ਮੁੰਬਈ (ਬਿਊਰੋ)– ਸਾਊਥ ਦੀ ਫ਼ਿਲਮ ‘ਪੁਸ਼ਪਾ’ ਤੋਂ ਬਾਅਦ ਇਨ੍ਹੀਂ ਦਿਨੀਂ ਸੁਪਰਸਟਾਰ ਯਸ਼ ਦੀ ‘ਕੇ. ਜੀ. ਐੱਫ. 2’ ਬਾਕਸ ਆਫ਼ਿਸ ’ਤੇ ਰਿਕਾਰਡ ਤੋੜ ਰਹੀ ਹੈ। ਸਾਊਥ ਦੀਆਂ ਫ਼ਿਲਮਾਂ ਨੂੰ ਲੋਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ, ਜਿਸ ਕਰਕੇ ਬਾਲੀਵੁੱਡ ਦੀ ਚਮਕ ਥੋੜ੍ਹੀ ਘੱਟ ਰਹੀ ਹੈ। ਸਾਊਥ ਦੀਆਂ ਫ਼ਿਲਮਾਂ ਜਿਥੇ ਸਫ਼ਲਤਾ ਦੇ ਝੰਡੇ ਗੱਢ ਰਹੀਆਂ ਹਨ। ਉਥੇ ਦੂਜੇ ਪਾਸੇ ਬਾਲੀਵੁੱਡ ਇੰਡਸਟਰੀ ਆਪਣਾ ਬਜਟ ਤੱਕ ਕੱਢਣ ਲਈ ਸਟ੍ਰਗਲ ਕਰ ਰਹੀ ਹੈ। ਹੁਣ ਹਾਲ ਹੀ ’ਚ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੇ ਇਕ ਇੰਟਰਵਿਊ ’ਚ ਬਾਲੀਵੁੱਡ ਦੀ ਉਸ ਗਲਤੀ ਦਾ ਖ਼ੁਲਾਸਾ ਕੀਤਾ ਹੈ, ਜਿਸ ਨੇ ਸਾਊਥ ਫ਼ਿਲਮ ਇੰਡਸਟਰੀ ਨੂੰ ਹਾਵੀ ਕੀਤਾ ਹੈ।
ਸਾਊਥ ਦੀਆਂ ਫ਼ਿਲਮਾਂ ਚੰਗਾ ਕਰ ਰਹੀਆਂ ਹਨ, ਇਹ ਸਿਰਫ਼ ਇਕ ਫ਼ੇਜ਼ ਹੈ
ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦਾ ਕਹਿਣਾ ਹੈ ਕਿ ਇਹ ਇਕ ਅਜਿਹਾ ਫ਼ੇਜ਼ ਹੈ, ਜਿਸ ’ਚ ਸਾਊਥ ਦੀਆਂ ਫ਼ਿਲਮਾਂ ਇਕ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ। ਜੇਕਰ ਬਾਲੀਵੁੱਡ ਦੀ ਕੋਈ ਇਕ ਫ਼ਿਲਮ ਰਿਲੀਜ਼ ਹੋਵੇਗੀ ਤਾਂ ਸਭ ਕੁਝ ਬਦਲ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਬਾਲੀਵੁੱਡ ਦੀ ਫ਼ਿਲਮ ਹਿੱਟ ਹੁੰਦੀ ਹੈ ਤਾਂ ਇਹ ਜਿਹੜੀ ਸਾਊਥ ਫ਼ਿਲਮਾਂ ਦੀ ਹਾਵੀ ਹੋਣ ਦੀ ਗੱਲ ਹੋ ਰਹੀ ਹੈ, ਉਹ ਰਾਤੋਂ-ਰਾਤ ਬਦਲ ਜਾਵੇਗੀ ਕਿਉਂਕਿ ਹਰ ਫ਼ਿਲਮ ਦੇਖਣ ਤੋਂ ਬਾਅਦ ਲੋਕਾਂ ਦੇ ਵਿਚਾਰ ਵੀ ਬਦਲਦੇ ਰਹਿੰਦੇ ਹਨ।
ਇਹ ਖ਼ਬਰ ਵੀ ਪੜ੍ਹੋ : ਹਿੰਦੀ ਨੂੰ ਰਾਸ਼ਟਰ ਭਾਸ਼ਾ ਕਹਿਣ ’ਤੇ ਵਿਵਾਦਾਂ ’ਚ ਘਿਰੇ ਅਜੇ ਦੇਵਗਨ, ਜਾਣੋ ਕੀ ਹੈ ਪੂਰਾ ਮਾਮਲਾ
ਰੀਮੇਕ ਤੋਂ ਬਾਅਦ ਬਾਲੀਵੁੱਡ ਨੂੰ ਨੁਕਸਾਨ ਵੀ ਚੁੱਕਣਾ ਪੈ ਰਿਹਾ ਹੈ
ਅਦਾਕਾਰ ਨਵਾਜ਼ੂਦੀਨ ਨੇ ਕਿਹਾ ਕਿ ਬਾਲੀਵੁੱਡ ਨੇ ਥੋੜ੍ਹੀ ਗਲਤੀ ਜ਼ਰੂਰ ਕੀਤੀ ਹੈ। ਉਨ੍ਹਾਂ ਕਿਹਾ ਕਿ ਹਿੰਦੀ ਫ਼ਿਲਮਾਂ ਨੇ ਸਾਊਥ ਦੀਆਂ ਫ਼ਿਲਮਾਂ ਨੂੰ ਕੁਝ ਜ਼ਿਆਦਾ ਹੀ ਰੀਮੇਕ ਬਣਾ ਦਿੱਤਾ ਹੈ, ਜਿਸ ਦਾ ਨੁਕਸਾਨ ਹੁਣ ਚੁੱਕਣਾ ਪੈ ਰਿਹਾ ਹੈ। ਨਵਾਜ਼ ਦਾ ਮੰਨਣਾ ਹੈ ਕਿ ਬਾਲੀਵੁੱਡ ਨੂੰ ਹੁਣ ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਹੈ ਤੇ ਆਰੀਜਨਲ ਫ਼ਿਲਮਾਂ ਹੀ ਬਣਾਉਣੀਆਂ ਚਾਹੀਦੀਆਂ ਹਨ।
‘ਹੀਰੋਪੰਤੀ 2’ ’ਚ ਨਜ਼ਰ ਆਉਣਗੇ ਨਵਾਜ਼ੂਦੀਨ ਸਿੱਦੀਕੀ
ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਨਵਾਜ਼ੂਦੀਨ ਸਿੱਦੀਕੀ ਆਪਣੀ ਆਗਾਮੀ ਫ਼ਿਲਮ ‘ਹੀਰੋਪੰਤੀ 2’ ’ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ’ਚ ਨਵਾਜ਼ ਵਿਲੇਨ ਦਾ ਕਿਰਦਾਰ ਨਿਭਾਅ ਰਹੇ ਹਨ। ਫ਼ਿਲਮ ਦੇ ਟਰੇਲਰ ’ਚ ਉਨ੍ਹਾਂ ਦੇ ਅੰਦਾਜ਼ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਹ ਫ਼ਿਲਮ 29 ਅਪ੍ਰੈਲ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ’ਚ ਟਾਈਗਰ ਸ਼ਰਾਫ਼ ਤੇ ਤਾਰਾ ਸੁਤਾਰੀਆ ਵੀ ਲੀਡ ਰੋਲ ’ਚ ਨਜ਼ਰ ਆਉਣਗੇ। ਹੁਣ ਦੇਖਣਾ ਇਹ ਹੈ ਕਿ ਦਰਸ਼ਕ ਇਸ ਫ਼ਿਲਮ ਨੂੰ ਕਿੰਨਾ ਪਿਆਰ ਦੇਣਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕਨਕਦੁਰਗਾ ਮੰਦਰ ਪੁੱਜੇ ਰਾਮ ਚਰਨ, ਹਜ਼ਾਰਾਂ ਦੀ ਗਿਣਤੀ ’ਚ ਇਕੱਠੇ ਹੋਏ ਪ੍ਰਸ਼ੰਸਕ
NEXT STORY