ਮੁੰਬਈ (ਬਿਊਰੋ)- ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਰੁਬੀਨਾ ਦਿਲੈਕ ਅਕਸਰ ਸੁਰਖ਼ੀਆਂ ’ਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿਣ ਵਾਲੀ ਅਦਾਕਾਰਾ ਹੈ। ਰੁਬੀਨਾ ਦਿਲੈਕ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਖ਼ਾਸ ਤਸਵੀਰਾਂ ਤੇ ਵੀਡੀਓਜ਼ ਵੀ ਸਾਂਝੀਆਂ ਕਰਦੀ ਰਹਿੰਦੀ ਹੈ। ਨਾਲ ਹੀ ਪ੍ਰਸ਼ੰਸਕਾਂ ਦੇ ਕਈ ਸਵਾਲਾਂ ਦੇ ਜਵਾਬ ਵੀ ਦਿੰਦੀ ਰਹਿੰਦੀ ਹੈ। ਰੁਬੀਨਾ ਦਿਲੈਕ ਟੀ. ਵੀ. ਅਦਾਕਾਰ ਅਭਿਨਵ ਸ਼ੁਕਲਾ ਦੀ ਪਤਨੀ ਹੈ।
ਇਹ ਖ਼ਬਰ ਵੀ ਪੜ੍ਹੋ : ਮੁਡ਼ ਬੰਬੇ ਹਾਈ ਕੋਰਟ ਪਹੁੰਚੀ ਕੰਗਨਾ ਰਣੌਤ, ਜਾਣੋ ਕੀ ਹੈ ਮਾਮਲਾ?
ਇਹ ਦੋਵੇਂ ਅਕਸਰ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ ਰਾਹੀਂ ਜੁੜੇ ਰਹਿੰਦੇ ਹਨ। ਹਾਲ ਹੀ ’ਚ ਰੁਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ ਨੇ ਪ੍ਰਸ਼ੰਸਕਾਂ ਦੇ 13 ‘ਸ਼ਰਮਨਾਕ ਸਵਾਲਾਂ’ ਦੇ ਜਵਾਬ ਦਿੱਤੇ ਹਨ। ਰੁਬੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪਤੀ ਅਭਿਨਵ ਸ਼ੁਕਲਾ ਨਾਲ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਇਹ ਦੋਵੇਂ ਪ੍ਰਸ਼ੰਸਕਾਂ ਦੇ 13 ‘ਸ਼ਰਮਨਾਕ ਸਵਾਲਾਂ’ ਦੇ ਜਵਾਬ ਦਿੰਦੇ ਹੋਏ ਦਿਖਾਈ ਦੇ ਰਹੇ ਹਨ।
ਰੂਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੋਵਾਂ ’ਚੋਂ ਕੌਣ ਸਭ ਤੋਂ ਜ਼ਿਆਦਾ ਸੋਚਦਾ ਹੈ? ਉਨ੍ਹਾਂ ਦੋਵਾਂ ’ਚੋਂ ਕੌਣ ਸਭ ਤੋਂ ਜ਼ਿਆਦਾ ਕਮਾਉਂਦਾ ਹੈ? ਇਨ੍ਹਾਂ ਸਵਾਲ ਦੇ ਜਵਾਬ ’ਚ ਅਭਿਨਵ ਨੇ ਪਤਨੀ ਰੁਬੀਨਾ ਨੂੰ ਸਭ ਤੋਂ ਜ਼ਿਆਦਾ ਕਮਾਉਣ ਵਾਲੀ ਦੱਸਿਆ। ਖ਼ੁਦ ਰੁਬੀਨਾ ਨੇ ਵੀ ਇਸ ਗੱਲ ਨੂੰ ਸਵੀਕਾਰ ਕੀਤਾ ਹੈ।
ਇਸ ਤੋਂ ਇਲਾਵਾ ਰੁਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ ਤੋਂ ਹੋਰ ਵੀ ਕਈ ਸਵਾਲ ਕੀਤੇ ਗਏ। ਸੋਸ਼ਲ ਮੀਡੀਆ ’ਤੇ ਇਸ ਸਟਾਰ ਕੱਪਲ ਦੀ ਵੀਡੀਓ ਵਾਇਰਲ ਹੋ ਰਹੀ ਹੈ। ਰੁਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ ਦੇ ਪ੍ਰਸ਼ੰਸਕ ਉਨ੍ਹਾਂ ਦੀ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ। ਨਾਲ ਹੀ ਟਿੱਪਣੀ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਦੱਸਣਯੋਗ ਹੈ ਕਿ ਛੋਟੇ ਪਰਦੇ ’ਚੇ ਰਾਜ ਕਰਨ ਵਾਲੀ ਰੁਬੀਨਾ ਦਿਲੈਕ ਹੁਣ ਵੱਡੇ ਪਰਦੇ ’ਤੇ ਵੀ ਡੈਬਿਊ ਕਰਨ ਲਈ ਤਿਆਰ ਹੈ। ਜੀ ਹਾਂ, ਰੁਬੀਨਾ ਦਿਲੈਕ ਜਲਦ ਹੀ ਬਿੱਗ ਸਕ੍ਰੀਨ ’ਤੇ ਕਦਮ ਰੱਖਣ ਵਾਲੀ ਹੈ। ਇਸ ਗੱਲ ਦੀ ਜਾਣਕਾਰੀ ਹਾਲ ਹੀ ’ਚ ਫ਼ਿਲਮ ਸਮੀਖਿਅਕ ਤਰਣ ਆਦਰਸ਼ ਨੇ ਆਪਣੇ ਟਵਿਟਰ ਅਕਾਊਂਟ ਰਾਹੀਂ ਦਿੱਤੀ ਹੈ।
ਨੋਟ- ਰੁਬੀਨਾ ਤੇ ਅਭਿਨਵ ਦੀ ਇਸ ਵੀਡੀਓ ‘ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਲਮਾਨ ਖ਼ਾਨ ਦਾ ਨਹੀਂ ਹੈ ਪਨਵੇਲ ਵਾਲਾ ਫਾਰਮ ਹਾਊਸ, ਭਰਾ ਦੇ ਸ਼ੋਅ ‘ਚ ਖ਼ੁਦ ਕੀਤਾ ਖ਼ੁਲਾਸਾ
NEXT STORY