ਮੁੰਬਈ- ਬਾਲੀਵੁੱਡ ਅਦਾਕਾਰਾ ਰਿਚਾ ਚੱਡਾ ਮਾਂ ਬਣਨ ਜਾ ਰਹੀ ਹੈ। ਉਸ ਨੇ ਅਲੀ ਫਜ਼ਲ ਨਾਲ ਆਪਣੇ ਮੈਟਰਨਿਟੀ ਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹਾਲਾਂਕਿ ਅਦਾਕਾਰਾ ਨੇ ਆਪਣੀ ਪੋਸਟ ਦਾ ਕੁਮੈਂਟ ਸੈਕਸ਼ਨ ਬੰਦ ਕਰ ਦਿੱਤਾ ਹੈ। ਇਸ ਦਾ ਕਾਰਨ ਦੱਸਦੇ ਹੋਏ ਉਸ ਨੇ ਕਿਹਾ ਕਿ ਇਹ ਉਸ ਦੀ ਜ਼ਿੰਦਗੀ ਦੀ ਸਭ ਤੋਂ ਨਿੱਜੀ ਪੋਸਟ ਹੈ, ਇਸੇ ਲਈ ਉਹ ਅਜਿਹਾ ਕਰ ਰਹੀ ਹੈ।

ਉਸਨੇ ਇਸ ਪੋਸਟ 'ਚ ਇੱਕ ਸੰਸਕ੍ਰਿਤ ਛੰਦ ਵੀ ਲਿਖਿਆ ਹੈ ਅਤੇ ਅਦਾਕਾਰਾ ਨੂੰ ਪਤਾ ਸੀ ਕਿ ਕੁਝ ਲੋਕ ਯਕੀਨੀ ਤੌਰ 'ਤੇ ਆਲੋਚਨਾ ਕਰਨਗੇ।

ਰਿਚਾ ਚੱਡਾ ਇਸ ਸਮੇਂ ਆਪਣੇ ਤੀਜੇ ਤਿਮਾਹੀ 'ਚ ਹੈ ਅਤੇ ਅਲੀ ਫਜ਼ਲ ਨਾਲ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੀ ਹੈ। ਉਸ ਨੇ ਛੋਟੇ ਮਹਿਮਾਨ ਦੇ ਆਉਣ ਤੋਂ ਪਹਿਲਾਂ ਮੈਟਰਨਿਟੀ ਸ਼ੂਟ ਦੀਆਂ ਚਾਰ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਨੂੰ ਦੇਖ ਕੇ ਪ੍ਰਸ਼ੰਸਕ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ। ਰਿਚਾ ਨੇ ਅਲੀ ਫਜ਼ਲ ਦਾ ਇਸ ਸਫਰ 'ਚ ਸਾਥੀ ਬਣਨ ਲਈ ਧੰਨਵਾਦ ਕੀਤਾ ਹੈ।

ਇਤਿਹਾਸ ਦੀਆਂ ਪੌਰਾਣਿਕ ਕਹਾਣੀਆਂ ਨਾਲ ਹੈ ‘ਥੰਗਲਾਨ’ ਦਾ ਕਨੈਕਸ਼ਨ
NEXT STORY