ਜਲੰਧਰ— ਇਨ੍ਹੀਂ ਦਿਨੀਂ ਆਪਣੀ ਫਿਲਮ 'ਚੰਨੋ : ਕਮਲੀ ਯਾਰ ਦੀ ਕਮਲੀ' ਕਾਰਨ ਨੀਰੂ ਬਾਜਵਾ ਕਾਫੀ ਚਰਚਾ 'ਚ ਹੈ। ਪਿਛਲੇ ਸਾਲ ਨੀਰੂ ਬਾਜਵਾ ਦਾ ਵਿਆਹ ਹੋਣ ਤੋਂ ਬਾਅਦ ਉਸ 'ਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ। ਪਹਿਲਾਂ ਤਾਂ ਨੀਰੂ ਬਾਜਵਾ ਨੇ ਸੋਸ਼ਲ ਮੀਡੀਆ 'ਤੇ ਪਤੀ ਨਾਲ ਤਸਵੀਰਾਂ ਸਾਂਝੀਆਂ ਕਰਨ 'ਚ ਗੁਰੇਜ਼ ਕੀਤਾ ਪਰ ਹਾਲ ਹੀ 'ਚ ਕੁਝ ਤਸਵੀਰਾਂ 'ਚ ਨੀਰੂ ਬਾਜਵਾ ਦੇ ਪਤੀ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਨੀਰੂ ਬਾਜਵਾ ਦੇ ਨਾਲ ਉਸ ਦਾ ਪਤੀ ਵੀ ਫਿਲਮ 'ਚੰਨੋ' ਦਾ ਪ੍ਰੋਡਿਊਸਰ ਹੈ। ਇਹੀ ਨਹੀਂ ਫਿਲਮ ਦੀ ਸ਼ੂਟਿੰਗ ਦੌਰਾਨ ਨੀਰੂ ਬਾਜਵਾ ਅਸਲ 'ਚ ਗਰਭਵਤੀ ਸੀ। ਨੀਰੂ ਦੇ ਘਰ ਬੇਟੀ ਨੇ ਜਨਮ ਵੀ ਲੈ ਲਿਆ ਹੈ। ਨੀਰੂ ਲਈ 'ਚੰਨੋ' ਕਾਫੀ ਖਾਸ ਫਿਲਮ ਹੈ, ਜਿਹੜੀ 19 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।
PHOTO: ਸੁਸ਼ਾਂਤ ਨੇ ਸ਼ੁਰੂ ਕੀਤੀ 'ਰਾਬਤਾ' ਦੀ ਸ਼ੂਟਿੰਗ
NEXT STORY