ਮੁੰਬਈ (ਬਿਊਰੋ)- ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖ਼ੀਆਂ ’ਚ ਬਣੇ ਰਹਿਣ ਵਾਲੇ ਤੇਲਗੂ ਅਦਾਕਾਰ ਨੰਦਾਮੁਰੀ ਬਾਲਕ੍ਰਿਸ਼ਣਾ ਨੇ ਇਕ ਵਾਰ ਫਿਰ ਬੇਹੱਦ ਅਜੀਬ ਬਿਆਨ ਦਿੱਤਾ ਹੈ, ਜਿਸ ਨੂੰ ਲੈ ਕੇ ਉਹ ਟ੍ਰੋਲ ਹੋਣ ਲੱਗੇ ਹਨ।
ਹਾਲ ਹੀ ’ਚ ਇਕ ਇੰਟਰਵਿਊ ਦੌਰਾਨ ਨੰਦਾਮੁਰੀ ਨੇ ਕਿਹਾ, ‘ਉਹ ਨਹੀਂ ਜਾਣਦੇ ਕਿ ਏ. ਆਰ. ਰਹਿਮਾਨ ਕੌਣ ਹੈ। ਮੈਨੂੰ ਕੋਈ ਪਰਵਾਹ ਨਹੀਂ ਹੈ। ਦਿਹਾੜੀ ’ਚ ਇਕ ਵਾਰ ਉਹ ਇਕ ਹਿੱਟ ਦਿੰਦਾ ਹੈ ਤੇ ਉਸ ਨੂੰ ਆਸਕਰ ਪੁਰਸਕਾਰ ਮਿਲਦਾ ਹੈ।’
ਇਹ ਖ਼ਬਰ ਵੀ ਪੜ੍ਹੋ : ਰੁਬੀਨਾ ਤੇ ਅਭਿਨਵ ਨੇ ਦਿੱਤੇ ਪ੍ਰਸ਼ੰਸਕਾਂ ਵਲੋਂ ਪੁੱਛੇ ਸ਼ਰਮਨਾਕ ਸਵਾਲਾਂ ਦੇ ਜਵਾਬ, ਜਾਣੋ ਕੀ-ਕੀ ਕਿਹਾ
ਦੱਸ ਦੇਈਏ ਕਿ ਏ. ਆਰ. ਰਹਿਮਾਨ ਨੇ ਨੰਦਾਮੁਰੀ ਬਾਲਕ੍ਰਿਸ਼ਣਾ ਦੀ ਨੀਪੂ ਰਾਵਾ ਫ਼ਿਲਮ (1993) ਲਈ ਸੰਗੀਤ ਤਿਆਰ ਕੀਤਾ ਸੀ। ਨੰਦਾਮੁਰੀ ਨੇ ਕਿਹਾ ਕਿ ਸਿਰਫ਼ ਆਸਕਰ ਹੀ ਨਹੀਂ, ਉਹ ਭਾਰਤ ਦੇ ਸਰਵੋਤਮ ਨਾਗਰਿਕ ਪੁਰਸਕਾਰ ਭਾਰਤ ਰਤਨ ਨੂੰ ਵੀ ਮਹੱਤਵ ਨਹੀਂ ਦਿੰਦੇ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਪੁਰਸਕਾਰ ਉਨ੍ਹਾਂ ਦੇ ਮਰਹੂਮ ਪਿਤਾ ਐੱਨ. ਟੀ. ਰਾਮਾਰਾਓ ਦੇ ਯੋਗ ਨਹੀਂ ਸੀ। ਇਹ ਸਾਰੇ ਪੁਰਸਕਾਰ ਮੇਰੇ ਪੈਰ ਦੇ ਬਰਾਬਰ ਹਨ। ਤੇਲਗੂ ਸਿਨੇਮਾ ’ਚ ਮੇਰੇ ਪਰਿਵਾਰ ਦੇ ਯੋਗਦਾਨ ਦੀ ਭਰਪਾਈ ਕੋਈ ਪੁਰਸਕਾਰ ਨਹੀਂ ਕਰ ਸਕਦਾ। ਮੈਨੂੰ ਲੱਗਦਾ ਹੈ ਕਿ ਭਾਰਤ ਰਤਨ ਐੱਨ. ਟੀ. ਆਰ. ਦੇ ਨਹੁੰ ਦੇ ਬਰਾਬਰ ਹੈ।
ਦੱਸ ਦੇਈਏ ਕਿ ਨੰਦਾਮੁਰੀ ਅਦਾਕਾਰ ਤੇ ਆਂਧਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀ ਰਹਿ ਚੁੱਕੇ ਐੱਨ. ਟੀ. ਆਰ. ਦੇ ਬੇਟੇ ਹਨ। ਨੰਦਾਮੁਰੀ ਨੇ ਆਪਣੇ ਕਰੀਅਰ ’ਚ 100 ਤੋਂ ਵੀ ਵੱਧ ਫ਼ਿਲਮਾਂ ਕੀਤੀਆਂ ਹਨ। ਉਨ੍ਹਾਂ ਨੇ ਆਪਣੇ ਪਿਤਾ ਦੇ ਨਿਰਦੇਸ਼ਨ ’ਚ 1974 ’ਚ ਆਈ ਫ਼ਿਲਮ ‘ਤਮੰਨਾ ਕਲਾ’ ਰਾਹੀਂ ਸਿਨੇਮਾ ਦੀ ਦੁਨੀਆ ’ਚ ਪੈਰ ਰੱਖਿਆ ਸੀ।
ਨੋਟ- ਇਸ ਖ਼ਬਰ ‘ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਅਸ਼ਲੀਲ ਫ਼ਿਲਮਾਂ ਦਾ ਮਾਮਲਾ: 'ਹਾਟਸ਼ਾਟ' ਬਲਾਕ ਹੋਣ ਤੋਂ ਬਾਅਦ ਦੂਜੇ ਐਪ ਲਾਂਚ ਕਰਨ ਦੀ ਤਿਆਰੀ 'ਚ ਸੀ ਰਾਜ ਕੁੰਦਰਾ
NEXT STORY