ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨਰਗਿਸ ਫਾਖਰੀ ਰਣਬੀਰ ਕਪੂਰ ਨਾਲ ਫਿਲਮ 'ਰਾਕਸਟਾਰ' 'ਚ ਨਜ਼ਰ ਆਈ ਸੀ। ਆਪਣੀ ਮਾਸੂਮੀਅਤ ਅਤੇ ਅਦਾਕਾਰੀ ਨਾਲ ਉਹ ਹਰ ਦਿਲ 'ਤੇ ਛਾ ਗਈ। ਲੋਕਾਂ ਦਾ ਮੰਨਣਾ ਸੀ ਕਿ ਬਾਲੀਵੁੱਡ 'ਚ ਉਹ ਕਾਫੀ ਅੱਗੇ ਜਾਵੇਗੀ ਪਰ ਅਫਸੋਸ ਉਨ੍ਹਾਂ ਨੂੰ ਜ਼ਿਆਦਾ ਫਿਲਮਾਂ 'ਚ ਨਹੀਂ ਦੇਖੀ ਗਈ। ਕਈ ਵਾਰ ਸਰਜਰੀ ਦੀ ਸਲਾਹ ਤੋਂ ਲੈ ਕੇ ਕਾਸਟਿੰਗ ਕਾਊਚ 'ਤੇ ਖੁਲ੍ਹ ਕੇ ਗੱਲ ਕਰ ਚੁੱਕੀ ਨਰਗਿਸ ਨੇ ਹੁਣ ਆਪਣੇ ਕਰੀਅਰ ਨੂੰ ਲੈ ਕੇ ਇਕ ਇੰਟਰਵਿਊ ਦਿੱਤੀ ਹੈ।
![Nargis Fakhri finally reacts to dating with Pakistani Actor - Life & Style - Business Recorder](http://i.brecorder.com/wp-content/uploads/2017/04/nargis1122.jpg)
ਐਡਲਟ ਫਿਲਮ ਸਟਾਰ ਬ੍ਰਿਟਨੀ ਡੀ ਲਾ ਮੋਰਾ ਨਾਲ ਗੱਲਬਾਤ ਕਰਦਿਆਂ ਨਰਗਿਸ ਫਾਖਰੀ ਨੇ ਆਪਣੇ ਕਰੀਅਰ ਦੀਆਂ ਮੁਸ਼ਕਲਾਂ ਬਾਰੇ ਦੱਸਿਆ। ਨਰਗਿਸ ਨੇ ਕਿਹਾ ਸੀ ਕਿ, 'ਮੈਂ ਕਿਸੇ ਚੀਜ਼ ਦੀ ਭੁੱਖੀ ਨਹੀਂ ਹਾਂ? ਮੈਨੂੰ ਸ਼ੌਹਰਤ ਦੀ ਭੁੱਖ ਨਹੀਂ ਹੈ ਕਿ ਮੈਂ ਨਿਊਡ ਪੋਜ਼ ਦਵਾਂ ਜਾਂ ਫਿਰ ਡਾਇਰੈਕਟਰ ਨਾਲ ਸੌਂ ਜਾਵਾਂ। ਮੈਂ ਕਈ ਮੌਕੇ ਗਂਵਾ ਦਿੱਤੇ ਕਿਉਂਕਿ ਕੁਝ ਚੀਜ਼ਾਂ ਮੈਂ ਨਹੀਂ ਕੀਤੀਆਂ। ਇਹ ਦਿਲ ਤੋੜਨ ਵਾਲਾ ਹੈ। ਮੈਂ ਉੱਥੇ ਟਿਕੇ ਰਹਿਣ ਦੀ ਕੋਸ਼ਿਸ਼ ਕਰ ਰਹੀ ਹਾਂ ਜਿੱਥੇ ਮੇਰੇ ਹਾਈ ਸਟੈਂਡਰਡ ਹਨ।'
![Nargis Fakhri Stunned In Red At 'Spy' Premiere - uInterview](https://uinterview.com/wp-content/uploads/2015/05/style-nargis-fakhri-spy.jpeg)
ਨਰਗਿਸ ਨੇ ਕਿਹਾ- 'ਬਹੁਤ ਬੁਰਾ ਲੱਗਦਾ ਹੈ ਕਿਉਂਕਿ ਇਸ ਕਾਰਨ ਤੋਂ ਮੇਰੇ ਹੱਥ ਤੋਂ ਕਈ ਪ੍ਰੋਜੈਕਟਸ ਨਿਕਲ ਗਏ। ਇਸ ਤੋਂ ਮੈਨੂੰ ਦੁੱਖ ਹੋਇਆ ਪਰ ਮੈਂ ਖ਼ੁਦ ਨੂੰ ਕਹਿੰਦੀ ਰਹੀ ਕਿ ਜੋ ਲੋਕ ਆਪਣੀਆਂ ਕੀਮਤਾਂ 'ਤੇ ਟਿਕਣਗੇ ਉਹ ਜਿੱਤਣਗੇ। ਖ਼ੁਦ ਪ੍ਰਤੀ ਇਮਾਨਦਾਰ ਰਹੀ ਅਤੇ ਕਿਸੇ ਨੂੰ ਮੈਨੂੰ ਕਿਸੇ ਚੀਜ਼ ਲਈ ਮਨਾਉਣ ਦੀ ਲੋੜ ਨਹੀਂ ਹੈ। ਮੇਰੇ ਲਈ ਨੈਤਿਕ ਕੀਮਤਾਂ ਤੋਂ ਜ਼ਿਆਦਾ ਕੁਝ ਨਹੀਂ ਹੈ।'
![PunjabKesari](https://static.jagbani.com/multimedia/13_15_157103945dds-ll.jpg)
ਨਾਲ ਹੀ ਨਰਗਿਸ ਨੇ ਦੱਸਿਆ ਕਿ ਉਹ ਬਾਲੀਵੁੱਡ 'ਚ ਖ਼ੁਸ਼ ਹੈ। ਉਨ੍ਹਾਂ ਕਿਹਾ, 'ਮੈਂ ਖ਼ੁਸ਼ ਹਾਂ ਕਿ ਮੈਂ ਬਾਲੀਵੁੱਡ 'ਚ ਹਾਂ ਕਿਉਂਕਿ ਉਹ ਇੰਟੀਮੇਟ ਸੀਨਜ਼ ਨਹੀਂ ਕਰਦੀ। ਮਾਡਲਿੰਗ ਦੇ ਦਿਨਾਂ 'ਚ ਕਈ ਵਾਰ ਟਾਪਲੇਸ ਅਤੇ ਨੇਕੇਡ ਸ਼ਾਟਸ ਲਈ ਪੁੱਛਿਆ ਗਿਆ ਪਰ ਮੈਂ ਇਨ੍ਹਾਂ ਸਾਰਿਆਂ 'ਚ ਕੰਫਰਟੇਬਲ ਨਹੀਂ ਹਾਂ।'
ਦੀਪ ਸਿੱਧੂ ਪੰਜਾਬ ਵਿਧਾਨ ਸਭਾ ਦੀ ਕਮੇਟੀ ਕੋਲ ਹੋਏ ਪੇਸ਼, 1 ਘੰਟੇ ਦੀ ਪੁੱਛਗਿੱਛ ਦੌਰਾਨ ਦੱਸੀ ਇਹ ਕਹਾਣੀ
NEXT STORY