ਮੁੰਬਈ (ਬਿਊਰੋ)– ਪ੍ਰਸਿੱਧ ਪਲੇਅਬੈਕ ਸਿੰਗਰ ਲਤਾ ਮੰਗੇਸ਼ਕਰ ਦੀ ਮੌਤ ਤੋਂ ਲਗਭਗ ਇਕ ਹਫਤੇ ਬਾਅਦ ਕਾਂਗਰਸ ਪਾਰਟੀ ਅਚਾਨਕ ਇਕ ਯਾਦਗਾਰ ਬਣਾਉਣ ਦੀ ਮੰਗ ਕਰਨ ਲਈ ਜਾਗ ਗਈ ਹੈ। ਇਸ ਬਾਰੇ ਮਹਾਰਾਸ਼ਟਰ ਕਾਂਗਰਸ ਪ੍ਰਧਾਨ ਨਾਨਾ ਪਟੋਲੇ ਨੇ ਮੰਗ ਕੀਤੀ ਕਿ ਲਤਾ ਮੰਗੇਸ਼ਕਰ ਦੀ ਯਾਦਗਾਰ ਸ਼ਿਵਾਜੀ ਪਾਰਕ ’ਚ ਸਥਾਪਿਤ ਕੀਤੀ ਜਾਵੇ, ਜਿਥੇ ਉਨ੍ਹਾਂ ਦਾ ਸਰਕਾਰੀ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਸਮੁੰਦਰ ਕੰਢੇ ਕਬੂਤਰਾਂ ਨਾਲ ਮਸਤੀ ਕਰਦੀ ਦਿਸੀ ਸ਼ਹਿਨਾਜ਼ ਗਿੱਲ, ਲਿਖੀ ਇਹ ਗੱਲ
ਬੇਸ਼ੱਕ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ 3 ਫਰਵਰੀ ਨੂੰ ਲਤਾ ਮੰਗੇਸ਼ਕਰ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ ਪਰ ਕਾਂਗਰਸ ਪਾਰਟੀ ਦਾ ਕੋਈ ਸੀਨੀਅਰ ਕੇਂਦਰੀ ਨੇਤਾ ਮੁੰਬਈ ’ਚ ਉਨ੍ਹਾਂ ਦੇ ਅੰਤਿਮ ਸੰਸਕਾਰ ’ਚ ਸ਼ਾਮਲ ਨਹੀਂ ਹੋਇਆ, ਜਿਸ ਕਾਰਨ ਕਾਂਗਰਸ ਵਰਕਰ ਬੇਹੱਦ ਨਾਖ਼ੁਸ਼ ਸਨ। ਇਥੋਂ ਤੱਕ ਕਿ ਮਹਾਰਾਸ਼ਟਰ ਕਾਂਗਰਸ ਦੇ ਕਿਸੇ ਸੀਨੀਅਰ ਆਗੂ ਜਾਂ ਮੰਤਰੀ ਨੂੰ ਵੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਦੇਣ ਲਈ ਨਹੀਂ ਭੇਜਿਆ ਗਿਆ।
ਦੂਜੇ ਪਾਸੇ ਪੀ. ਐੱਮ. ਮੋਦੀ ਨੇ ਆਪਣੀ ਬਿਜਨੌਰ ਰੈਲੀ ਰੱਦ ਕਰ ਦਿੱਤੀ ਤੇ ਅੰਤਿਮ ਸੰਸਕਾਰ ’ਚ ਸ਼ਾਮਲ ਹੋਣ ਲਈ ਜਹਾਜ ਰਾਹੀਂ ਮੁੰਬਈ ਪਹੁੰਚੇ। ਭਾਜਪਾ ਨੇ ਯੂ. ਪੀ. ਦਾ ਐਲਾਨ ਪੱਤਰ ਜਾਰੀ ਕਰਨ ਤੋਂ ਵੀ ਮਨ੍ਹਾ ਕਰ ਦਿੱਤਾ ਪਰ ਰਾਹੁਲ ਗਾਂਧੀ ਪੰਜਾਬ ’ਚ ਆਪਣੀ ਲੁਧਿਆਣਾ ਰੈਲੀ ਦੇ ਨਾਲ ਅੱਗੇ ਵੱਧ ਗਏ।
ਇਹ ਖ਼ਬਰ ਵੀ ਪੜ੍ਹੋ : ਰਵੀਨਾ ਟੰਡਨ ਦੇ ਪਿਤਾ ਅਤੇ ਨਿਰਦੇਸ਼ਕ ਰਵੀ ਟੰਡਨ ਦਾ 87 ਸਾਲ ਦੀ ਉਮਰ 'ਚ ਹੋਇਆ ਦਿਹਾਂਤ
ਪਾਰਟੀ ਨੇਤਾਵਾਂ ਨੂੰ ਹੈਰਾਨੀ ਹੈ ਕਿ ਜਦੋਂ ਰਾਹੁਲ ਗਾਂਧੀ ਪਾਰਟੀ ਜਨਰਲ ਸਕੱਤਰ ਕੇ. ਸੀ. ਵੇਣੁਗੋਪਾਲ ਦੀ ਮਾਂ ਦੇ ਸ਼ਰਧਾਂਜਲੀ ਸਮਾਗਮ ’ਚ ਸ਼ਾਮਲ ਹੋਣ ਲਈ ਭਾਰੀ ਖਰਚਾ ਕਰਕੇ ਇਕ ਵਿਸ਼ੇਸ਼ ਜਹਾਜ਼ ਰਾਹੀਂ ਉਡਾਣ ਭਰ ਸਕਦੇ ਹਨ ਤਾਂ ਕਿਉਂ ਕਾਂਗਰਸ ਨੇ ਕਿਸੇ ਸੀਨੀਅਰ ਨੇਤਾ ਨੂੰ ਲਤਾ ਜੀ ਨੂੰ ਸ਼ਰਧਾਂਜਲੀ ਦੇਣ ਲਈ ਭੇਜਣ ਤੋਂ ਰੋਕਿਆ। ਇਸ ਬਾਰੇ ’ਚ ਚੁੱਪ ਹੈਰਾਨੀਜਨਕ ਹੈ। ਕੋਈ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ। ਉਥੇ ਹੀ, ਹੁਣ ਯਾਦਗਾਰ ਨੂੰ ਲੈ ਕੇ ਵਿਵਾਦ ਖਡ਼੍ਹਾ ਕੀਤਾ ਜਾ ਰਿਹਾ ਹੈ।
ਨੋਟ– ਇਸ ਬਾਰੇ ਤੁਹਾਡਾ ਕੀ ਵਿਚਾਰ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਸਮੁੰਦਰ ਕੰਢੇ ਕਬੂਤਰਾਂ ਨਾਲ ਮਸਤੀ ਕਰਦੀ ਦਿਸੀ ਸ਼ਹਿਨਾਜ਼ ਗਿੱਲ, ਲਿਖੀ ਇਹ ਗੱਲ
NEXT STORY