ਮੁੰਬਈ (ਬਿਊਰੋ) : ਸਾਊਥ ਅਦਾਕਾਰਾ ਸਮੰਥਾ ਰੂਥ ਪ੍ਰਭੂ ਅਤੇ ਨਾਗਾ ਚੈਤਨਿਆ ਇੱਕ ਵਾਰ ਫਿਰ ਆਪਣੇ ਤਲਾਕ ਨੂੰ ਲੈ ਚਰਚਾ 'ਚ ਆ ਗਏ ਹਨ। ਦੋਵਾਂ ਦਾ ਤਲਾਕ ਵਿਵਾਦ ਦਾ ਵਿਸ਼ਾ ਬਣ ਚੁੱਕਿਆ ਹੈ। ਦੋਵਾਂ ਨੇ ਸਾਲ 2021 'ਚ ਵੱਖ ਹੋ ਫੈਨਜ਼ ਨੂੰ ਹੈਰਾਨ ਕਰ ਦਿੱਤਾ ਸੀ। ਫਿਲਹਾਲ ਦੋਵੇਂ ਆਪਣੀ-ਆਪਣੀ ਜ਼ਿੰਦਗੀ 'ਚ ਬਹੁਤ ਅੱਗੇ ਵੱਧ ਚੁੱਕੇ ਹਨ। ਹਾਲਾਂਕਿ ਨਾਗਾ ਚੈਤਨਿਆ ਤਾਂ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਤਲਾਕ ਨੂੰ ਲੈ ਕੇ ਇੱਕ ਸਿਆਸੀ ਵਿਵਾਦ ਚੱਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੇ ਬਿਆਨ 'ਤੇ ਮੁੜ ਗਰਮਾਈ ਪੰਜਾਬ ਦੀ ਸਿਆਸਤ, ਕਰ ਰਹੇ ਅਜਿਹੀ ਮੰਗ
ਕੇ ਸੁਰੇਖਾ ਨੇ ਦਿੱਤਾ ਬਿਆਨ
ਦਰਅਸਲ, ਤੇਲੰਗਾਨਾ ਦੀ ਮੰਤਰੀ ਕੇ ਸੁਰੇਖਾ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਸਮੰਥਾ ਅਤੇ ਨਾਗਾ ਦੇ ਤਲਾਕ ਦਾ ਕਾਰਨ ਬੀ. ਆਰ. ਐੱਸ. ਪ੍ਰਧਾਨ ਕੇਟੀ ਰਾਮਾ ਰਾਓ ਹਨ। ਕੋਂਡਾ ਸੁਰੇਖਾ ਦੇ ਇਸ ਬਿਆਨ ਤੋਂ ਬਾਅਦ ਹਰ ਕੋਈ ਗੁੱਸੇ 'ਚ ਭੜਕ ਉੱਠਿਆ। ਸਮੰਥਾ ਤੋਂ ਲੈ ਕੇ ਨਾਗਾ ਚੈਤੰਨਿਆ ਅਤੇ ਨਾਗਾਰਜੁਨ ਤੱਕ ਸਾਰਿਆਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।
ਦੱਸ ਦੇਈਏ ਕਿ ਨਾਗਾ ਚੈਤੰਨਿਆ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਦੇ ਖੁੱਲ੍ਹੇ ਕੇ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਨੇ ਆਪਣੇ ਤਲਾਕ ਬਾਰੇ ਵੀ ਜ਼ਿਆਦਾ ਗੱਲ ਨਹੀਂ ਕੀਤੀ। ਹੁਣ ਕੋਂਡਾ ਸੁਰੇਖਾ ਦੇ ਬਿਆਨ ਤੋਂ ਬਾਅਦ ਨਾਗਾ ਨੇ ਵੀ ਆਪਣੀ ਚੁੱਪੀ ਤੋੜ ਦਿੱਤੀ ਹੈ।
Naga ਨੇ ਪੋਸਟ ਸਾਂਝਾ ਕਰ ਦਿੱਤਾ ਤਿੱਖਾ ਜਵਾਬ
ਅਦਾਕਾਰ ਨਾਗਾ ਚੈਤਨਿਆ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਸ਼ੇਅਰ ਕੀਤਾ ਹੈ। ਇਸ 'ਚ ਉਨ੍ਹਾਂ ਲਿਖਿਆ- ''ਤਲਾਕ ਦਾ ਫੈਸਲਾ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਦਾ ਸਭ ਤੋਂ ਦੁਖਦਾਈ ਅਤੇ ਮੰਦਭਾਗਾ ਫੈਸਲਾ ਹੁੰਦਾ ਹੈ। ਕਾਫ਼ੀ ਵਿਚਾਰ-ਵਟਾਂਦਰੇ ਤੋਂ ਬਾਅਦ, ਮੈਂ ਅਤੇ ਮੇਰੀ ਸਾਬਕਾ ਪਤਨੀ ਨੇ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ। ਚੈਤੰਨਿਆ ਨੇ ਕਿਹਾ ਕਿ ਉਨ੍ਹਾਂ ਦੇ ਤਲਾਕ ਦੀਆਂ ਅਫਵਾਹਾਂ ਅਤੇ ਗੱਲਾਂ ਬੇਬੁਨਿਆਦ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਬਾਰੇ ਦਿੱਤੇ ਵਿਵਾਦਤ ਬਿਆਨ ਕਰਕੇ ਮੁੜ ਸੁਰਖੀਆਂ 'ਚ ਕੰਗਨਾ, ਫਿਰ ਮੰਗੇਗੀ ਮੁਆਫ਼ੀ!
ਨਾਗਾ ਨੂੰ ਇਸ ਗੱਲ ਤੋਂ ਆਇਆ ਗੁੱਸਾ
ਨਾਗਾ ਨੇ ਅੱਗੇ ਲਿਖਿਆ- 'ਅੱਜ, ਮੰਤਰੀ ਕੋਂਡਾ ਸੁਰੇਖਾ ਗਾਰੂ ਦੁਆਰਾ ਕੀਤਾ ਗਿਆ ਦਾਅਵਾ ਨਾ ਸਿਰਫ ਝੂਠਾ ਹੈ, ਬਲਕਿ ਇਹ ਪੂਰੀ ਤਰ੍ਹਾਂ ਹਾਸੋਹੀਣਾ ਅਤੇ ਅਸਵੀਕਾਰਨਯੋਗ ਹੈ।' ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਨਾ ਸਿਰਫ਼ ਸਬੰਧਤ ਵਿਅਕਤੀਆਂ ਨੂੰ ਠੇਸ ਪਹੁੰਚਾਉਂਦੇ ਹਨ, ਸਗੋਂ ਮੀਡੀਆ ਦਾ ਧਿਆਨ ਖਿੱਚਣ ਲਈ ਮਸ਼ਹੂਰ ਹਸਤੀਆਂ ਦੇ ਨਿੱਜੀ ਜੀਵਨ ਦੇ ਸ਼ੋਸ਼ਣ ਨੂੰ ਵੀ ਉਤਸ਼ਾਹਿਤ ਕਰਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਬੱਬੂ ਮਾਨ ਦੀ ਇਸ ਹਰਕਤ 'ਤੇ ਅਕਸਰ ਭੜਕਦੇ ਸਨ ਪਿਤਾ
NEXT STORY