਾਲ-ਨਾਲ ਪੰਜਾਬ ਦੀ ਸਿਆਸਤ ਵਿਚ ਵੀ ਸਰਗਰਮ ਹਨ। ਉਹ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਹਨ।
ਰੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ NCB ਵਲੋਂ ਛਾਪੇਮਾਰੀ ਜਾਰੀ, ਚਰਸ ਅਤੇ ਗਾਂਜੇ ਸਮੇਤ 6 ਹੋਰ ਲੋਕ ਗ੍ਰਿਫ਼ਤਾਰ
NEXT STORY