ਬਾਲੀਵੁੱਡ ਡੈਸਕ- ਬੀ-ਟਾਊਨ ਦੀ ਮਸ਼ਹੂਰ ਜੋੜੀਆਂ ’ਚੋਂ ਆਲੀਆ-ਰਣਬੀਰ ਦੀ ਜੋੜੀ ਨੂੰ ਲੋਕ ਕਾਫ਼ੀ ਪਸੰਦ ਕਰਦੇ ਹਨ। ਜੋੜੇ ਨੂੰ ਅਕਸਰ ਕਈ ਵਾਰ ਇਕੱਠੇ ਦੇਖਿਆ ਜਾਂਦਾ ਹੈ। ਬਾਹਰ ਆਉਣਦੇ ਹੀ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਜਾਂਦੀਆਂ ਹਨ।
ਹਾਲ ਹੀ ਆਲੀਆ ਭੱਟ, ਰਣਬੀਰ ਕਪੂਰ ਅਤੇ ਅਯਾਨ ਮੁਖਰਜੀ ਆਪਣੀ ਫ਼ਿਲਮ ‘ਬ੍ਰਹਮਾਸਤਰ’ ਨੂੰ ਲੈ ਕੇ ਧਰਮ ਦਫ਼ਤਰ ਪਹੁੰਚੇ ਸਨ। ਇਸ ਦੌਰਾਨ ਇਨ੍ਹਾਂ ਦੀ ਬੇਹੱਦ ਸ਼ਾਨਦਾਰ ਲੁੱਕ ਸਾਹਮਣੇ ਆਈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
ਲੁੱਕ ਦੀ ਗੱਲ ਕਰੀਏ ਤਾਂ ਆਲੀਆ ਨੇ ਗੁਲਾਬੀ ਪ੍ਰਿੰਟਿਡ ਕਫ਼ਤਾਨ ਡਰੈੱਸ ਪਾਈ ਹੋਈ ਸੀ। ਇਸ ਦੇ ਨਾਲ ਪਤੀ ਰਣਬੀਰ ਕੈਜ਼ੂਅਲ ਟੀ-ਸ਼ਰਟ ਦੇ ਨਾਲ ਡੈਨਿਮ ਜੀਂਸ ’ਚ ਨਜ਼ਰ ਆਏ। ਇਸ ਦੌਰਾਨ ਦੋਹਾਂ ਦੀ ਬਾਂਡਿੰਗ ਕਾਫ਼ੀ ਜ਼ਬਰਦਸਤ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : ਮਾਧਵਨ ਦੀ ਫ਼ਿਲਮ ‘ਧੋਖਾ’ ਨੂੰ ਰਿਲੀਜ਼ ਤੋਂ ਪਹਿਲਾਂ ਮਿਲੀ ਜ਼ਬਰਦਸਤ ਐਡਵਾਂਸ ਬੁਕਿੰਗ, 23 ਸਤੰਬਰ ਨੂੰ ਹੋਵੇਗੀ ਰਿਲੀਜ਼
ਮੌਮ-ਟੂ-ਬੀ ਆਲੀਆ ਇਸ ਰਵਾਇਤੀ ਲੁੱਕ ’ਚ ਕਾਫ਼ੀ ਖੂਬਸੂਰਤ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ।
ਇਸ ਦੇ ਨਾਲ ਅਦਾਕਾਰਾ ਨੇ ਪਿੰਕ ਕਲਰ ਦੀ ਮੈਚਿੰਗ ਹੀਲ ਪਾਈ ਹੋਈ ਹੈ। ਜੋ ਅਦਾਕਾਰਾ ਦੀ ਲੁੱਕ ਨੂੰ ਪੂਰਾ ਕਰ ਰਹੀ ਹੈ। ਹਰ ਕੋਈ ਆਲੀਆ-ਰਣਬੀਰ ਦੀ ਲੁੱਕ ਨੂੰ ਕਾਫ਼ੀ ਪਸੰਦ ਕਰ ਰਿਹਾ ਹੈ।
ਇਹ ਵੀ ਪੜ੍ਹੋ : ‘ਡਬਲ XL’ ਟੀਜ਼ਰ ਰਿਲੀਜ਼, ਸੋਨਾਕਸ਼ੀ ਅਤੇ ਹੁਮਾ ਦੀਆਂ ਮਜ਼ਾਕੀਆ ਗੱਲਾਂ ਨੇ ਲੋਕਾਂ ਨੂੰ ਕਰ ਦਿੱਤਾ ਹੈਰਾਨ
ਅਦਾਕਾਰਾ ਦੀ ਇਸ ਲੁੱਕ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ। ਪ੍ਰੈਗਨੈਂਸੀ ਗਲੋਅ ਅਦਾਕਾਰਾ ਦੀ ਖੂਬਸੂਰਤੀ ਨੂੰ ਚਾਰ-ਚੰਨ ਲਗਾ ਰਿਹਾ ਹੈ। ਦੋਵਾਂ ਨੇ ਕੈਮਰੇ ਸਾਹਮਣੇ ਵੱਖ-ਵੱਖ ਅੰਦਾਜ਼ ’ਚ ਪੋਜ਼ ਦਿੱਤੇ।
ਕੱਲ ਨੂੰ ਰਿਲੀਜ਼ ਹੋਵੇਗਾ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦਾ ਪਹਿਲਾ ਗੀਤ ‘ਕੋਕਾ’
NEXT STORY