ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੇ ਪਿਤਾ ਦੇ ਦਿਹਾਂਤ ਨੂੰ 5 ਸਾਲ ਹੋ ਚੁੱਕੇ ਹਨ। ਨੀਰੂ ਬਾਜਵਾ ਨੇ ਪਿਤਾ ਕੈਂਸਰ ਦੀ ਬੀਮਾਰੀ ਨਾਲ ਪੀੜਤ ਸਨ, ਜਿਨ੍ਹਾਂ ਦਾ 13 ਫਰਵਰੀ, 2016 ਨੂੰ ਦਿਹਾਂਤ ਹੋਇਆ ਸੀ। ਨੀਰੂ ਦੇ ਪਿਤਾ ਦਾ ਨਾਂ ਜਸਵੰਤ ਸਿੰਘ ਬਾਜਵਾ ਸੀ।
ਨੀਰੂ ਬਾਜਵਾ ਦੇ ਪਿਤਾ ਦਾ ਅੱਜ ਜਨਮਦਿਨ ਹੈ, ਜਿਸ ਸਬੰਧੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕਰਦਿਆਂ ਨੀਰੂ ਬਾਜਵਾ ਭਾਵੁਕ ਹੋ ਗਈ। ਨੀਰੂ ਬਾਜਵਾ ਨੇ ਪਿਤਾ ਤੇ ਪਰਿਵਾਰ ਨਾਲ ਕੁਝ ਤਸਵੀਰਾਂ ਜੋੜ ਕੇ ਇਕ ਵੀਡੀਓ ਅਪਲੋਡ ਕੀਤੀ ਹੈ, ਜਿਸ ’ਚ ਉਸ ਵਲੋਂ ਪਿਤਾ ਤੇ ਪਰਿਵਾਰ ਨਾਲ ਖੁਸ਼ੀ ਦੇ ਕੁਝ ਪਲ ਸਾਂਝੇ ਕੀਤੇ ਗਏ ਹਨ।
ਨੀਰੂ ਇਸ ਵੀਡੀਓ ਨਾਲ ਲਿਖਦੀ ਹੈ, ‘ਮੈਂ ਤੁਹਾਨੂੰ ਬਹੁਤ ਯਾਦ ਕਰਦੀ ਹਾਂ, ਬਹੁਤ ਪਿਆਰ ਕਰਦੀ ਹਾਂ, ਹਮੇਸ਼ਾ ਕਰਦੀ ਸੀ ਤੇ ਕਰਦੀ ਰਹਾਂਗੀ। ਕਾਸ਼ ਮੇਰੇ ਕੋਲ ਸ਼ਕਤੀਆਂ ਹੁੰਦੀਆਂ, ਜਿਸ ਨਾਲ ਮੈਂ ਤੁਹਾਨੂੰ ਵਾਪਸ ਲੈ ਆਉਂਦੀ। ਕਾਸ਼ ਮੈਂ ਤੁਹਾਨੂੰ ਤੁਹਾਡੀਆਂ ਦੋਹਤੀਆਂ ਫੜਾ ਸਕਦੀ। ਬਹੁਤ ਯਾਦ ਕਰ ਰਹੀ ਹਾਂ ਪਿਤਾ ਜੀ ਤੁਹਾਨੂੰ। ਜਨਮਦਿਨ ਮੁਬਾਰਕ।’
ਦੱਸਣਯੋਗ ਹੈ ਕਿ ਨੀਰੂ ਬਾਜਵਾ ਦੀ ਇਸ ਪੋਸਟ ’ਤੇ ਪੰਜਾਬੀ ਕਲਾਕਾਰ ਵੀ ਕੁਮੈਂਟਸ ਕਰਕੇ ਉਸ ਨੂੰ ਦਿਲਾਸਾ ਦੇ ਰਹੇ ਹਨ। ਜਦੋਂ ਨੀਰੂ ਬਾਜਵਾ ਦੇ ਪਿਤਾ ਦਾ ਦਿਹਾਂਤ ਹੋਇਆ ਸੀ, ਉਸ ਸਮੇਂ ਨੀਰੂ ਆਪਣੀ ਫ਼ਿਲਮ ‘ਚੰਨੋ’ ਦੀ ਪ੍ਰਮੋਸ਼ਨ ਕਰ ਰਹੀ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਨਹੀਂ ਰੁਕ ਰਿਹੈ ਬਾਲੀਵੁੱਡ 'ਚ ਕੋਰੋਨਾ ਦਾ ਕਹਿਰ, ਹੁਣ ਇਹ ਅਦਾਕਾਰਾ ਵੀ ਆਈ 'ਕੋਰੋਨਾ' ਦੀ ਚਪੇਟ 'ਚ
NEXT STORY