ਬਾਲੀਵੁੱਡ ਡੈਸਕ- ਸਾਊਥ ਅਦਾਕਾਰਾ ਰਸ਼ਮੀਕਾ ਇਸ ਸਮੇਂ ਸੁਰਖੀਆਂ ’ਚ ਹੈ। ਅਦਾਕਾਰਾ ਆਪਣੀ ਬਾਲੀਵੁੱਡ ਫ਼ਿਲਮ ‘ਗੁੱਡਬਾਏ’ ਦੀ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ। ਹਾਲ ਹੀ ’ਚ ਬਾਲੀਵੁੱਡ ਦੀ ਅਦਾਕਾਰਾ ਨੀਨਾ ਗੁਪਤਾ ਅਤੇ ਰਸ਼ਮੀਕਾ ਮੰਦਾਨਾ ਫ਼ਿਲਮ ਦੀ ਪ੍ਰਮੋਸ਼ਨ ਲਈ ਸਲਮਾਨ ਖ਼ਾਨ ਦੇ ਸ਼ੋਅ ਬਿੱਗ ਬੌਸ ਦੇ ਸੈੱਟ ’ਤੇ ਪਹੁੰਚੀਆਂ।

ਇਸ ਦੌਰਾਨ ਅਦਾਕਾਰਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਨੀਨਾ-ਰਸ਼ਮੀਕਾ ਦੋਵੇਂ ਬੇਹੱਦ ਗਲੈਮਰਸ ਲੱਗ ਰਹੀਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਰਸ਼ਮੀਕਾ ਨੇ ਵਾਈਟ ਕਲਰ ਦੀ ਡਰੈੱਸ ਪਾਈ ਹੋਈ ਹੈ।
ਇਹ ਵੀ ਪੜ੍ਹੋ : ਮਰਹੂਮ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੀ ਜੱਦੀ ਹਵੇਲੀ ਨੂੰ ਬਣਾਇਆ ਜਾਵੇਗਾ ਅਜਾਇਬ ਘਰ, ਮੁਰੰਮਤ ਸ਼ੁਰੂ

ਇਸ ਡਰੈੱਸ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ। ਅਦਾਕਾਰਾ ਦੇ ਕੰਨਾਂ ਦੇ ਝੁਮਕੇ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੇ ਹਨ।

ਦੂਜੇ ਪਾਸੇ ਨੀਨਾ ਗੁਪਤਾ ਵੀ ਬੇਹੱਦ ਖੂਬਸੂਰਤ ਨਜ਼ਰ ਆਈ। ਅਦਾਕਾਰਾ ਬਲੈੱਕ ਅਤੇ ਰੈੱਡ ਸਾੜ੍ਹੀ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਮੈਚਿੰਗ ਚੂੜੀਆਂ ਪਾਈਆਂ ਹੋਈਆਂ ਹਨ। ਦੋਵੇਂ ਅਦਾਕਾਰਾਂ ਆਪਣੇ ਰਵਾਇਤੀ ਅਵਤਾਰ ਨਾਲ ਲੋਕਾਂ ਦਾ ਦਿਲ ਜਿੱਤਦੀਆਂ ਨਜ਼ਰ ਆਈਆਂ।

ਇਹ ਵੀ ਪੜ੍ਹੋ : ਈਰਾਨੀ ਮਹਿਲਾ ਅੰਦੋਲਨ ਦੇ ਸਮਰਥਨ ’ਚ ਆਈ ਪ੍ਰਿਅੰਕਾ, ਕਿਹਾ- ‘ਚੁਣੌਤੀ ਲਈ ਜਾਨ ਖ਼ਤਰੇ ’ਚ ਪਾਉਣਾ ਆਸਾਨ ਨਹੀਂ’
ਦੱਸ ਦੇਈਏ ਕਿ ਰਸ਼ਮੀਕਾ ਫ਼ਿਲਮ ‘ਗੁੱਡਬਾਏ’ ਨਾਲ ਬਾਲੀਵੁੱਡ ’ਚ ਆਪਣਾ ਪਹਿਲਾ ਕਦਮ ਰੱਖਿਆ ਹੈ। ਇਹ ਫ਼ਿਲਮ ਸਿਨੇਮਾਘਰਾਂ ’ਚ ਅੱਜ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ’ਚ ਰਸ਼ਮਿਕਾ ਤੋਂ ਇਲਾਵਾ ਅਮਿਤਾਭ ਬੱਚਨ ਅਤੇ ਨੀਨਾ ਗੁਪਤਾ ਵੀ ਮੁੱਖ ਭੂਮਿਕਾਵਾਂ ’ਚ ਹਨ।
ਸ਼ਾਰਟ ਡਰੈੱਸ ’ਚ ਦਿਸ਼ਾ ਪਰਮਾਰ ਦੀ ਖੂਬਸੂਰਤ ਲੁੱਕ, ਪਤੀ ਦੀਆਂ ਬਾਹਾਂ ’ਚ ਦਿੱਤੇ ਸ਼ਾਨਦਾਰ ਪੋਜ਼
NEXT STORY