ਨਵੀਂ ਦਿੱਲੀ (ਬਿਊਰੋ) : ਟੀ. ਵੀ. ਸੀਰੀਅਲ 'ਕਸੌਟੀ ਜ਼ਿੰਦਗੀ ਕੀ' 'ਚ ਅਦਾਕਾਰਾ ਉਰਵਸ਼ੀ ਢੋਲਕੀਆ ਨੇ ਕੋਮੋਲਿਕਾ ਬਣ ਕੇ ਟੀ. ਵੀ. ਜਗਤ 'ਚ ਕਾਫੀ ਤਾਰੀਫਾਂ ਜਿੱਤੀਆਂ ਸਨ। ਉਹ ਆਪਣੇ ਕਿਰਦਾਰ ਲਈ ਘਰ-ਘਰ ਜਾਣੀ ਜਾਂਦੀ ਸੀ। ਹੁਣ ਇਕ ਵਾਰ ਫਿਰ ਉਹ ਛੋਟੇ ਪਰਦੇ 'ਤੇ ਵਾਪਸੀ ਕਰ ਰਹੀ ਹੈ। ਉਰਵਸ਼ੀ ਢੋਲਕੀਆ ਏਕਤਾ ਕਪੂਰ ਦੇ ਸ਼ੋਅ 'ਨਾਗਿਨ 6' 'ਚ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਉਣ ਵਾਲੀ ਹੈ।
ਇਹ ਖ਼ਬਰ ਵੀ ਪੜ੍ਹੋ : ਲਤਾ ਦੇ ਅੰਤਿਮ ਸੰਸਕਾਰ ’ਚ ਕਾਂਗਰਸ ਦੀ ਗੈਰ-ਮੌਜੂਦਗੀ ਹੈਰਾਨ ਕਰਨ ਵਾਲੀ
ਏਕਤਾ ਕਪੂਰ ਤੇ ਬਾਲਾਜੀ ਬਾਰੇ ਢੋਲਕੀਆ ਨੇ ਆਖੀਆਂ ਇਹ ਗੱਲਾਂ
ਟੀ. ਵੀ. ਸੀਰੀਅਲ 'ਨਾਗਿਨ' 'ਚ ਕੰਮ ਕਰਨ ਬਾਰੇ ਗੱਲ ਕਰਦੇ ਹੋਏ ਉਰਵਸ਼ੀ ਢੋਲਕੀਆ ਨੇ ਕਿਹਾ, ''ਫਿਕਸ਼ਨ 'ਚ ਵਾਪਸੀ ਕਰਨਾ ਮੇਰੇ ਲਈ ਹਮੇਸ਼ਾ ਚੰਗਾ ਰਿਹਾ ਹੈ। ਖਾਸ ਤੌਰ 'ਤੇ ਸਹੀ ਸ਼ੋਅ 'ਚ ਆਪਣੀ ਵਾਪਸੀ ਕਰਨਾ। ਜਦੋਂ ਮੈਨੂੰ 'ਨਾਗਿਨ' ਦੀ ਪੇਸ਼ਕਸ਼ ਕੀਤੀ ਗਈ ਤਾਂ ਮੈਂ ਇਸ ਲਈ ਸਹਿਮਤ ਹੋ ਗਈ ਕਿਉਂਕਿ ਅੱਜ ਦੇ ਸਮੇਂ 'ਚ 'ਨਾਗਿਨ' ਇੱਕ ਬਹੁਤ ਵੱਡਾ ਅਲੌਕਿਕ ਫਰੈਂਚਾਈਜ਼ੀ ਸ਼ੋਅ ਹੈ, ਜੋ ਟੀ. ਵੀ. 'ਤੇ ਚੱਲ ਰਿਹਾ ਹੈ। ਏਕਤਾ ਕਪੂਰ ਨੇ ਮੈਨੂੰ ਇਸ ਰੋਲ ਲਈ ਚੁਣਿਆ ਹੈ ਤਾਂ ਉਸ ਦੇ ਦਿਮਾਗ 'ਚ ਜ਼ਰੂਰ ਕੁਝ ਚੰਗਾ ਹੋਵੇਗਾ।'' ਬਾਲਾਜੀ ਅਤੇ ਏਕਤਾ ਕਪੂਰ ਦੇ ਵਾਪਸ ਆਉਣ ਬਾਰੇ ਗੱਲ ਕਰਦੇ ਹੋਏ ਉਰਵਸ਼ੀ ਢੋਲਕੀਆ ਨੇ ਕਿਹਾ, ''ਬਾਲਾਜੀ ਮੇਰੇ ਲਈ ਘਰ ਵਾਂਗ ਹਨ। ਏਕਤਾ ਤੇ ਬਾਲਾਜੀ ਟੀਮ ਨਾਲ ਮੇਰਾ ਕਰਮ ਅਤੇ ਬ੍ਰਹਿਮੰਡੀ ਸਬੰਧ ਰਿਹਾ ਹੈ। ਅਸੀਂ ਇੱਕ-ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਅਤੇ ਚੰਗਾ ਵੀ ਮਹਿਸੂਸ ਕਰਦੇ ਹਾਂ। ਇੱਕ ਵਾਰ ਫਿਰ ਅਸੀਂ ਇਕੱਠੇ ਕੰਮ ਕਰ ਰਹੇ ਹਾਂ। ਸਾਡਾ ਕਨੈਕਸ਼ਨ ਇੰਨਾ ਮਜ਼ਬੂਤ ਹੈ ਕਿ ਸ਼ੁਰੂ 'ਚ 'ਨਾਗਿਨ 6' 'ਚ ਮੇਰਾ ਕਿਰਦਾਰ ਵੀ ਪੂਰੀ ਤਰ੍ਹਾਂ ਨਾਲ ਡਰਾਅ ਵੀ ਨਹੀਂ ਕੀਤਾ ਗਿਆ ਸੀ ਪਰ ਮੈਨੂੰ ਏਕਤਾ ਅਤੇ ਉਸ ਦੀ ਟੀਮ 'ਤੇ ਪੂਰਾ ਭਰੋਸਾ ਸੀ ਕਿ ਇਹ ਇਕ ਮਜ਼ਬੂਤ ਕਿਰਦਾਰ ਹੋਵੇਗਾ।''
ਇਹ ਖ਼ਬਰ ਵੀ ਪੜ੍ਹੋ : ਸਮੁੰਦਰ ਕੰਢੇ ਕਬੂਤਰਾਂ ਨਾਲ ਮਸਤੀ ਕਰਦੀ ਦਿਸੀ ਸ਼ਹਿਨਾਜ਼ ਗਿੱਲ, ਲਿਖੀ ਇਹ ਗੱਲ
'ਚੰਦਰਕਾਂਤਾ-ਏਕ ਮਾਇਆਵੀ ਪ੍ਰੇਮ ਗਾਥਾ' 'ਚ ਆਖਰੀ ਵਾਰ ਆਈ ਨਜ਼ਰ
'ਨਾਗਿਨ 6' 'ਚ ਆਪਣੇ ਕਿਰਦਾਰ ਬਾਰੇ ਗੱਲ ਕਰਦੇ ਹੋਏ ਉਰਵਸ਼ੀ ਨੇ ਕਿਹਾ, ''ਇਹ ਕਿਰਦਾਰ ਥੋੜਾ ਵਿਅੰਗਮਈ ਹੈ। ਉਹ ਇੱਕ ਅਜਿਹੇ ਮੰਤਰੀ ਦੀ ਪਤਨੀ ਹੈ, ਜਿਸ ਕੋਲ ਪੈਸਾ, ਕਲਾਸ, ਰੁਤਬਾ ਹੈ ਅਤੇ ਉਹ ਆਪਣੀਆਂ ਧੀਆਂ ਨੂੰ ਬਹੁਤ ਪਿਆਰ ਕਰਦੀ ਹੈ। ਉਰਵਸ਼ੀ ਨੇ ਕਿਹਾ ਕਿ ਉਹ ਇਸ ਤੋਂ ਵੱਧ ਕੁਝ ਨਹੀਂ ਦੱਸ ਸਕਦੀ। ਹੋਰ ਵੇਰਵਿਆਂ ਲਈ ਸ਼ੋਅ ਦੇਖਣਾ ਹੋਵੇਗਾ। ਉਰਵਸ਼ੀ ਆਖਰੀ ਵਾਰ 'ਚੰਦਰਕਾਂਤਾ-ਏਕ ਮਾਇਆਵੀ ਪ੍ਰੇਮ ਗਾਥਾ' 'ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ 'ਬਿੱਗ ਬੌਸ' 15 ਦੇ ਫਿਨਾਲੇ 'ਚ ਵੀ ਨਜ਼ਰ ਆਈ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।
ਜੇਮਸ ਬਾਂਡ ਦੀ ਫ਼ਿਲਮ 'No Time To Die' ਹੁਣ OTT 'ਤੇ ਹੋਵੇਗੀ ਰਿਲੀਜ਼
NEXT STORY