ਮੁੰਬਈ (ਬਿਊਰੋ)– ਰਿਐਲਿਟੀ ਸ਼ੋਅ ‘ਬਿੱਗ ਬੌਸ 17’ ਭਾਵੇਂ ਖ਼ਤਮ ਹੋ ਗਿਆ ਹੋਵੇ ਪਰ ਇਸ ਦੀ ਚਰਚਾ ਅਜੇ ਵੀ ਹੋ ਰਹੀ ਹੈ। ਸ਼ੋਅ ਦੇ ਪ੍ਰਤੀਯੋਗੀ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ। ਵਿਜੇਤਾ ਮੁਨੱਵਰ ਫਾਰੂਕੀ ਨੇ ਹਾਲ ਹੀ ’ਚ ਨਵੀਂ ਲਗਜ਼ਰੀ ਕਾਰ ਖਰੀਦੀ ਹੈ।

ਕਾਰ ਕਲੈਕਸਨ ’ਚ ਸਭ ਤੋਂ ਮਹਿੰਗੀ ਕਾਰ
ਮੁਨੱਵਰ ਫਾਰੂਕੀ ਕੋਲ ਪਹਿਲਾਂ ਹੀ ਕਈ ਕਾਰਾਂ ਹਨ ਪਰ ਹੁਣ ਉਨ੍ਹਾਂ ਨੇ ਸਭ ਤੋਂ ਮਹਿੰਗੀ ਕਾਰ ਆਪਣੇ ਕਲੈਕਸ਼ਨ 'ਚ ਸ਼ਾਮਲ ਕਰ ਲਈ ਹੈ। ਕਾਮੇਡੀਅਨ ਨੇ ਕਾਲੇ ਰੰਗ ਦੀ ਰੇਂਜ ਰੋਵਰ ਖਰੀਦੀ ਹੈ, ਜੋ ਬਾਲੀਵੁੱਡ ਦੇ ਕਈ ਸਿਤਾਰਿਆਂ ਅਤੇ ਕ੍ਰਿਕਟਰਾਂ ਦੀ ਪਹਿਲੀ ਪਸੰਦ ਹੈ। ਮੁਨੱਵਰ ਫਾਰੂਕੀ ਦੀ ਇਸ ਨਵੀਂ ਕਾਰ ਦੀ ਕੀਮਤ 1.7 ਕਰੋੜ ਰੁਪਏ ਹੈ। ਰੇਂਜ ਰੋਵਰ ਤੋਂ ਇਲਾਵਾ, ਕਾਮੇਡੀਅਨ ਕੋਲ ਪਹਿਲਾਂ ਹੀ ਮਹਿੰਦਰਾ ਸਕਾਰਪੀਓ, ਐੱਮ. ਜੀ. ਹੈਕਟਰ, ਟੋਇਟਾ ਫਾਰਚੂਨਰ ਅਤੇ ਇੱਕ ਹੁੰਡਈ ਕ੍ਰੇਟਾ ਹੈ। ਜਿਵੇਂ ਹੀ ਮੁਨੱਵਰ ਫਾਰੂਕੀ ਨਾਲ ਜੁੜੀ ਇਹ ਖ਼ਬਰ ਸਾਹਮਣੇ ਆਈ ਤਾਂ ਉਸ ਦੇ ਦੋਸਤ ਉਸ ਨੂੰ ਵਧਾਈ ਦੇਣ ਲਈ ਆ ਗਏ।

ਕਰੀਬੀ ਦੋਸਤ ਨੇ ਦਿੱਤੀ ਵਧਾਈ
ਕਾਮੇਡੀਅਨ ਦੇ ਕਰੀਬੀ ਦੋਸਤ ਅਤੇ ਟੀਵੀ ਐਕਟਰ ਪਾਰਸ ਕਾਲਨਾਵਤ ਨੇ ਕਾਮੇਡੀਅਨ ਲਈ ਇੱਕ ਵੀਡੀਓ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਆਪਣੀ ਨਵੀਂ ਕਾਰ ਨਾਲ ਮੁਨੱਵਰ ਫਾਰੂਕੀ ਦੀ ਵੀਡੀਓ ਸਾਂਝੀ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।
ਵੀਡੀਓ 'ਚ ਅਭਿਨੇਤਾ ਆਪਣੀ ਕਾਰ 'ਚੋਂ ਬਾਹਰ ਨਿਕਲਦੇ ਹੋਏ ਮੀਡੀਆ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ, ਜੋ ਉਨ੍ਹਾਂ ਨੂੰ ਵਧਾਈ ਦੇਣ ਆਏ ਸਨ।
ਮਸ਼ਹੂਰ ਅਦਾਕਾਰਾ ਦੀ ਸਰਵਾਈਕਲ ਕੈਂਸਰ ਕਾਰਨ ਮੌਤ, ਕੁਝ ਹੀ ਘੰਟੇ ਪਹਿਲਾਂ ਹੋਈ ਸੀ ਭੈਣ ਦੀ ਮੌਤ
NEXT STORY