ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਕੇਤਨ ਮਹਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਮਾਂਝੀ-ਦਿ ਮਾਊਂਟੇਨ ਮੈਨ' 'ਚ ਦਸ਼ਰਥ ਮਾਂਝੀ ਦਾ ਕਿਰਦਾਰ ਨਵਾਜੂਦੀਨ ਸਿਦੀਕੀ ਤੋਂ ਇਲਾਵਾ ਕੋਈ ਹੋਰ ਅਦਾਕਾਰ ਨਹੀਂ ਨਿਭਾ ਸਕਦਾ ਸੀ। ਕੇਤਨ ਮਹਿਤਾ ਨੇ ਕਿਹਾ... 'ਨਵਾਜ ਨੇ ਵੀ ਆਪਣੀ ਜ਼ਿੰਦਗੀ 'ਚ ਪਹਾੜ ਤੋੜਿਆ ਹੈ। ਛੋਟੇ ਜਿਹੇ ਪਿੰਡ ਤੋਂ ਆਇਆ ਲੜਕਾ ਜਿਸਨੇ ਬਾਲੀਵੁੱਡ 'ਚ ਖੁਦ ਨੂੰ ਸਥਾਪਿਤ ਕੀਤਾ। ਉਸਨੇ 15 ਸਾਲ ਤੱਕ ਪਹਾੜ ਤੋੜਨ ਵਰਗਾ ਹੀ ਸੰਘਰਸ਼ ਕੀਤਾ ਅਤੇ ਖੁਦ ਨੂੰ ਇਸ ਮੁਕਾਮ ਤੱਕ ਪਹੁੰਚਾਇਆ।' ਉਨ੍ਹਾਂ ਦੀ ਕੱਦ-ਕਾਠੀ ਵੀ ਦਸ਼ਰਥ ਮਾਂਝੀ ਦੇ ਕਿਰਦਾਰ ਲਈ ਢੁੱਕਵੀ ਹੈ। ਮਾਂਝੀ ਵੀ ਔਸਤ ਕੱਦ ਦੇ ਦੁਬਲੇ-ਪਤਲੇ ਵਿਅਕਤੀ ਸਨ। ਮਾਂਝੀ ਦੀਆਂ ਅੱਖਾਂ ਦੀ ਗਹਿਰਾਈ ਨਵਾਜੂਦੀਨ ਦੀਆਂ ਅੱਖਾਂ 'ਚ ਵਿਖਾਈ ਦਿੰਦੀ ਹੈ।
ਟੀ. ਵੀ. ਅਭਿਨੇਤਰੀ ਨੇ ਡਾਇਰੈਕਟਰ 'ਤੇ ਲਗਾਇਆ ਤੰਗ ਕਰਨ ਦਾ ਦੋਸ਼
NEXT STORY