ਮੁੰਬਈ: ਟੀ. ਵੀ. ਸੀਰੀਅਲ 'ਥਪਕੀ ਪਿਆਰ ਦੀ' ਚ ਕੰਮ ਕਰਨ ਵਾਲੀ ਅਭਿਨੇਤਰੀ ਸ੍ਰਿਸ਼ਟੀ ਮਾਹੇਸ਼ਵਰੀ ਨੇ ਪ੍ਰੋਡਕਸ਼ਨ ਹਾਊਸ 'ਤੇ ਮਾਨਸਿਕ ਰੂਪ ਨਾਲ ਤੰਗ ਕਰਨ ਦਾ ਦੋਸ਼ ਲਗਾਇਆ ਹੈ। ਸ੍ਰਿਸ਼ਟੀ ਨੇ ਇਸ ਬਾਰੇ 'ਸਿਨੇਮਾ ਐਂਡ ਟੀ.ਵੀ. ਕਲਾਕਾਰ ਐਸੋਸੀਏਸ਼ਨ' ਨੂੰ ਸ਼ਿਕਾਇਤ ਕੀਤੀ ਹੈ। ਉਨ੍ਹਾਂ ਕਿਹਾ, ''ਮੈ ਸ਼ੋਅ ਛੱਡ ਦਿੱਤਾ ਹੈ ਕਿਉਂਕਿ ਮੈਨੂੰ ਮਾਨਸਿਕ ਰੂਪ ਨਾਲ ਤੰਗ ਕੀਤਾ ਜਾ ਰਿਹਾ ਹੈ। ਮੈਨੂੰ ਸ਼ੋਅ 'ਚ ਵੱਡਾ ਕਿਰਦਾਰ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਨਹੀਂ ਦਿੱਤਾ ਗਿਆ। ਸ਼ੋਅ ਦੇ ਪ੍ਰਡਿਊਸਰ ਅਤੇ ਡਾਇਰੈਕਟਰ ਨੇ ਮੇਰੇ ਨਾਲ ਚੰਗਾ ਵਿਵਹਾਰ ਨਹੀਂ ਕੀਤਾ, ਜਦੋਂ ਮੈਂ ਸ਼ੋਅ ਛੱਡ ਦਿੱਤਾ ਤਾਂ ਉਨ੍ਹਾਂ ਨੇ ਮੈਨੂੰ ਧਮਕੀ ਦਿੱਤੀ ਕਿ ਉਹ ਮੈਨੂੰ ਹੁਣ ਕਦੇ ਸ਼ੋਅ 'ਚ ਕੰਮ ਕਰਨ ਦਾ ਮੌਕਾ ਨਹੀਂ ਦੇਣਗੇ। ਮੈਨੂੰ ਘਰ ਜਾਣ ਲਈ ਕੋਈ ਸੁਵਿਧਾ ਵੀ ਨਹੀਂ ਦਿੱਤੀ ਜਾਂਦੀ , ਜਦਕਿ ਨਿਯਮਾਂ ਮੁਤਾਬਕ ਨਾਈਟ ਸ਼ਿਫਟ 'ਚ ਇਹ ਸੁਵਿਧਾ ਮਿਲਣੀ ਚਾਹੀਦੀ ਹੈ। ਸ਼ੋਅ ਦੇ ਨਿਰਦੇਸ਼ਕ ਧੀਰਜ ਸਰਣ ਨੇ ਦੱਸਿਆ, ''ਸ੍ਰਿਸ਼ਟੀ ਨੱਖਰੇ ਕਰ ਰਹੀ ਹੈ, ਇਸ ਸ਼ੋਅ 'ਚ ਹੋਰ ਵੀ ਅਭਿਨੇਤਰੀਆਂ ਕੰਮ ਕਰ ਰਹੀਆਂ ਹਨ ਪਰ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਹੀਂ ਹੈ। ਸ੍ਰਿਸ਼ਟੀ ਨੂੰ 15 ਐਪੀਸੋਡ ਲਈ ਸਾਈਨ ਕੀਤਾ ਗਿਆ ਸੀ ਪਰ ਬਾਅਦ 'ਚ ਇਸ ਨੂੰ ਵਧਾ ਕੇ 60 ਕਰ ਦਿੱਤਾ ਗਿਆ। ਸ੍ਰਿਸ਼ਟੀ ਨੇ ਸ਼ੋਅ ਛੱਡ ਦਿੱਤਾ ਅਤੇ ਮੈਨੂੰ ਇਸ ਦੀ ਸੂਚਨਾ ਵੀ ਨਹੀਂ ਦਿੱਤੀ। ਸ੍ਰਿਸ਼ਟੀ ਵਲੋਂ ਲਗਾਏ ਗਏ ਦੋਸ਼ ਗਲਤ ਹਨ ਕਿਉਂਕਿ ਉਸ ਨੇ ਇਸ ਬਾਰੇ ਕਦੇ ਮੈਨੂੰ ਸ਼ਿਕਾਇਤ ਨਹੀਂ ਕੀਤੀ ਹੈ।''
ਅਦਾਕਾਰਾ ਰਾਣੀ ਮੁਖਰਜੀ ਦੇ ਫੈਨਜ਼ ਲਈ ਖੁਸ਼ਖਬਰੀ!
NEXT STORY