ਮੁੰਬਈ–ਧੀ ਹਰ ਘਰ ਦੀ ਸ਼ਾਨ ਹੁੰਦੀ ਹੈ ਹਰ ਮਾਤਾ-ਪਿਤਾ ਦੀ ਪਛਾਣ ਹੁੰਦੀ ਹੈ। ਜਦੋਂ ਘਰ ’ਚ ਧੀ ਦਾ ਜਨਮ ਹੁੰਦਾ ਹੈ ਤਾਂ ਪੂਰੇ ਘਰ ’ਚ ਖੁਸ਼ੀ ਦਾ ਮਹੌਲ ਹੁੰਦਾ ਹੈ। ਕਿਉਂਕਿ ਘਰ ’ਚ ਧੀ ਦੇ ਰੂਪ ’ਚ ਲਕਸ਼ਮੀ ਆਉਂਦੀ ਹੈ। ਉੱਥੇ ਹੀ ਜਦੋਂ ਧੀ ਦੀ ਡੋਲੀ ਜਾਂਦੀ ਹੈ ਉਸ ਘਰ ਦੀ ਰੌਣਕ ਚੱਲ ਜਾਂਦੀ ਹੈ। ਇਹ ਇਕ ਮਾਂ ਦੇ ਲਈ ਸਭ ਤੋਂ ਔਖੀ ਘੜੀ ਹੁੰਦੀ ਹੈ। ਜਦੋਂ ਉਹ ਆਪਣੀ ਧੀ ਨੂੰ ਆਪਣੇ ਘਰ ਤੋਂ ਦੂਸਰੇ ਘਰ ’ਚ ਭੇਜਦੀ ਹੈ। ਇਸ ਸਮੇਂ 'ਚੋਂ ਇਕ ਅਦਾਕਾਰਾ ਸੋਨੀ ਰਾਜਦਾਨ ਵੀ ਲੰਘੀ ਹੈ।
14 ਅਪ੍ਰੈਲ ਨੂੰ ਸੋਨੀ ਰਾਜਦਾਨ ਦੀ ਲਾਡਲੀ ਅਤੇ ਅਦਾਕਾਰਾ ਆਲੀਆ ਭੱਟ ਨੇ ਰਣਬੀਰ ਕਪੂਰ ਦੇ ਨਾਲ ਵਿਆਹ ਕਰਵਾਇਆ ਹੈ। ਇੱਥੇ ਇਕ ਪਾਸੇ ਸੋਨੀ ਰਾਜਦਾਨ ਦੇ ਚਿਹਰੇ ’ਤੇ ਧੀ ਦੇ ਵਿਆਹ ਦੀ ਖੁਸ਼ੀ ਅਤੇ ਦੂਜੇ ਪਾਸੇ ਡੋਲੀ ਦਾ ਦੁੱਖ ਵੀ ਹੈ। ਇਸ ਵਜ੍ਹਾ ਹੈ ਕਿ ਸੋਨੀ ਨੇ ਧੀ ਦੀ ਡੋਲੀ ਭੇਜਦੇ ਹੀ ਸੋਸ਼ਲ ਮੀਡੀਆ ਤੇ ਦਿਲ ਨੂੰ ਛੂਹਣ ਵਾਲੀ ਇਕ ਪੋਸਟ ਸਾਂਝੀ ਕੀਤੀ। ਇਸ ਪੋਸਟ ’ਚ ਉਨ੍ਹਾਂ ਦੀ ਧੀ ਅਤੇ ਰਣਬੀਰ ਕਪੂਰ ਲਈ ਪਿਆਰ ਝਲਕ ਰਿਹਾ ਹੈ। ਉਨ੍ਹਾਂ ਨੇ ਰਣਬੀਰ ਕਪੂਰ ਅਤੇ ਆਲੀਆ ਦੀ ਇਕ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ’ਚ ਆਲੀਆ ਰਣਬੀਰ ਦੇ ਕੰਨ ’ਚ ਕੁਝ ਕਹਿੰਦੀ ਨਜ਼ਰ ਆ ਰਹੀ ਹੈ।
ਇਸ ਤਸਵੀਰ ਦੇ ਨਾਲ ਸੋਨੀ ਰਾਜਦਾਨ ਨੇ ਲਿਖਿਆ- ‘ਕਹਿੰਦੇ ਹਨ ਕਿ ਜਦੋਂ ਤੁਸੀਂ ਧੀ ਨੂੰ ਭੇਜਦੇ ਹੋ ਤਾਂ ਪੁੱਤਰ ਲੈਂਦੇ ਹੋ। ਮੈਂ ਕਹਿੰਦੀ ਹਾਂ ਕਿ ਮੈਂ ਇਕ ਸ਼ਾਨਦਾਰ ਪੁੱਤਰ ਅਤੇ ਇਕ ਪਰਿਵਾਰ ਨੂੰ ਪਾਇਆ ਹੈ। ਮੇਰੀ ਪਿਆਰੀ ਬੇਬੀ ਗਰਲ ਹਮੇਸ਼ਾ ਸਾਡੇ ਨਾਲ ਹੈ। ਰਣਬੀਰ ਅਤੇ ਆਲੀਆ ਨੇ ਇਕੱਠੇ ਸ਼ੁਰੂ ਕੀਤੀ ਨਵੀਂ ਜ਼ਿੰਦਗੀ ਲਈ ਬਹੁਤ ਸਾਰਾ ਪਿਆਰ ਅਤੇ ਖੁਸ਼ੀਆਂ । ਤੇਰੀ ਪਿਆਰੀ ਮਾਂ’।
4 ਸਾਲ ਪਹਿਲਾਂ ਸੋਨੀ ਰਾਜਦਾਨ ਆਪਣੀ ਧੀ ਆਲੀਆ ਨੂੰ ਲਾੜੀ ਬਣਾ ਕੇ ਡੋਲੀ 'ਚ ਭੇਜ ਚੁੱਕੀ ਹੈ। ਪਰ ਫ਼ਰਕ ਬਸ ਇਨ੍ਹਾਂ ਹੈ ਕਿ ਰੀਲ ਲਾਈਫ਼ ਸੀ ਅਤੇ ਹੁਣ ਰੀਅਲ ਲਾਈਫ਼ ’ਚ ਇਸ ਤਰ੍ਹਾਂ ਕੀਤਾ ਹੈ। ਸੋਨੀ ਰਾਜਦਾਨ ਨੇ ਫਿਲਮ‘ਰਾਜ਼ੀ' ’ਚ ਆਲੀਆ ਨੂੰ ਵਿਦਾ ਕੀਤਾ ਸੀ। ਇਕ ਇੰਟਰਵਿਯੂ ’ਚ ਉਨ੍ਹਾਂ ਨੇ ਦਸੀਆ ਸੀ ਕਿ ਲੋਕਾਂ ਨੂੰ ਰੋਣ ਦੇ ਲਈ ਫ਼ਿਲਮ ’ਚ ਗਲੀਸਰੀਨ ਦੀ ਜ਼ਰੂਰਤ ਹੁੰਦੀ ਹੈ ਪਰ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਧੀ ਨੂੰ ਮੈਂ ਸੱਜਮੁੱਚ ਭੇਜ ਰਹੀ ਹੋਵਾਂ।
ਡਾਇਮੰਡ ਜਿਊਲਰੀ, ਮਾਂਗ ਪੱਟੀ ਅਤੇ ਸੁੰਦਰ ਕਲੀਰੇ ਪਾ ਰਣਬੀਰ ਦੀ ਲਾੜੀ ਬਣੀ ਆਲੀਆ, ਦੇਖੋ ਖੂਬਸੂਰਤ ਤਸਵੀਰਾਂ
NEXT STORY