ਮੁੰਬਈ–ਰਣਬੀਰ ਕਪੂਰ ਅਤੇ ਆਲੀਆ ਭੱਟ ਹੁਣ ਪਤੀ-ਪਤਨੀ ਬਣ ਗਏ ਹਨ। ਆਲੀਆ ਦੀ ਮਾਂਗ ’ਚ ਰਣਬੀਰ ਦੇ ਨਾਂ ਦਾ ਸੰਦੂਰ ਲੱਗ ਚੁੱਕਾ ਹੈ। ਰਣਬੀਰ ਅਤੇ ਆਲੀਆ ਦੇ ਵੀਰਵਾਰ ਨੂੰ ਪਾਲੀ ਵਾਸਤੂ ਹਿੱਲਜ਼ ਅਪਾਰਟਮੈਂਟ ਕੰਪਲੈਕਸ ਵਿਚ ਪਰਿਵਾਰ ਅਤੇ ਕੁਝ ਦੋਸਤਾਂ ਦੇ ਸਾਹਮਣੇ ਸੱਤ ਫੇਰੇ ਲਏ ਹਨ।
ਦੋਨਾਂ ਨੇ ਆਪਣੇ ਵਿਆਹ ਦੌਰਾਨ ਤਸਵੀਰਾਂ ਅਤੇ ਵੀਡੀਓ ਬਣਾਉਣ ਲਈ ਮਨ੍ਹਾ ਕੀਤਾ ਸੀ । ਇਸ ਤਰ੍ਹਾਂ ਜਦੋਂ ਨਵੇਂ ਜੋੜੇ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਦੇਖਦੇ ਹੀ ਦੇਖਦੇ ਇਹ ਲੋਕਾਂ ’ਚ ਵਾਇਰਲ ਹੋ ਗਈਆਂ। ਆਲੀਆ ਸੱਬਿਆਸਾਚੀ ਦੀ ਡਿਜ਼ਾਈਨਿੰਗ ਸਾੜੀ ਪਾ ਕੇ ਲਾੜੀ ਬਣੀ। ਆਲੀਆ ਦੇ ਲੁੱਕ ’ਚ ਜਿਸ ਚੀਜ਼ ਨੇ ਧਿਆਨ ਖਿੱਚਿਆ ਹੈ, ਉਸ ਦੀ ਖੂਬਸੂਰਤ ਵੈਡਿੰਗ ਰਿੰਗ, ਕਲੀਰੇ ਅਤੇ ਮੰਗਲਸੂਤਰ ਹਨ। ਆਲੀਆ ਦਾ ਮੰਗਲਸੂਤਰ ਹੋਵੇ ਭਾਂਵੇ ਕਲੀਰੇ ਹੋਣ ਹਰ ਇਕ ਚੀਜ਼ ’ਚ ਕੁਝ ਨਾ ਕੁਝ ਲੁਕਿਆ ਹੋਇਆ ਹੈ।
ਦੁਲਹਨ ਦਾ ਪਹਿਰਾਵਾ
ਆਮ ਤੌਰ ’ਤੇ ਜਿੱਥੇ ਲਾੜੀ ਆਪਣੇ ਵਿਆਹ ਲਈ ਲਾਲ ਜਾਂ ਚਮਕੀਲੇ ਰੰਗ ਦਾ ਲਹਿੰਗਾ ਚੁਣਦੀ ਹੈ। ਉੱਥੇ ਹੀ ਆਲੀਆ ਨੇ ਬਹੁਤ ਹੀ ਸਾਦੇ ਅੰਦਾਜ਼ ’ਚ ਵਿਆਹ ਕੀਤਾ। ਆਲੀਆ ਲਹਿੰਗਾ ਨਹੀਂ, ਸਗੋਂ ਸਾੜੀ ਪਾਏ ਨਜ਼ਰ ਆਈ। ਆਲੀਆ ਨੇ ਹੱਥ ਨਾਲ ਡਾਈ ਕੀਤੀ ਹੋਈ ਆਰਗਨਜ਼ਾ ਫੈਬਰਿਕ ਆਈਵਰੀ ਸ਼ੇਡ ਯਾਨੀ ਕਿ ਆਫ਼ਵਾਈਟ ਕਲਰ ਦੀ ਸਾੜੀ ਪਾਈ ਹੋਈ ਸੀ। ਇਸ ’ਤੇ ਤਿੱਲੇ ਦਾ ਕੰਮ ਕੀਤਾ ਹੋਇਆ ਸੀ ਅਤੇ ਹੱਥ ਨਾਲ ਬੁਣਿਆ ਹੋਇਆ ਦੁਪੱਟਾ ਵੀ ਸਿਰ ’ਤੇ ਲਿਆ ਸੀ। ਜੇਕਰ ਦੁਲਹਨ ਦੇ ਗਹਿਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਸੱਬਿਆਸਾਚੀ ਦੀ ਹੈਰੀਟੇਜ਼ ਤੋਂ ਲਏ ਗਏ ਸਨ। ਜਿਸ ਵਿਚ ਅਣਕਟ ਹੀਰੇ ਅਤੇ ਹੱਥ ਨਾਲ ਪਿਰੋਏ ਹੋਏ ਮੋਤੀ ਸ਼ਾਮਲ ਸਨ।
ਗਹਿਣਿਆਂ ਦੀ ਗੱਲ ਕਰੀਏ ਤਾਂ ਆਲੀਆ ਨੇ ਮਹਿਰੂਨ ਜਾਂ ਹਰੇ ਰੰਗ ਦੀ ਬਿਜਾਏ ਡਾਇਮੰਡ ਕੱਟ ਹੈਵੀ ਜਿਊਲਰੀ ਨੂੰ ਚੁੰਨਿਆ। ਆਲੀਆ ਦੀ ਮੱਥਾ ਪੱਟੀ ਨੇ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਮਾਂਗ ਟੀਕਾ ਅਤੇ ਮੱਥਾ ਪੱਟੀ ਨੂੰ ਖੁੱਲ੍ਹੇ ਵਾਲਾਂ ਵਿੱਚ ਲਗਾਇਆ ਹੋਇਆ ਸੀ।
ਮਹਿੰਦੀ
ਆਲੀਆ ਨੇ 13 ਅਪ੍ਰੈਲ ਨੂੰ ਆਪਣੀ ਮਹਿੰਦੀ ’ਤੇ ਆਪਣੇ ਹੱਥ ਉੱਤੇ 8 ਨੰਬਰ ਲਿਖਵਾਇਆ ਹੋਇਆ ਸੀ ਅਤੇ ਨਾਲ ਰਣਬੀਰ ਦੇ ਨਾਂ ਦਾ ਪਹਿਲਾ ਅੱਖਰ R ਬਣਵਾਇਆ ਹੋਇਆ ਸੀ। ਆਲੀਆ ਨੂੰ ਮਹਿੰਦੀ ਚੇਂਬੂਰ ਦੀ ਰਹਿਣ ਵਾਲੀ ਮਹਿੰਦੀ ਆਰਟਿਸਟ ਜੋਤੀ ਛੇਦਾ ਨੇ ਲਗਾਈ ਸੀ।
ਮੰਗਲਸੂਤਰ ’ਤੇ ਟਿਕੀ ਸਭ ਦੀ ਨਜ਼ਰ
ਆਲੀਆ ਨੇ ਗਲੇ ’ਚ ਬੇਹੱਦ ਬਰੀਕ ਮੰਗਲਸੂਤਰ ਪਾਇਆ ਸੀ। ਜਿਸ ਦੇ ਡਿਜ਼ਾਇਨ ਦਾ ਖਾਸ ਕਨੈਕਸ਼ਨ ਉਨ੍ਹਾਂ ਦੇ ਘਰਵਾਲੇ ਰਣਬੀਰ ਦਾ ਸੀ। ਆਲੀਆ ਦੇ ਮੰਗਲਸੂਤਰ ’ਚ infinity ਦਾ ਸਾਇਨ ਬਣੀਆ ਹੋਇਆ ਸੀ। ਜੇਕਰ ਸਿੱਧਾ ਕਰਕੇ ਦੇਖਿਆ ਜਾਵੇ ਤਾਂ ਉਹ ਨੰਬਰ 8 ਬਣਦਾ ਹੈ। ਇਹ ਰਣਬੀਰ ਦਾ ਲੱਕੀ ਨੰਬਰ ਹੈ। ਰਣਬੀਰ ਦੇ 8 ਨੰਬਰ ਕਾਰਨ ਆਲੀਆ ਵੀ ਇਸ ਨੰਬਰ ਨੂੰ ਆਪਣਾ ਲੱਕੀ ਨੰਬਰ ਸਮਝਣ ਲੱਗੀ ਹੈ। ਮੰਗਲਸੂਤਰ ’ਚ ਗੋਲਡਨ ਚੇਨ ਦੇ ਨਾਲ ਬਸ ਇਕ ਮੋਤੀ ਲਟਕਿਆ ਹੋਇਆ ਹੈ।
ਕਲੀਰੇ
ਆਲੀਆ ਦੇ ਕਲੀਰਿਆਂ ਨੇ ਵੀ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਨ੍ਹਾਂ ਦੇ ਕਲੀਰੇ ’ਚ ਤਾਰੇ , ਬੱਦਲ ਅਤੇ ਪੰਛੀ ਬਣੇ ਨਜ਼ਰ ਆ ਰਹੇ ਹਨ। ਆਲੀਆ ਦੀ ਧਿਆਨ ਨਾਲ ਫੋਟੋ ਦੇਖੋ ਤਾਂ ਕਲੀਰੇ ’ਚ ਵੀ 8 ਨੰਬਰ ਨਜ਼ਰ ਆ ਰਿਹਾ ਹੈ।
8 ਰਣਬੀਰ ਕਪੂਰ ਦਾ ਲੱਕੀ ਨੰਬਰ ਹੈ। ਅਤੇ ਇਹ ਅਨੰਤ ਨੂੰ ਦਰਸ਼ਾਉਦਾ ਹੈ। ਰਣਬੀਰ ਦੇ ਲੱਕੀ ਨੰਬਰ ਨੂੰ ਆਪਣਾ ਲੱਕੀ ਨੰਬਰ ਮੰਨਦੇ ਹੋਏ ਆਲੀਆ ਨੇ 8 ਨੰਬਰ ਲਿਖੇ ਹੋਏ ਕਲੀਰੇ ਪਾਏ। ਤਾਂ ਕਿ ਜਨਮਾਂ -ਜਨਮਾਂ ਤੱਕ ਉਨ੍ਹਾਂ ਦਾ ਸਾਥ ਹਮੇਸ਼ਾ ਲਈ ਬਣਿਆ ਰਹੇ।
ਮਿਨੀਮਲ ਮੇਕਅਪ
ਆਲੀਆ ਨੇ ਆਪਣੀ ਲਾੜੀ ਲੁੱਕ ਨੂੰ ਮਿਨੀਮਲ ਮੇਕਅਪ ਦੇ ਨਾਲ ਪੂਰਾ ਕੀਤਾ। ਇਸ ਤੋਂ ਇਲਾਵਾ ਗਜਰੇ ਦੇ ਨਾਲ ਬਨ ਬਣਾਉਣ ਦੀ ਜਗ੍ਹਾ ਆਲੀਆ ਨੇ ਆਪਣੇ ਵਾਲਾਂ ਨੂੰ ਖੁੱਲ੍ਹੇ ਰੱਖਿਆ ਹੋਇਆ ਸੀ।
ਡਾਇਮੰਡ ਰਿੰਗ
ਇਸ ਦੇ ਇਲਾਵਾ ਉਨ੍ਹਾਂ ਦੇ ਹੱਥ ’ਚ ਵੱਡੀ ਡਾਇਮੰਡ ਦੀ ਰਿੰਗ ਨਜ਼ਰ ਆਈ। ਇਹ ਡਾਇਮੰਡ ਰਿੰਗ ਰਣਬੀਰ ਕਪੂਰ ਨੇ ਆਲੀਆ ਨੂੰ ਤੋਹਫ਼ੇ ’ਚ ਦਿੱਤੀ ਹੈ।
ਪੁੱਤਰ ਰਣਬੀਰ ਨੂੰ ਲਾੜਾ ਬਣਿਆ ਦੇਖ ਭਾਵੁਕ ਹੋਈ ਮਾਂ ਨੀਤੂ, ਪਤੀ ਰਿਸ਼ੀ ਨੂੰ ਲੈ ਕੇ ਆਖੀ ਇਹ ਗੱਲ
NEXT STORY