ਮੁੰਬਈ (ਬਿਊਰੋ)– ਅੱਜ ਮੋਨਾਲੀਸਾ ਨੂੰ ਕੌਣ ਨਹੀਂ ਜਾਣਦਾ। ਸੋਸ਼ਲ ਮੀਡੀਆ ’ਤੇ ਉਸ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਜਿਵੇਂ ਹੀ ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਹੁੰਦੀਆਂ ਹਨ, ਸੋਸ਼ਲ ਮੀਡੀਆ ’ਤੇ ਉਸੇ ਵੇਲੇ ਧਮਾਲ ਮਚ ਜਾਂਦਾ ਹੈ।
ਮੋਨਾਲੀਸਾ ਨਾ ਸਿਰਫ ਭੋਜਪੁਰੀ ’ਚ, ਸਗੋਂ ਟੀ. ਵੀ. ਸੀਰੀਅਲਜ਼ ’ਚ ਵੀ ਆਪਣਾ ਦਮ ਦਿਖਾ ਚੁੱਕੀ ਹੈ। ਮੋਨਾਲੀਸਾ ਦੀ ਅਦਾਕਾਰੀ ਦੇ ਨਾਲ-ਨਾਲ ਡਾਂਸ ਦੀਆਂ ਵੀ ਕਾਫੀ ਚਰਚਾਵਾਂ ਹਨ।
ਫਿਲਹਾਲ ਅਦਾਕਾਰਾ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ’ਤੇ ਗਲੈਮਰੈੱਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪ੍ਰਸ਼ੰਸਕਾਂ ਨੇ ਉਸ ਦੀਆਂ ਇਨ੍ਹਾਂ ਤਸਵੀਰਾਂ ’ਤੇ ਖੂਬ ਪ੍ਰਤੀਕਿਰਿਆਵਾਂ ਦਿੱਤੀਆਂ ਹਨ।
ਹਾਲ ਹੀ ’ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕੁਝ ਗਲੈਮਰੈੱਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਨੇ ਹਲਕੇ ਸਕਾਈ ਬਲਿਊ ਕਲਰ ਦੇ ਟਿਊਨਿਕ ਪਹਿਰਾਵੇ ਦੇ ਨਾਲ-ਨਾਲ ਖੁੱਲ੍ਹੇ ਵਾਲ ਤੇ ਨਿਊਡ ਮੇਕਅੱਪ ਕੀਤਾ ਹੈ, ਜੋ ਉਸ ਦੀ ਲੁੱਕ ਨੂੰ ਪਰਫੈਕਟ ਬਣਾ ਰਿਹਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਦਾਕਾਰਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈ ਸੀ। ਵੀਡੀਓ ’ਚ ਇਹ ਦੇਖਿਆ ਜਾ ਸਕਦਾ ਹੈ ਕਿ ਮੋਨਾਲੀਸਾ ਬਾਦਸ਼ਾਹ ਦੇ ਗਾਣੇ ‘ਟਾਪ ਟੱਕਰ’ ’ਤੇ ਜ਼ਬਰਦਸਤ ਡਾਂਸ ਕਰ ਰਹੀ ਹੈ।
ਪ੍ਰਸ਼ੰਸਕਾਂ ਨੂੰ ਉਸ ਦਾ ਇਹ ਅੰਦਾਜ਼ ਬਹੁਤ ਪਸੰਦ ਆਇਆ। ਇਸ ਵੀਡੀਓ ’ਚ ਉਹ ਸਕਰਟ ਟਾਪ ਪਹਿਨੀ ਨਜ਼ਰ ਆ ਰਹੀ ਹੈ।
ਮੋਨਾਲੀਸਾ ਆਪਣੀਆਂ ਗਲੈਮਰੈੱਸ ਤਸਵੀਰਾਂ ਨੂੰ ਲੈ ਕੇ ਸੁਰਖ਼ੀਆਂ ’ਚ ਰਹਿੰਦੀ ਹੈ। ਦੱਸ ਦੇਈਏ ਕਿ ਮੋਨਾਲੀਸਾ ਦਾ ਅਸਲ ਨਾਮ ਅੰਤਰਾ ਵਿਸਵਾਸ ਹੈ। ਉਸਨੇ ਆਪਣੀ ਮੁੱਢਲੀ ਪੜ੍ਹਾਈ ਕੋਲਕਾਤਾ ਤੋਂ ਕੀਤੀ।
ਇੰਡਸਟਰੀ ’ਚ ਦਾਖ਼ਲ ਹੋਣ ਤੋਂ ਬਾਅਦ ਉਸ ਨੇ ਆਪਣਾ ਨਾਮ ਮੋਨਾਲੀਸਾ ਰੱਖ ਲਿਆ। ਇਨ੍ਹੀਂ ਦਿਨੀਂ ਮੋਨਾਲੀਸਾ ‘ਨਮਕ ਇਸ਼ਕ ਕਾ’ ਸੀਰੀਅਲ ’ਚ ਨਜ਼ਰ ਆ ਰਹੀ ਹੈ।
ਇਸ ਤੋਂ ਪਹਿਲਾਂ ਉਹ ਸੀਰੀਅਲ ‘ਨਜ਼ਰ’ ’ਚ ਡਾਇਨ ਦੇ ਕਿਰਦਾਰ ’ਚ ਨਜ਼ਰ ਆਈ ਸੀ। ਉਹ ਇਸ ਭੂਮਿਕਾ ਤੋਂ ਬਾਅਦ ਬਹੁਤ ਮਸ਼ਹੂਰ ਹੋਈ।
ਨੋਟ– ਮੋਨਾਲੀਸਾ ਦੀਆਂ ਇਨ੍ਹਾਂ ਤਸਵੀਰਾਂ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈਣ ਮਗਰੋਂ ਵੀ ਮੋਹਨ ਜੋਸ਼ੀ ਕੋਰੋਨਾ ਪਾਜ਼ੇਟਿਵ, ਲੋਕਾਂ ਨੂੰ ਕਰ ਰਿਹੈ ਇਹ ਅਪੀਲ
NEXT STORY